Tuesday, April 7, 2026

ਅਰਦਾਸ ਕਰਕੇ ਕੀਤੀ ਗਈ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ

ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ- ਪ੍ਰੀਤਮ ਸਿੰਘ) – PPN0405201704ਸਥਾਨਕ ਬੀਬੀ ਕੌਲਾਂ ਜੀ ਸੀਨੀਅਰ ਸੇੈਕੰਡਰੀ ਪਬਲਿਕ ਸਕੂਲ ਨੇੜੇ ਗੁਰਦੁਆਰਾ ਟਾਹਲਾ ਸਾਹਿਬ ਤਰਨ ਤਾਰਨ ਰੋਡ ਵਿਖੇ ਵਿਖੇ ਸਕੂਲ ਦੇ ਨਵੇ 2017-18 ਸੈਸ਼ਨ ਦੀ ਅਰੰਭਤਾ ਸਕੂਲ ਦੇ ਚੇਅਰਮੈਨ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਨੇ ਗੁਰੂ ਸਾਹਿਬ ਅੱਗੇ ਸਕੂਲ ਅਤੇ ਸਟਾਫ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਕਰਕੇ ਕੀਤੀ।ਅਰਦਾਸ ਸਮਾਗਮ ਵਿੱਚ ਸਕੂਲ ਦੇ ਬੱਚਿਆਂ ਨੇ ਸਹਿਜ ਪਾਠ ਦੇ ਭੋਗ ਪਾਏ, ਉਪਰੰਤ ਨੌਵੇਂ ਮਹੱਲੇ ਦੇ ਸਲੋਕ ਵੀ ਪੜ੍ਹੇ ਅਤੇ ਕੀਰਤਨ ਦੀ ਹਾਜਰੀ ਭਰੀ।ਭਾਈ ਗੁਰਇਕਬਾਲ ਸਿੰਘ ਨੇ ਵੀ ਕਥਾ ਕੀਰਤਨ ਦੀ ਹਾਜਰੀ ਭਰੀ ਤੇ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੀ ਮਹਾਨਤਾ ਬਾਰੇ ਦੱਸਿਆ।ਭਾਈ ਸਾਹਿਬ ਨੇ ਕਿਹਾ ਕਿ ਬੱਚਿਆਂ ਨੂੰ ਦੁਨਿਆਵੀਂ ਪੜ੍ਹਾਈ ਦੇ ਨਾਲ ਨਾਲ ਅਧਿਆਤਮਕ ਪੜ੍ਹਾਈ ਕਰਨੀ ਵੀ ਬਹੁਤ ਜਰੂਰੀ ਹੈ।ਭਾਈ ਸਾਹਿਬ ਨੇ ਕਿਹਾ ਕਿ ਦੁਨਿਆਵੀ ਪੜ੍ਹਾਈ ਸਾਡਾ ਸਮਾਜ ਵਿੱਚ ਮਾਣ-ਸਤਿਕਾਰ ਵਧਾਉਂਦੀ ਹੈ ਤੇ ਅਧਿਆਤਮਕ ਪੜ੍ਹਾਈ ਸਾਡੇ ਹਰ ਕਾਰਜ ਸਵਾਰਦੀ ਹੈ।ਸੈਸ਼ਨ 2016-17 ਵਿੱਚ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਭਾਈ ਸਾਹਿਬ ਨੇ ਮੈਡਲ ਅਤੇ ਸਰਟੀਫਿਕੇਟ ਦਿੱਤੇ।ਅਰਦਾਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸਕੂਲ ਦੇ ਐਮ.ਡੀ ਰਜਿੰਦਰ ਸਿੰਘ ਤੇ ਟਰੱਸਟੀ ਮੈਂਬਰ ਟਹਿਲ ਇੰਦਰ ਸਿੰਘ, ਭਾਈ ਹਰਦੇਵ ਸਿੰਘ ਦੀਵਾਨਾ, ਭਾਈ ਜਸਵਿੰਦਰ ਸਿੰਘ, ਭਾਈ ਅਮਰਜੀਤ ਸਿੰਘ ਅਤੇ ਬਰਾਂਚ ਨੰਬਰ ਇੱਕ ਦੇ ਪਿ੍ਰੰਸੀਪਲ ਜਸਲੀਨ ਕੌਰ ਤੇ ਬਰਾਂਚ ਨੰਬਰ ਤਿੰਨ ਦੇ ਪਿ੍ਰੰਸੀਪਲ ਹਰਸ਼ਰਨ ਕੌਰ ਵੀ ਪਹੁੰਚੇ।ਮੈਡਮ ਪ੍ਰਿੰਸੀਪਲ ਜਗਜੀਤ ਕੌਰ ਨੇ ਟਰੱਸਟੀ ਮੈਂਬਰ ਅਤੇ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply