ਸਮਰਾਲਾ, 29 ਅਪ੍ਰੈਲ (ਪੰਜਾਬ ਪੋਸਟ- ਕੰਗ) – ਸ੍ਰੀ ਜੋਗੀ ਪੀਰ ਗਊਸ਼ਾਲਾ ਦੀ ਮੀਟਿੰਗ ਪੰਡਿਤ ਰਾਮੇਸ਼ ਕੁਮਾਰ ਦੀ ਸਰਪ੍ਰਸਤੀ ਹੇਠ ਹੋਈ, ਜਿਸ ਵਿੱਚ ਗਊਸ਼ਾਲਾ ਦੇ ਵਿਕਾਸ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਇੱਕਤਰਤਾ ਵਿੱਚ ਕੈਨੇਡਾ ਤੋਂ ਆਏ ਪ੍ਰਵਾਸੀ ਭਾਰਤੀ ਤਾਰਾ ਸਿੰਘ ਮੱਕੜ ਦੁਆਰਾ ਗਊਸ਼ਾਲਾ ਵਿੱਚ ਗਊਆਂ ਲਈ ਚਾਰੇ ਦੀ ਢੋਆ ਢੁਆਈ ਲਈ ਇੱਕ ਟਰੈਕਟਰ ਦਾਨ ਵਜੋਂ ਦਿੱਤਾ ਗਿਆ। ਉਨਾਂ ਮੀਟਿੰਗ ਦੌਰਾਨ ਇਕੱਤਰ ਸਾਥੀਆਂ ਨੂੰ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਗਊਸ਼ਾਲਾ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ।ਗਊਸ਼ਾਲਾ ਕਮੇਟੀ ਵੱਲੋਂ ਉਨਾਂ ਨੂੰ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਗਊਸ਼ਾਲਾ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਮੇਂ ਗਊਸ਼ਾਲਾ ਵਿੱਚ ਤਰਕਰੀਬਨ 1000 ਦੇ ਕਰੀਬ ਗਾਊਆਂ ਹਨ, ਜਿਨਾਂ ਦੇ ਰੱਖ ਰੱਖਾਓ ਦਾਨੀ ਸੱਜਣਾ ਅਤੇ ਇਲਾਕੇ ਦੇ ਕਿਸਾਨਾਂ ਵੀਰਾਂ ਦੇ ਸਹਿਯੋਗ ਨਾਲ ਚੱਲਦਾ ਹੈ। ਉਨਾਂ ਨੇ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਤੂੜੀ ਦਾ ਦਾਨ ਵੱਧ ਤੋਂ ਵੱਧ ਗਊਸ਼ਾਲਾ ਨੂੰ ਦੇਣ ਤਾਂ ਕਿ ਇਹ ਬੇਸਹਾਰਾ ਅਤੇ ਲਾਚਾਰ ਗਊਆਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਪਦਮ ਜੈਨ, ਸੰਦੀਪ ਗੁਪਤਾ, ਮਦਨ ਗੋਪਾਲ, ਬਲਵੀਰ ਸਿੰਘ ਸੰਧਰ, ਪ੍ਰੇਮ ਸਾਗਰ ਅਗਰਵਾਲ, ਰਜਿੰਦਰ ਕਪੂਰ, ਰਮਨ ਗੁਪਤਾ, ਅੰਬਰੇਸ਼ ਵਰਮਾ, ਬੀ.ਕੇ ਜਿੰਦਲ ਅਤੇ ਸੰਦੀਪ ਤਿਵਾੜੀ ਆਦਿ ਵੀ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media