Monday, November 9, 2026

ਸਰਕਾਰੀ ਸੀਨੀ. ਸੈਕੰ. ਸਕੂਲ (ਲੜਕੇ) `ਚ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ

ਫਾਜ਼ਿਲਕਾ, 5 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – PPN0505201701ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਚ ਅੱਜ ਸਕੂਲ ਦੀ 91ਵੀਂ ਵਰੇਗੰਢ ਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਦੌਰਾਨ ਪਿ੍ਰੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸ਼੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।ਫਿਰੋਜ਼ਪੁਰ ਦੇ ਐਮ.ਪੀ ਸ਼ੇਰ ਸਿੰਘ ਘੁਬਾਇਆ, ਦਿਲ ਦੇ ਰੋਗਾਂ ਦ ਮਾਹਿਰ ਡਾ. ਯਸ਼ਪਾਲ ਜੱਸੀ, ਸੀਨੀਅਰ ਕਾਂਗਰਸੀ ਆਗੂ, ਜ਼ਿਲਾ ਸਿੱਖਿਆ ਅਧਿਕਾਰੀ ਪ੍ਰਗਟ ਸਿੰਘ, ਜ਼ਿਲਾ ਸਾਇੰਸ ਸੁਪਰਵਾਇਜ਼ਰ ਵਿਪਨ ਕਟਾਰੀਆ ਅਤੇ ਹੋਰਨਾਂ ਨੇ ਵਿਦਿਆਰਥੀਆਂ ਦੇ ਭਵਿੱਖ ਦੀ ਕਾਮਨਾ ਕੀਤੀ।
ਪਿ੍ਰੰਸੀਪਲ ਰਾਜ ਕੁਮਾਰ ਵਰਮਾ, ਪੰਮੀ ਸਿੰਘ ਨੇ ਸਕੂਲ ਦੇ ਇਤਿਹਾਸ ਸਬੰਧੀ ਦੱਸਿਆ ਕਿ ਇਹ ਸਕੂਲ 105 ਸਾਲ ਪੁਰਾਣਾ ਹੈ ਅਤੇ ਜ਼ਿਲੇ ਦਾ ਸਭ ਤੋਂ ਵੱਡਾ ਸਕੂਲ ਹੈ ਅਤੇ ਇਸ ਸਕੂਨ ਵਿਚ ਪੜਕੇ ਕਈਆਂ ਨੇ ਬਹੁਤ ਉੱਚੇ ਮੁਕਾਮ ਹਾਸਲ ਕੀਤੇ ਹਨ। ਇਸ ਮੌਕੇ ਪਿੰ੍ਰਸੀਪਲ ਰਾਜ ਕੁਮਾਰ ਵਰਮਾ ਨੇ ਸਕੂਲ ਦੀਆਂ ਜ਼ਰੂਰਤਾਂ ਸਬੰਧੀ ਸਾਂਸਦ ਸ਼ੇਰ ਸਿੰਘ ਘੁਬਾਇਆ ਨੂੰ ਜਾਣੂ ਕਰਵਾਇਆ ਕਿ ਸਕੂਲ ਵਿਚ ਲਗਭਗ 2000 ਵਿਦਿਆਰਥੀ ਪੜਦੇ ਹਨ ਅਤੇ ਇਸ ਸਕੂਲ ਨੂੰ ਇੱਕ ਆਰ.ਓ, ਇੱਕ ਸਟੇਡੀਅਮ, ਇੱਕ ਜਨਰੇਟਰ, ਇੱਕ ਮੀਟਿੰਗ ਹਾਲ ਦੀ ਲੋੜ ਹੈ।ਸੰਸਦ ਸ਼ੇਰ ਸਿੰਘ ਘੁਬਾਇਆ ਨੇ 2500 ਵਿਦਿਆਰਥੀਆਂ ਦੀ ਸਮਰੱਥਾ ਵਾਲੇ ਆਰ.ਓ ਨੂੰ ਮੌਕੇ `ਤੇ ਹੀ ਦੇਣ ਦਾ ਐਲਾਣ ਕੀਤਾ ਅਤੇ ਬਾਕੀ ਮੰਗਾਂ ਸਬੰਧੀ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨਾਲ ਗੱਲਬਾਤ ਕਰਦੇ ਜਲਦੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply