Tuesday, April 7, 2026

ਕਿਸਾਨ ਬਾਜ਼ਾਰ ਵਿੱਚ ਖਪਤਕਾਰਾਂ ਨੇ ਸਸਤੇ ਭਾਅ `ਚ ਵੱਡੀ ਪੱਧਰ ਤੇ ਖ੍ਰੀਦਦਾਰੀ ਕੀਤੀ

ਪਠਾਨਕੋਟ, 6 ਮਈ (ਪੰਜਾਬ ਪੋਸਟ ਬਿਊਰੋ) –  PPN0505201717ਕਿਸਾਨ, ਖੇਤੀ ਜਿਨਸਾਂ ਦੀ ਪੈਦਾਵਾਰ ਤਾਂ ਕਰ ਲੈਂਦੇ ਹਨ ਪਰ ਮੰਡੀਕਰ, ਵਿੱਚ ਮੁਹਾਰਤ ਨਾਂ ਹੋਣ ਕਾਰਨ ਉਨਾਂ ਨੂੰ ਲਾਹੇਵੰਦ ਭਾਅ ਨਹੀਂ ਮਿਲਦਾ, ਜਿਸ ਕਾਰਨ ਬਹੁਤੀ ਵਾਰ ਕਿਸਾਨਾਂ ਨੂੰ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ।ਇਹ ਵਿਚਾਰ ਅਸ਼ੋਕ ਕੁਮਾਰ ਸ਼ਰਮਾ ਸਹਾਇਕ ਕਮਿਸ਼ਨਰ (ਜ) ਨੇ ਸਥਾਨਕ ਚਿਲਡਰਨ ਪਾਰਕ ਨਜ਼ਦੀਕ ਰਾਮ ਲੀਲਾ ਗਰਾਉਂਡ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਲਗਾਏ ਪਹਿਲੇ ਕਿਸਾਨ ਬਾਜ਼ਾਰ ਦੇ ਉਦਘਾਟਨ ਕਰਨ ਉਪਰੰਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ।ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਲਗਾਏ ਕਿਸਾਨ ਬਾਜ਼ਾਰ ਵਿੱਚ ਜਤਿੰਦਰ ਸਿੰਘ ਰਿਆੜ, ਵਿਸ਼ਵਦੀਪ ਸੋਨੀ, ਨਵਨੀਤ ਸ਼ਰਮਾ ਸਮੇਤ 14 ਕਿਸਾਨਾਂ ਵੱਲੋਂ ਸਟਾਲ ਲਗਾ ਕੇ ਦਾਲਾਂ, ਬਾਸਮਤੀ ਦੇ ਚਾਵਲ, ਸਬਜੀਆਂ, ਫਲ ਆਦਿ ਥੋਕ ਮੰਡੀ ਨਾਲੋਂ ਵੱਧ ਅਤੇ ਪਰਚੂਨ ਮਾਰਕੀਟ ਨਾਲੋਂ ਘੱਟ ਰੇਟ ਤੇ ਖਪਤਕਾਰਾਂ ਨੂੰ ਸਸਤੇ ਭਾਅ ਤੇ ਵੇਚੇ।ਤਾਜ਼ੀਆਂ ਅਤੇ ਸਸਤੀਆਂ ਸਬਜ਼ੀਆਂ ਹੋਣ ਕਾਰਨ ਖੱਪਤਕਾਰਾਂ ਨੇ ਵੱਡੀ ਪੱਧਰ ਤੇ ਖ੍ਰੀਦਦਾਰੀ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਮਰੀਕ ਸਿੰਘ ਨੋਡਲ ਅਫਸਰ ਕਿਸਾਨ ਬਾਜ਼ਾਰ, ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ, ਡਾ. ਜਤਿੰਦਰ ਕੁਮਾਰ, ਡਾ. ਸ਼ਮੀ ਕੁਮਾਰ ਬਾਗਬਾਨੀ ਵਿਕਾਸ ਅਫਸਰ, ਡਾ. ਹਰਪ੍ਰੀਤ ਸਿੰਘ, ਡਾ. ਜਗਦੀਪ ਸਿੰਘ ਡਿਪਟੀ ਪੀਡੀ, ਨਵੀਨ ਗੁਪਤਾ ਵੀ ਹਾਜ਼ਰ ਸਨ।
ਗੱਲਬਾਤ ਕਰਦਿਆਂ ਅਸ਼ੋਕ ਕੁਮਾਰ ਸ਼ਰਮਾ ਨੇ ਕਿਹਾ ਕਿਸਾਨ ਬਾਜ਼ਾਰ ਦੀ ਸਫਲਤਾ ਅਤੇ ਸ਼ਹਿਰ ਵਾਸੀਆਂ ਦੀ ਮੰਗ `ਤੇ ਕਿਸਾਨ ਬਾਜ਼ਾਰ ਬੁੱਧਵਾਰ ਨੂੰ ਚਿਲਡਰਨ ਪਾਰਕ, ਸ਼ੁਕਰਵਾਰ ਨੂੰ ਸੈਲੀ ਰੋਡ ਅਤੇ ਐਤਵਾਰ ਨੂੰ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਲਗਾਇਆ ਜਾਇਆ ਕਰੇਗਾ ਤਾਂ ਜੋ ਖਪਤਕਾਰਾਂ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ।ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਉਹੀ ਕਿਸਾਨ ਖਾਸ ਕਰਕੇ ਛੋਟਾ ਕਿਸਾਨ,ਖੇਤੀਬਾੜੀ ਦੇ ਕਿੱਤੇ ਵਿੱਚ ਸਫਲ ਹੋ ਸਕਦਾ, ਜੋ ਕਹੀ ਦੇ ਨਾਲ-ਨਾਲ ਤੱਕੜੀ ਵੀ ਫੜੇਗਾ।ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਨਾਲ ਫਸਲੀ ਵਿਭਿੰਨਤਾ ਸਕੀਮ ਨੂੰ ਵੀ ਹੁਲਾਰਾ ਮਿਲੇਗਾ ਕਿਉਂਕਿ ਕਣਕ-ਝੋਨੇ ਦੇ ਬਦਲ ਦੇ ਤੌਰ ਤੇ ਬੀਜੀਆਂ ਜਾਣ ਵਾਲੀਆਂ ਫਸਲਾਂ ਦਾ ਮੰਡੀਕਰਨ ਢਾਂਚਾ ਮਜ਼ਬੂਤ ਨਾਂ ਹੋਣ ਕਾਰਨ ਇਸ ਸਕੀਮ ਦੀ ਸਫਲਤਾ ਵਿੱਚ ਮੁੱਖ ਅੜਿੱਕਾ ਬਣਿਆ ਹੋਇਆ ਹੈ।ਉੁਨਾਂ ਕਿਹਾ ਕਿ ਛੋਟੇ ਅਤੇ ਸੀਮਾਂਤ ਕਿਸਾਨ, ਕਿਸਾਨ ਬਾਜ਼ਾਰ ਵਿੱਚ ਆਪਣੀ ਖੇਤੀ ਉਪਜ ਸਿੱਧਿਆਂ ਖਪਤਕਾਰਾਂ ਨੂੰ ਵੇਚ ਕੇ ਆਪਣੀ ਖੇਤੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।ਉਨਾਂ ਕਿਹਾ ਕਿ ਕਿਸਾਨਾਂ ਨੂੰ ਰਵਾਇਤੀ ਸੋਚ ਨੂੰ ਵਿਉਪਾਰਕ ਅਤੇ ਵਿਗਿਆਨਕ ਸੋਚ ਵਿੱਚ ਬਦਲਣਾ ਚਾਹੀਦਾ ਹੈ।ਉਨਾਂ ਕਿਹਾ ਕਿ ਖੇਤੀ ਦੇ ਮੰਦੇ ਦੌਰ ਵਿੱਚੋਂ ਨਿਕਲਣ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਫਸਲ ਨੂੰ ਮੂਲ ਰੂਪ ਵਿੱਚ ਨਾਂ ਵੇਚ ਕੇ ਫਸਲ ਨੂੰ ਤਿਆਰ ਮਾਲ ਦੇ ਰੂਪ ਵਿੱਚ ਵੇਚੇ ।ਡਾ. ਅਮਰੀਕ ਸਿੰਘ ਨੇ ਕਿਹਾ ਕਿ ਜੋ ਵੀ ਕਿਸਾਨ ਆਪਣੇ ਪੈਦਾ ਕੀਤੇ ਖੇਤੀ ਉਤਪਾਦ ਆਪ ਖੁਦ, ਕਿਸਾਨ ਬਾਜ਼ਾਰ ਵਿੱਚ ਵੇਚਣਾ ਚਾਹੁੰਦਾ ਹੈ ਜਾਂ ਕੋਈ ਖਪਤਕਾਰ ਦਾਲਾਂ, ਜਿਵੇਂ ਛੋਲੇ, ਮਸਰ, ਮਾਂਹ ,ਰਾਜਮਾਂਹ ਅਤੇ ਮੂੰਗੀ ਖ੍ਰੀਦਣਾ ਚਾਹੁੰਦਾ ਹੈ ਤਾਂ ਉਹ ਹੈਲਪਲਾਈਨ 01862222745 ਜਾਂ ਵੈਬਸਾਈਟ “ਖੇਤ ਤੋਂ ਘਰ” `ਤੇ ਸੰਪਰਕ ਕਰ ਸਕਦਾ ਹੈ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply