Friday, September 25, 2026

ਫਾਜ਼ਿਲਕਾ ਪੁਲਿਸ ਵੱਲੋ 20 ਹਜ਼ਾਰ ਲੀਟਰ ਲਾਹਣ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ

ਫਾਜ਼ਿਲਕਾ, 3 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) –PPN0305201705 ਫਾਜ਼ਿਲਕਾ ਪੁਲਸ ਵੱਲੋਂ ਜ਼ਿਲੇ ਦੇ ਐਸ.ਐਸ.ਪੀ ਡਾ. ਕੇਤਨ ਬਾਲੀਰਾਮ ਪਾਟਿਲ ਦੀ ਰਹਿਨੁਮਾਈ ਹੇਠ ਨਸ਼ਾ ਸਮਗਲਰਾਂ ਵਿਰੁਧ ਛੇੜੀ ਗਈ ਮੁਹਿੰਮ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਫਾਜ਼ਿਲਕਾ ਪੁਲਸ ਨੇ ਖੁਫੀਆ ਜਾਣਕਾਰੀ ਤਹਿਤ ਥਾਣਾ ਸਦਰ ਜਲਾਲਾਬਾਦ ਤਹਿਤ ਆਉਂਦੇ ਪਿੰਡ ਮਹਾਲਮ ’ਚੋਂ 20 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ। ਪੁਲਿਸ ਨੇ ਸ਼ੀਲੋ ਬਾਈ ਪਤਨੀ ਮਲਕੀਤ ਸਿੰਘ, ਬੂੜ ਸਿੰਘ ਪੁੱਤਰ ਬਲਵੀਰ ਸਿੰਘ, ਮੰਗਤ ਸਿੰਘ ਉਰਫ਼ ਕਾਲਾ ਅਤੇ ਗੁਰਦੀਪ ਸਿੰਘ ਪੁੱਤਰ ਨਾਦਰ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਡਾ. ਕੇਤਲ ਪਾਟਿਲ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਫਾਜ਼ਿਲਕਾ ਵੱਲੋਂ ਸੁਖਰਾਮ ਪੁੱਤਰ ਰਾਜੂ ਵਾਸੀ ਜੋਧਪੁਰ ਕੋਲੋਂ 20 ਕਿਲੋ ਪੋਸਤ ਬਰਾਮਦ ਕਰਕੇ ਭਾਰਤੀ ਦੰਡ ਸੰਹਿਤਾ ਐਨਡੀਪੀਐਸ ਤਹਿਤ ਥਾਣਾ ਸਿਟੀ ਅਬੋਹਰ ਵਿਖੇ ਮਾਮਲਾ ਦਰਜ ਕੀਤਾ ਹੈ।ਇਸੇ ਤਰਾਂ ਥਾਣਾ ਸਦਰ ਜਲਾਲਾਬਾਦ ਦੇ ਪਿੰਡ ਲਮੋਚੜਕਲਾਂ ਵਿਖੇ ਪੁਲਸ ਨੇ ਲਖਵਿੰਦਰ ਸਿੰਘ ਉਰਫ਼ ਬਿਟੂ ਨੂੰ 103 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਰਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈੈ।ਪੁਲਿਸ ਵੱਲੋਂ ਨਸ਼ਾ ਮਗਲਰਾਂ ਨੂੰ ਨੱਥ ਪਾਉਣ ਲਈ ਭਵਿੱਖ ’ਚ ਕਿਸੇ ਵੀ ਤਰਾਂ ਦੀ ਢਿਲ ਨਹੀਂ ਵਰਤੀ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲੇ ਤਹਿਤ ਆਉਂਦੇ ਥਾਣਾ ਬਹਾਵਵਾਲਾ ਦੇ ਪਿੰਡ ਸੀਤੋਗੁਨੋ ਦੇ ਰਵਿੰਦਰ ਕੁਮਾਰ ਪੁੱਤਰ ਰਾਜਾ ਰਾਮ ਅਤੇ ਵਿਸਨੂੰ ਪੁੱਤਰ ਬਨਵਾਰੀ ਲਾਲ ਕੋਲੋਂ ਪੋਸਤ ਅਤੇ ਪਿੰਡ ਖੁੱਬਣ ਦੇ ਨੱਥਾ ਰਾਮ ਪੁੱਤਰ ਰਾਮ ਕ੍ਰਿਸ਼ਨ, ਸੁਰਿੰਦਰ ਕੁਮਾਰ ਪੁੱਤਰ ਰਾਮ ਪ੍ਰਕਾਸ਼ ਪਾਸੋੋ 200 ਅਤੇ 600 ਗ੍ਰਾਮ ਪੋਸਤ ਦੀ ਬਰਾਮਦੀ ਕਰਕੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਸਮਾਜ ’ਚੋਂ ਨਸ਼ਿਆਂ ਰੂਪੀ ਕੋਹੜ ਨੂੰ ਖ਼ਤਮ ਕਰਨ ਲਈ ਲੋਕ ਪੁਲਸ ਦਾ ਸਹਿਯੋਗ ਕਰਨ ਅਤੇ ਲੋਕਾਂ ਦੇ ਸਹਿਯੋਗ ਤੋਂ ਬਗੈਰ ਅਜਿਹਾ ਸੰਭਵ ਹੋਣਾ ਮੁਸ਼ਕਲ ਹੈ।ਉਨਾਂ ਕਿਹਾ ਕਿ ਪਬਲਿਕ ਪਾਸੋਂ ਨਸ਼ਿਆਂ ਸਬੰਧੀ ਜਾਣਕਾਰੀ ਇੱਕਠੀ ਕਰਨ ਲਈ ਜ਼ਿਲਿਆਂ ਅੰਦਰ ਵੱਖ ਵੱਖ ਜਨਤਕ ਥਾਵਾਂ ’ਤੇ ਸ਼ਿਕਾਇਤ/ਸੁਝਾਅ ਬਾਕਸ ਲਗਾਏ ਗਏ ਹਨ।ਜਿਸ ਦੀ ਨਿਗਰਾਨੀ ਉਹ ਖੁਦ ਆਪ ਕਰਦੇ ਹਨ ਲੋਕ ਬਿਨਾ ਝਿਝਕ ਕਿਸੇ ਵੀ ਤਰਾਂ ਦੇ ਨਸ਼ਾ ਕਰਨ ਵਾਲੇ, ਵੇਚਣ ਵਾਲੇ ਖਿਲਾਫ਼ ਸੱਚੀ ਇਤਲਾਹ ਸਬੰਧੀ ਸੁਝਾਅ ਪੇਟੀ ’ਚ ਪਾ ਸਕਦੇ ਹਨ। ਇਤਲਾਹ ਦੇਣ ਵਾਲੇ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply