Friday, September 25, 2026

ਹੁਣ ਨਜਾਇਜ਼ ਮਾਈਨਿੰਗ ਸਬੰਧੀ ਦਿੱਤੀ ਜਾ ਸਕਦੀ ਹੈ ਆਨਲਾਈਨ ਸ਼ਿਕਾਇਤ- ਬਰਾੜ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – PPN0305201711ਪੰਜਾਬ ਸਰਕਾਰ ਰਾਜ ਵਿਚ ਨਾਜਾਇਜ਼ ਮਾਈਨਿੰਗ ਰੋਕਣ ਅਤੇ ਲੋਕਾਂ ਨੂੰ ਸਸਤੀ ਦਰ ’ਤੇ ਰੇਤ-ਬੱਜਰੀ ਦੇਣ ਲਈ ਦ੍ਰਿੜ ਹੈ ਅਤੇ ਇਸ ਕਾਰਜ ਦੀ ਪ੍ਰਾਪਤੀ ਲਈ ਬਹੁਤ ਜਲਦ ਨਵੀਂ ਮਾਈਨਿੰਗ ਨੀਤੀ ਤਹਿਤ ਮਾਈਨਿੰਗ ਦੇ ਟੈਂਡਰ ਜਾਰੀ ਕੀਤੇ ਜਾ ਰਹੇ ਹਨ। ਉਕਤ ਜਾਣਕਾਰੀ ਦਿੰਦੇ ਜਨਰਲ ਮੈਨੇਜਰ-ਕਮ-ਮਾਈਨਿੰਗ ਅਫਸਰ ਬੀ. ਐਸ ਬਰਾੜ ਨੇ ਦੱਸਿਆ ਕਿ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਹੁਣ ਆਨਲਾਈਨ ਪੋਟਰਲ ਬਣਾਇਆ ਗਿਆ ਹੈ, ਜਿਸ ਤੇ ਗੈਰ ਕਾਨੂੰਨੀ ਨਿਕਾਸੀ ਦੀ ਸੂਚਨਾ ਜਾਂ ਸ਼ਿਕਾਇਤ ਦਿੱਤੀ ਜਾ ਸਕਦੀ ਹੈ।ਉਹਨਾਂ ਦਸਿਆ ਕਿ ਜੇਕਰ ਕੋਈ ਵੀ ਵਿਅਕਤੀ ਇਸ ਸਬੰਧੀ ਸੂਚਨਾਂ ਦੇਣਾ ਚਾਹੁੰਦਾ ਹੈ ਤਾਂ ਉਹ ਪੰਜਾਬ ਸਰਕਾਰ ਵਲੋਂ ਤਿਆਰ ਕੀਤੀ ਗਈ ਵੈਬ ਸਾਇਟ (ਪੁਬਲਚਿਗਰਇਵੳਨਚੲਪਬ.ਗੋਵ.ਨਿ ਤੇ ਸਿਕਾਇਤ ਦਰਜ ਕਰ ਸਕਦਾ ਹੈ।ਉਹਨਾਂ ਵੱਲੋਂ ਦਸਿਆ ਗਿਆ ਕਿ  ਜਿਲੇ ਵਿੱਚ ਹੁੱਣ ਤੱਕ ਗੈਰ ਕਾਨੂੰਨੀ ਨਿਕਾਸੀਕਾਰਾਂ ਵਿਰੁੱਧ ਮਾਈਨਿਜ਼ ਅਤੇ ਮਿਨਰਲ (ਡਿਵੈਲਪਮੈਂਟ ਅਤੇ ਰੈਗੂਲੇਸ਼ਨ) ਐਕਟ 1957 ਅਧੀਨ 227 ਐਫ ਆਈ ਆਰ ਦਰਜ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਜੇਕਰ ਕੋਈ ਵੀ ਵਿਅਕਤੀ ਖਣਿਜਾਂ (ਰੇਤਾ ਆਦਿ) ਦੀ ਗੈਰ ਕਾਨੂੰਨੀ ਨਿਕਾਸੀ ਕਰਦਾ ਜਾਂ ਢੋਆ-ਢੁਆਈ ਕਰਦਾ ਹੈ ਤਾਂ ਉਸ ਵਿਅਕਤੀ ਨੂੰ ਮਾਈਨਿਜ਼ ਅਤੇ ਮਿਨਰਲ (ਡਿਵੈਲਪਮੈਂਟ ਅਤੇ ਰੈਗੂਲੇਸ਼ਨ) ਐਕਟ 1957 ਅਧੀਨ ਪੰੰਜ ਲੱਖ ਰੁਪਏ ਜੁਰਮਾਨਾਂ ਜਾਂ ਪੰਜ ਸਾਲ ਦੀ ਕੈਦ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply