ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਵਿਚ ਸਿਟਰਸ ਕਾਊਂਸਿਲ ਦੀ ਨਿਗਰਾਨੀ ਹੇਠ 2002 ਤੋਂ 2007 ਦੌਰਾਨ ਲਗਾਏ ਨਿੰਬੂ ਜਾਤੀ ਬਾਗਾਂ ਦੇ ਬਾਗਾਂ ਦੀ ਮਾਹਿਰਾਂ ਦੀ ਕਮੇਟੀ ਵੱਲੋਂ ਜਾਂਚ ਕੀਤੀ ਗਈ।ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਬਾਗਬਾਨੀ ਬਾਜ ਸਿੰਘ ਨੇ ਦੱਸਿਆ ਕਿ ਫਲੋਰਿਡਾ ਤੋਂ ਨਿੰਬੂ ਜਾਤੀ ਫਲਾਂ ਦੇ ਮਾਹਿਰ ਜੇਮਜ.ਐਚ ਕੈਥਲੀ ਦੀ ਅਗਵਾਈ ਵਿਚ ਡਾ: ਜੀ.ਐਸ ਕਾਹਲੋਂ, ਡਾ. ਸੰਖਿਆਤ ਅਤੇ ਡਾ. ਸੰਤੋਸ਼ ‘ਤੇ ਆਧਾਰਿਤ ਮਾਹਿਰਾਂ ਦੀ ਟੀਮ ਵੱਲੋਂ ਜਿਲ੍ਹਾ ਅੰਮ੍ਰਿਤਸਰ ਵਿਚ ਸਿਟਰਸ ਕਾਊਂਸਿਲ ਵੱਲੋਂ ਲਗਵਾਏ ਬਾਗਾਂ ਦੀ ਜਾਂਚ ਕੀਤੀ ਗਈ ਤੇ ਵੱਖ-ਵੱਖ ਕਿਸਮਾਂ ਦੇ ਬੂਟਿਆਂ ਦੀ ਪਰਫਾਰਮੈਂਸ ਵੇਖੀ ਤੇ ਡੇਜੀ ਟੈਂਜਾਰਿਨ ਦੇ ਕੈਰੀਜੋ ਰੂਟ ਸਟਾਕ ਤੇ ਲਗੇ ਬੂਟੇ ਸਿਹਤਮੰਦ ਪਾਏ ਗਏ। ਇਸੇ ਤਰ੍ਹਾਂ ਹੋਰ ਕਿਸਮਾਂ ਜਿਵੇਂ ੳਲਿੰਡਾ, ਰੂਬੀ ਨਿਊਸੈਲਰ ਡਬਲਯੂ ਮਰਕਟ ਆਦਿ ਕਿਸਮਾਂ ਵੀ ਚੈਕ ਕੀਤੀਆਂ ਗਈਆ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media