ਪੱਟੀ, 4 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) –

ਪੱਟੀ ਸ਼ਹਿਰ ਦੇ ਲਾਹੌਰ ਰੋਡ `ਤੇ ਸਥਿਤ ਸੇਵਾ ਕੇਂਦਰ ਪੱਟੀ ਵਿਚ ਬੀਤੀ ਰਾਤ ਚੋਰ ਦਰਵਾਜ਼ਾ ਤੋੜ ਕੇ ਐਲ.ਸੀ.ਡੀ ਤੇ ਆਧਾਰ ਕਾਰਡ ਵਾਲੀ ਮਸ਼ੀਨਾਂ ਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ।ਸੇਵਾ ਕੇਂਦਰ ਪੱਟੀ ਦੇ ਇੰਚਾਰਜ਼ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਕੇਂਦਰ ਵਿਖੇ ਸਕਿਉਟੀ ਗਾਰਡ ਵੀ ਤਾਇਨਾਤ ਰਹਿੰਦਾ ਹੈ ਅਤੇ ਸਵੇਰੇ 4:30 ਵਜ਼ੇ ਉਹ ਆਪਣੇ ਘਰ ਚਲਾ ਗਿਆ ਤੇ ਉਸ ਤੋ ਬਾਅਦ ਚੋਰਾਂ ਨੇ 2 ਐਲ ਸੀ.ਡੀ, 2 ਆਧਾਰ ਕਾਰਡ ਮਸ਼ੀਨਾਂ, 1 ਵੈਬ ਕੈਮਰਾ, 2 ਡਿਜੀਟਲ ਕੈਮਰੇ, 1 ਐਨ ਵੀ ਆਰ ਰਿਕਾਰਡ, 1 ਡਿਜੀਟਲ ਸਲੇਟ ਆਦਿ ਹੋਰ ਵੀ ਕੀਮਤੀ ਸਮਾਨ ਚੋਰੀ ਹੋ ਗਿਆ ਹੈ।ਇੰਚਾਰਜ਼ ਨੇ ਕਿਹਾ ਕਿ ਸਾਰੇ ਸਮਾਨ ਦੀ ਕੀਮਤ ਡੇਢ ਲੱਖ ਰੁਪਏ ਤੋ ਜ਼ਿਆਦਾ ਹੋ ਸਕਦੀ ਹੈ, ਘਟਨਾ ਦੀ ਸੂਚਨਾ ਪੱਟੀ ਪੁਲਿਸ ਨੂੰ ਦਿੱਤੀ ਗਈ। ਮੌਕੇ ਤੇ ਪਹੁੰਚੇ ਏ.ਐਸ.ਆਈ ਅਮਰੀਕ ਸਿੰਘ ਤੇ ਏ.ਐਸ.ਆਈ ਸੰਤੋਖ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਂਚ ਉਪਰੰਤ ਚੋਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਸੰਦੀਪ ਸਿੰਘ, ਰਣਜੀਤ ਕੌਰ, ਕੰਵਲਪ੍ਰੀਤ ਸਿੰਘ ਤੇ ਹੋਰ ਸਟਾਫ ਹਾਜ਼ਰ ਸਨ।
Punjab Post Daily Online Newspaper & Print Media