Monday, November 9, 2026

ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰੇਗਾ ਸਿਹਤ ਵਿਭਾਗ- ਡਾ. ਨਰੇਸ਼ ਕਾਂਸਰਾ

Dr. Maresh Kansraਪਠਾਨਕੋਟ, 4 ਮਈ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਪੰਜਾਬ ਵਿੱੱਚ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਅਤੇ ਕੋਟਪਾ ਐਕਟ 2003 ਨੂੰ ਸਖਤੀ ਨਾਲ ਲਾਗੂ ਕਰਨ ਲਈ ਇੱਕ ਨਿਵੇਕਲਾ ਕੱਦਮ ਚੁੱੱਕਦੇ ਹੋਏ ‘ਵਿਸ਼ਵ ਤੰਬਾਕੂ ਰਹਿਤ ਦਿਵਸ’ ਦੇ ਸੰਬਧ ਵਿੱਚ 7 ਮਈ ਨੂੰ ਜਿਲ੍ਹੇ ਅੰਦਰ ‘ਤੰਬਾਕੂ ਮੁਕਤ ਪੰਜਾਬ ਮੁਹਿੰਮ‘ ਦੀ ਸ਼ੂਰੁਆਤ ਕੀਤੀ ਜਾ ਰਹੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆ ਡਾ. ਨਰੇਸ਼ ਕਾਂਸਰਾ ਸਿਵਲ ਸਰਜ਼ਨ ਪਠਾਨਕੋਟ ਨੇ ਦੱਸਿਆ ਕਿ ‘ਤੰਬਾਕੂ ਮੁਕਤ ਪੰਜਾਬ ਮੁਹਿੰਮ‘ ਅਧੀਨ ਜ਼ਿਲ੍ਹੇ ਵਿੱਚ ਮਿਤੀ 7 ਮਈ 2017 ਨੂੰ ਸਟੇਟ ਵੱਲੋਂ ਆਈਈਸੀ ਪਬਲੀਸਿਟੀ ਵੈਨ ਆ ਰਹੀ ਹੈ ਜੋ ਕਿ ਲੋਕਾਂ ਨੂੰ ਤੰਬਾਕੂ, ਸਿਗਰੇਟ ਪੀਣ ਦੇ ਨੁਕਸਾਨ ਬਾਰੇ ਜਾਗਰੂਕ ਕਰੇਗੀ।ਇਹ ਵੈਨ ਮਾਈਕਰੋਪਲਾਨ ਅਨੁਸਾਰ ਬਲਾਕ ਘਰੋਟਾ, ਬਲਾਕ ਨਰੋਟ ਜੈਮਲ ਸਿੰਘ ਅਤੇ ਪਠਾਨਕੋਟ ਸ਼ਹਿਰ ਅੰਦਰ ਆਈਈਸੀ ਪਬਲੀਸਿਟੀ ਮਟੀਰੀਅਲ ਰਾਹੀਂ ਤੰਬਾਕੂ ਦੇ ਸੇਵਨ ਕਰਨ ਨਾਲ ਸਿਹਤ ਉਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ।ਉਨ੍ਹਾਂ ਦੱਸਿਆ ਕਿ ਆਡੀਓ-ਵੀਡੀਓ ਸਿਸਟਮ ਨਾਲ ਲੈਸ ਇਹ ਵੈਨ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ (ਕੋਟਪਾ) 2003 ਦੀਆਂ ਧਰਾਵਾਂ ਜਿਸ ਵਿਚ ਧਾਰਾ 4, ਧਾਰਾ 5, ਧਾਰਾ 6 ਏ, ਧਾਰਾ 6ਬੀ, ਧਾਰਾ 7, ਡਰੱਗ ਐਂਡ ਕਾਸਮੈਟਿਕ 1940 ਐਕਟ, ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ-2015, ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006, ਦ ਪੁਆਇਜਨ ਐਕਟ-1919, ਮੋਟਰ ਵਹੀਕਲ ਐਕਟ ਆਦਿ ਦੇ ਬਾਰੇ ਵੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਤੰਬਾਕੂ ਦੇ ਸੇਵਨ ਨਾਲ  ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਕੂਲਾਂ ਵਿੱਚ ਵੀ ਪ੍ਰੋਗਰਾਮ ਕਰਵਾਏ ਜਾਣਗੇ।  ਉਨ੍ਹਾਂ ਦੱਸਿਆ ਕਿ ਇਸ ਵੈਨ ਨੂੰ ਸਟੇਟ ਤੋਂ 2 ਮਈ 2017 ਨੂੰ ਮਾਨਯੋਗ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਜੀ ਵਲੋ ਰਵਾਨਾ ਕੀਤਾ ਗਿਆ ਸੀ ਜੋ ਕਿ ਮਈ ਦੇ ਪੂਰੇ ਮਹੀਨੇ ਵਿੱਚ ਮਾਈਕਰੋਪਲਾਨ ਮੁਤਾਬਿਕ ਪੂਰੇ  ਪੰਜਾਬ ਨੂੰ ਕਵਰ ਕਰਨ ਤੌਂ ਬਾਅਦ 23 ਮਈ ਨੂੰ ਵਾਪਿਸ ਸਟੇਟ ਤੇ ਜਾਵੇਗੀ।ਇਹ ਵੈਨ ਰੋਜ਼ਾਨਾ ਇੱਕ ਜਿਲ੍ਹੇ ਦੇ ਪੰਜ ਸ਼ਹਿਰਾਂ ਨੂੰ ਕਵਰ ਕਰੇਗੀ।ਇਸ ਤੋ ਇਲਾਵਾ 16 ਮਈ ਤੋ 31 ਮਈ 2017 ਤੱਕ ਰਾਜ ਵਿੱਚ ਇਨਫੋਰਸਮੈਂਟ ਡਰਾਇਵ ਵੀ ਚਲਾਈ ਜਾ ਰਹੀ ਹੈ, ਜਿਸ ਵਿੱਚ ਰੋਜ਼ਾਨਾ ਸਿਹਤ ਵਿਭਾਗ ਦੀਆਂ ਟੀਮਾਂ ਵਲੋ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਕੀਤੀ ਜਾਵੇਗੀ ਅਤੇ ਤੰਬਾਕੂ ਐਕਟ 2003 ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱੱਟੇ ਜਾਣਗੇ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply