ਫਾਜ਼ਿਲਕਾ, 3 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) –
ਜ਼ਿਲਾ ਫਾਜ਼ਿਲਕਾ ਦੀ ਮੰਡੀ ਅਰਨੀਵਾਲਾ ਵਾਸੀ ਅਤੇ ਜ਼ਿਲੇ ਦੇ ਪ੍ਰਾਇਮਰੀ ਸਿੱਖਿਆ ਵਿਭਾਗ ’ਚ ਬਤੋਰ ਈ.ਟੀ.ਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਅਰਨੀਵਾਲਾ ਅਤੇ ਪ੍ਰਵੇਸ਼ ਬਲਾਕ ਕੋਆਰਡੀਨੇਟਰ ਬਲਾਕ ਫਾਜ਼ਿਲਕਾ-1 ਦੀ ਡਿਊਟੀ ਨਿਭਾਅ ਰਹੇ ਨੋਜਵਾਨ ਅਧਿਆਪਕ ਤਰੁਣਜੀਤ ਬਜਾਜ (ਜੱਜੀ) ਦੀ ਬੀਤੇ ਦਿਨ ਅਚਾਨਕ ਹੋਈ ਮੌਤ ’ਤੇ ਸਾਰੇ ਇਲਾਕੇ ’ਚ ਦੁੱਖ ਦੀ ਲਹਿਰ ਹੈ।
ਜਾਣਕਾਰੀ ਮੁਤਾਬਿਕ ਪਿਛੇ ਤਿੰਨ ਛੱਟੀਆਂ ਹੋਣ ਕਾਰਨ ਅਧਿਆਪਕ ਤਰੁਣਜੀਤ ਬਜਾਜ ਆਪਣੇ ਦੋਸਤਾਂ ਨਾਲ ਦਿਲੀ ਵਿਖੇ ਘੁੰਮਣ ਫਿਰਨ ਲਈ ਗਿਆ ਸੀ ਅਤੇ ਉੱਥੇ ਰਾਤ ਨੂੰ ਹਾਰਟਫੇਲ ਹੋ ਜਾਣ ਕਾਰਨ ਉਨਾਂ ਦਾ ਅਚਾਨਕ ਦੇਹਾਂਤ ਹੋ ਗਿਆ।ਅਧਿਆਪਕ ਤਰੁਣਜੀਤ ਕਾਫ਼ੀ ਚੰਗੇ ਸੁਭਾਅ ਅਤੇ ਮਿਹਨਤੀ ਅਧਿਆਪਕ ਸੀ ਅਤੇ ਆਪਣੀ ਡਿਊਟੀ ਪ੍ਰਤੀ, ਅਧਿਆਪਕ ਸਾਥੀਆਂ ਪ੍ਰਤੀ ਅਤੇ ਆਪਣੇ ਰਿਸ਼ਤੇਦਾਰਾਂ ਦੋਸਤਾਂ ’ਚ ਬਹੁਤ ਹੀ ਹਰਮਨ ਪਿਆਰਾ ਅਤੇ ਸਤਿਕਾਰ ਯੋਗ ਸੀ। ਅਧਿਆਪਕ ਤਰੁਣਜੀਤ ਬਜਾਜ ਦਾ ਬੀਤੀ ਦੇਰ ਸ਼ਾਮ ਮੰਡੀ ਅਰਨੀਵਾਲਾ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿੱਥੇ ਉਸਨੂੰ ਅੰਤਿਮ ਵਿਦਾਈ ਅਤੇ ਸ਼ਰਧਾਂਜਲੀ ਦੇਣ ਲਈ ਮੰਡੀ ਅਰਨੀਵਾਲਾ ਦੇ ਨਾਲ ਨਾਲ ਆਲੇ ਦੁਆਲੇ ਦੇ ਇਲਾਕੇ ਦੇ ਪਿੰਡਾਂ ਅਤੇ ਫਾਜ਼ਿਲਕਾ, ਜਲਾਲਾਬਾਦ ਅਤੇ ਅਬੋਹਰ ਸ਼ਹਿਰਾਂ ਦੇ ਅਧਿਆਪਕ ਸਾਥੀ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਦੇ ਮੋਹਤਬਾਰ ਸੱਜਣ ਵੀ ਪਹੁੰਚੇ।ਜਿਨਾਂ ’ਚ ਜੱਥੇਦਾਰ ਚਰਨ ਸਿੰਘ, ਸਤਨਾਮ ਸਿੰਘ ਸੰਧੂ, ਨਿਸ਼ਾਂਨ ਸਿੰਘ ਢਿਲੋਂ ਸਰਕਲ ਪ੍ਰਧਾਨ, ਕੁਲਦੀਪ ਸਿੰਘ, ਐਸ ਪੀ ਬਜਾਜ, ਲੱਕੀ ਬਜਾਜ ਪ੍ਰਤਾਪ ਭਠੇਜਾ ਸ਼ਹਿਰੀ ਪ੍ਰਧਾਨ, ਬਾਬਾ ਸੋਹਣ ਸਿੰਘ, ਹੰਸ ਰਾਜ ਬੀਪੀਓ ਫਾਜ਼ਿਲਕਾ-1, ਬਲਦੇਵ ਸਿੰਘ ਮੰਮੂਖੇੜਾ, ਨਗਰ ਕੋਂਸਲ ਪ੍ਰਧਾਨ ਸੁਖਦੇਵ ਸਿੰਘ ਠੇਠੀ, ਸਮਾਜਸੇਵੀ ਡਾ. ਬੀਡੀ ਕਾਲੜਾ, ਇਕਬਾਲ ਸਿੰਘ ਸਿੱਧੂ, ਪ੍ਰਗਟ ਸਿੰਘ ਢਿਲੋਂ, ਯੂਥ ਪ੍ਰਧਾਨ ਪਰਮਿੰਦਰ ਸਿੰਘ, ਭੋਲਾ ਸ਼ਰਮਾ, ਐਮਸੀ ਜੋਗਿੰਦਰ ਸੰਧੂ, ਕਰਨੈਲ ਸਿੰਘ, ਅਸ਼ੋਕ ਕੁਮਾਰ ਗੁਲਾਟੀ, ਜਰਨੈਲ ਸਿੰਘ, ਮੇਹਰ ਸਿੰਘ ਭੋਲਾ, ਰਕੇਸ਼ ਦੂਮੜਾ, ਨੀਰਜ਼ ਵਰਮਾ, ਸੁਖਵਿੰਦਰ ਸਿੰਘ ਤੋਂ ਇਲਾਵਾ ਸਮੂਹ ਅਧਿਆਪਕ ਜੱਥੇਬੰਦੀਆਂ, ਰਾਜੀਵ ਚਗਤੀ, ਜ਼ਿਲਾ ਪ੍ਰਵੇਸ਼ ਕੋਆਰਡੀਨੇਟਰ ਗੁਰਦਿਆਲ ਸਿੰਘ, ਕ੍ਰਿਸ਼ਨ ਕੁਮਾਰ, ਮਹਿੰਦਰ ਕੁਮਾਰ, ਜਸਕਰਨ ਕੁਮਾਰ, ਓਮ ਪ੍ਰਕਾਸ਼ ਬੰਨਾਵਾਲੀ, ਵਰਿੰਦਰ ਸਿੰਘ ਮਿੱਤਲ, ਗੁਰਮੀਤ ਸਿੰਘ, ਨੀਰਜ਼ ਸੇਠੀ, ਬੀਐਡ ਅਧਿਆਪਕ ਫਰੰਟ ਤੋਂ ਜ਼ਿਲਾ ਪ੍ਰਧਾਨ ਸਤਿੰਦਰ ਸਚਦੇਵਾ, ਪ੍ਰੇਮ ਸਿੰਘ, ਅਸ਼ਵਨੀ ਖੁੰਗਰ, ਦਪਿੰਦਰ ਸਿੰਘ, ਪ੍ਰਦੀਪ ਕੁੱਕੜ, ਰਾਜਨ ਸਚਦੇਵਾ, ਪ੍ਰੇਮ ਕੁਮਾਰ, ਅਮੀਰ ਸਿੰਘ, ਰਾਜ ਖਤਰੀ, ਮਨਦੀਪ ਗਰੋਵਰ, ਕਵਿੰਦਰ ਗਰੋਵਰ, ਅਨੂਪ ਗਰੋਵਰ, ਮਾਸਟਰ ਕੈਡਰ ਯੂਨੀਅਨ, ਈਟੀਟੀ ਟੀਚਰ ਯੂਨੀਅਨ, ਲੈਕਚਰਾਰ ਯੂਨੀਅਨ ਤੋਂ ਇਲਾਵਾ ਸਿਹਤ ਵਿਭਾਗ ਤੋਂ ਬੀਈਈ ਹਰਮੀਤ ਸਿੰਘ ਜੱਸਲ ਅਤੇ ਹੋਰਨਾਂ ਜੱਥੇਬੰਦੀਆਂ ਨੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਕੇ ਸੇਜਲ ਅੱਖਾਂ ਨਾਲ ਮਿਹਨਤੀ ਅਧਿਆਪਕ ਤਰੁਣਜੀਤ ਬਜਾਜ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ।
ਅਧਿਆਪਕ ਆਗੂਆਂ ਗੁਰਦਿਆਲ ਸਿੰਘ, ਨਿਸ਼ਾਂਤ ਅਗਰਵਾਲ ਅਤੇ ਸਤਿੰਦਰ ਸਚਦੇਵਾ ਨੇ ਕਿਹਾ ਕਿ ਅਧਿਆਪਕ ਤਰੁਣਜੀਤ ਬਜਾਜ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੇ ਸੈਮੀਨਾਰਾਂ ’ਚ ਕਵਿਤਾਵਾਂ ਅਤੇ ਗਣਿਤ ਦੇ ਸਵਾਲਾਂ ਨੂੰ ਨਵੇਂ ਨਵੇਂ ਢੰਗ ਨਾਲ ਪੇਸ਼ ਕੀਤਾ ਜਾਂਦਾ ਤਾਂ ਜੋ ਅਧਿਆਪਕ ਸੈਮੀਨਾਰਾਂ ’ਚੋਂ ਸਿੱਖਕੇ ਅਗੇ ਸਕੂਲਾਂ ’ਚ ਪ੍ਰਾਇਮਰੀ ਸਿੱਖਿਆ ’ਚ ਗੁਣਾਤਮਕ ਸੁਧਾਰ ਲਿਆ ਸਕਣ। ਉਨਾਂ ਦੱਸਿਆ ਕਿ ਤਰੁੁਣਜੀਤ ਬਜਾਜ ਦੀ ਅਰਨੀਵਾਲਾ ਸਕੂਲ ਦੇ ਪ੍ਰਾਇਮਰੀ ਬੱਚਿਆਂ ਨੂੰ ਮੁਹਾਰਨੀ ਸਿਖਾਉਂਦੇ ਦੀ ਦੋ ਮਿੰਟ ਦੀ ਇੱਕ ਵੀਡਿਓ ਨੂੰ ਸੋਸ਼ਲ ਮੀਡਿਆ ਫੇਸਬੁੱਕ ਉਤੇ ਲਗਭਗ ਅੱਠ ਲੱਖ ਲੋਕਾਂ ਨੇ ਵੇਖਿਆ ਅਤੇ ਅੰਤਿਮ ਵਿਦਾਈ ਵੇਲੇ ਵੀ ਨੇੜੇ ਤੋਂ ਜਾਨਣ ਵਾਲੇ ਲੋਕ ਵੀ ਉਸ ਨੂੰ ‘ਮੁਹਾਰਨੀ ਵਾਲਾ ਮਾਸਟਰ’ ਕਹਿ ਕੇ ਸ਼ਰਧਾਂਜਲੀ ਦਿੰਦੇ ਰਹੇ।ਅਧਿਆਪਕ ਤਰਨਜੀਤ ਬਜਾਜ ਆਪਣੇ ਪਿੱਛੇ ਪਤਨੀ, ਇੱਕ ਬੇਟੀ ਅਤੇ ਇੱਕ ਬੇਟਾ ਛੱਡ ਗਏ ਹਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media