Monday, November 9, 2026

ਥਰੈੈਸ਼ਰ ’ਚ ਆਉਣ ਨਾਲ ਸਰਕਾਰੀ ਸਕੂਲ ਦੀ ਵਿਦਿਆਰਥਣ ਹੋਈ ਗੰਭੀਰ ਜਖਮੀ

ਗਰੀਬ ਘਰ ਦੀ ਲੜਕੀ ਨੂੰ ਇਲਾਜ ਲਈ ਕੀਤਾ ਪੀ.ਜੀ.ਆਈ ਰੈਫਰ
ਫਾਜ਼ਿਲਕਾ, 5 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – PPN0505201705ਕਣਕ ਦੇ ਸੀਜ਼ਨ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੇਤਾਂ ਵਿਚ ਕੰਮ ਕਰਵਾ ਰਹੀ ਸਰਕਾਰੀ ਪ੍ਰਾਇਮਰੀ ਸਕੂਲ ਲੰਗੇਆਣਾ ਵਿਚ ਪੜ ਰਹੀ ਪੰਜਵੀਂ ਜਮਾਤ ਦੀ ਕੁਲਵਿੰਦਰ ਕੌਰ ਪੁੱਤਰ ਰਜਿੰਦਰ ਸਿੰਘ ਜੋਕਿ ਥੈ੍ਰਸ਼ਰ ਵਿਚ ਆਉਣ ਕਰਕੇ ਬੁਰੀ ਤਰਾਂ ਨਾਲ ਹਾਦਸਾ ਗ੍ਰਸਤ ਹੋ ਗਈ। ਉਸ ਨੂੰ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਤੋਂ ਚੰਡੀਗੜ ਪੀਜੀਆਈ ਲਈ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਲੰਗੇਆਣਾ ਦੇ ਮੁੱਖ ਅਧਿਆਪਕ ਬਲਕਾਰ ਸਿੰਘ ਤੇ ਨਵੀਨ ਕੁਮਾਰ ਨੇ ਦੱਸਿਆ ਕਿ ਉਨਾਂ ਦੇ ਸਕੂਲ ਵਿਚ ਪੜ ਰਹੀ ਪੰਜਵੀਂ ਜਮਾਤ ਦੀ ਵਿਦਿਆਰਥਣੀ ਕੁਲਵਿੰਦਰ ਕੌਰ ਆਪਣੇ ਘਰ ਦੇ ਨੇੜੇ ਹੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਦਾਣੇ ਕੱਢਣ ਵਾਲੀ ਮਸ਼ੀਨ ਥੈ੍ਰਸ਼ਰ ਕੋਲ ਖੜੀ ਸੀ। ਲੜਕੀ ਦਾ ਦੁਪੱਟਾ ਚੱਲਦੇ ਥੈ੍ਰਸ਼ਰ ਦੀ ਸ਼ਾਫਟ ਨਾਲ ਵਲਿਆ ਗਿਆ। ਜਿਸ ਕਰਕੇ ਬੱਚੀ ਦੇ ਸਿਰ ਦਾ ਇਕ ਪਾਸਾ ਬੁਰੀ ਤਰਾਂ ਥੈ੍ਰਸ਼ਰ ਵਿਚ ਆ ਗਿਆ। ਸਮਾਂ ਰਹਿੰਦਿਆਂ ਹੀ ਥੈ੍ਰਸ਼ਰ ਬੰਦ ਕਰ ਦਿਤਾ ਗਿਆ ਪਰ ਉਦੋਂ ਤੱਕ ਬੱਚੀ ਬੁਰੀ ਤਰਾਂ ਜਖਮੀਂ ਹੋ ਗਈ। ਇਸ ਹਾਦਸੇ ਕਾਰਨ ਬੱਚੀ ਦਾ ਇਕ ਕੰਨ ਤੇ ਸਿਰ ਦੇ ਵਾਲ ਵੀ ਲਹਿ ਗਏ ਹਨ। ਹਾਲਤ ਨਾਜੁਕ ਦੇਖਦਿਆਂ ਹੋਇਆ ਉਸ ਨੂੰ ਫਰੀਦਕੋਟ ਤੇ ਫਿਰ ਪੀਜੀਆਈ ਚੰਡੀਗੜ ਵਿਖੇ ਰੈਫਰ ਕੀਤਾ ਗਿਆ। ਕੁਲਵਿੰਦਰ ਕੌਰ ਦਾ ਪੀਜੀਆਈ ਵਿਖੇ ਉਪਰੇਸ਼ਨ ਤੇ ਇਲਾਜ ਚੱਲ ਰਿਹਾ ਹੈ। ਇਸ ਸੰਬੰਧੀ ਫਿਰੋਜ਼ਪੁਰ ਦੀ ਸਮਾਜਸੇਵੀ ਸੰਸਥਾਂ ਚੇਂਜ ਦੇ ਪ੍ਰਧਾਨ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜਿਲਾ ਪ੍ਰੈਸ ਸਕੱਤਰ, ਜਿਲਾ ਫਾਜ਼ਿਲਕਾ ਤੋਂ ਜੀਟੀਯੂ ਦੇ ਜਿਲਾ ਜਨਰਲ ਸਕੱਤਰ ਅਤੇ ਸਮਾਜਸੇਵੀ ਅਧਿਆਪਕ ਨਿਸ਼ਾਂਤ ਅਗਰਵਾਲ, ਦੀ ਹੋਪ ਵੈਲਫੇਅਰ ਫਾਊਂਡੇਸ਼ਨ ਤੇ ਜਨਰਲ ਸਕੱਤਰ ਤੇ ਸਿਹਤ ਵਿਭਾਗ ਦੇ ਬੀਈਈ ਹਰਮੀਤ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲ ਵਿਚ ਪੜਨ ਵਾਲੀ ਇਸ ਲੜਕੀ ਦਾ ਪਰਿਵਾਰ ਬਹੁਤ ਗਰੀਬ ਹੈ। ਇਹ ਪਰਿਵਾਰ ਦਿਹਾੜੀ ਮਜਦੂਰੀ ਕਰ ਕੇ ਆਪਣੇ ਬੱਚਿਆਂ ਨੂੰ ਪੜਾ ਰਿਹਾ ਹੈ। ੳਨਾਂ ਦੋਨਾਂ ਜਿਲਿਆਂ ਦੇ ਸਮਾਜ ਦੇ ਮੋਹਤਬਾਰ ਸੱਜਣਾਂ, ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਡੀਸੀ ਫਿਰੋਜ਼ਪੁਰ ਤੇ ਡੀਸੀ ਫਾਜ਼ਿਲਕਾ ਨੂੰ ਕੁਲਵਿੰਦਰ ਕੌਰ ਦੇ ਇਲਾਜ ਲਈ ਮਾਲੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਸਹਾਇਤਾ ਲਈ ਸ਼ੋਸ਼ਲ ਮੀਡੀਆ ਵੱਟਸ ਅੱਪ ਤੇ ਫੇਸਬੁੱਕ ਤੇ ਬੱਚੀ ਦੇ ਪੀਜੀਆਈ ਵਿਖੇ ਚੱਲ ਰਹੇ ਇਲਾਜ ਲਈ ਦਾਨ ਦੀ ਅਪੀਲ ਕੀਤੀ ਜਾ ਰਹੀ ਹੈ। ਜੀ.ਟੀ.ਯੂ ਦੇ ਅਧਿਆਪਕ ਨੀਰਜ ਯਾਦਵ, ਦ ਹੋਪ ਵੈਲਫੇਅਰ ਫਾਊਂਡੇਸ਼ਨ ਦੇ ਪ੍ਰਧਾਨ ਅਧਿਆਪਕ ਨਿਸ਼ਾਂਤ ਅਗਰਵਾਲ, ਜਨਰਲ ਸਕੱਤਰ ਤੇ ਸਿਹਤ ਵਿਭਾਗ ਦੇ ਬੀਈਈ ਹਰਮੀਤ ਸਿੰਘ ਨੇ ਕਿਹਾ ਕਿ ਬੱਚੀ ਦੇ ਇਲਾਜ ਲਈ ਅੱਗੇ ਆਉਣ ਵਾਲੇ ਦਾਨੀ ਸੱਜਣਾਂ ਅਤੇ ਸੰਸਥਾਵਾਂ ਬੱਚੀ ਦੇ ਖਾਤਾ ਨਾਮ ਕੁਲਵਿੰਦਰ ਕੌਰ, ਖਾਤਾ ਨੰਬਰ 132510034012 (ਦੇਨਾ ਬੈਂਕ), ਆਈਐਫਐਸਸੀ ਕੋਡ ਬੀਕੇਡੀਐਨ0731325 ਵਿਚ ਸਿੱਧੇ ਤੌਰ ਤੇ ਵੀ ਜਮਾਂ ਕਰਵਾ ਸਕਦੇ ਹਨ। ਇਸ ਸੰਬੰਧੀ ਦੋਨਾਂ ਜਿਲਿਆਂ ਤੋਂ ਅਧਿਆਪਕ ਅਤੇ ਸਮਾਜਸੇਵੀ ਸੱਜਣ ਬੱਚੀ ਦੇ ਇਲਾਜ ਲਈ ਸਹਿਯੋਗ ਕਰ ਰਹੇ ਹਨ। ਉਸ ਦੇ ਜਲਦ ਠੀਕ ਹੋਣ ਦੀ ਕਾਮਨਾ ਵੀ ਕਰ ਰਹੇ ਹਨ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply