Friday, June 26, 2026

ਹਰ ਗੁਰੂ ਘਰ ਵਿਚ ਪੰਜਾਬੀ ਕਲਾਸਾਂ ਲਗਾਈਆਂ ਜਾਣ- ਸਿੰਘ ਸਾਹਿਬਾਨ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ ਬਿਊਰੋ) – punjabi-language 23 ਵੈਸਾਖ ਸੰਮਤ ਨਾਨਕਸ਼ਾਹੀ 549 ਮੁਤਾਬਿਕ ਦਿਨ ਸ਼ੁੱਕਰਵਾਰ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ।ਜਿਸ ਵਿਚ ਦੀਰਘ ਵਿਚਾਰਾਂ ਕਰਨ ਉਪਰੰਤ ਦੇਸ਼-ਵਿਦੇਸ਼ ਦੀਆਂ ਸਮੂੰਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਿੰਘ ਸਾਹਿਬਾਨਾਂ ਵੱਲੋਂ ਆਦੇਸ਼ ਕੀਤਾ ਗਿਆ ਹੈ ਕਿ ਹਰ ਗੁਰਦੁਆਰਾ ਸਾਹਿਬਾਨ ਦੀ ਪ੍ਰਬੰਧਕ ਕਮੇਟੀ ਹਰ ਮਹੀਨੇ ਦੀ ਚੜ੍ਹਤ ਵਿਚ ਆਈ ਮਾਇਆ ਵਿਚੋਂ 10 ਫੀਸਦ ਬੱਚਿਆਂ ਦੀ ਪੜ੍ਹਾਈ ਲਈ ਖਰਚ ਕਰੇ ਅਤੇ ਹਰ ਗੁਰੂ ਘਰ ਵਿਚ ਪੰਜਾਬੀ ਕਲਾਸਾਂ ਲਗਾਈਆਂ ਜਾਣ।ਬੱਚਿਆਂ ਦੀ ਸਮਾਜਿਕ ਵਿਦਿਆ ਦੇ ਨਾਲ-ਨਾਲ ਕੀਰਤਨ, ਕਥਾ, ਪ੍ਰਚਾਰ ਅਤੇ ਗੁਰਮਤਿ ਦੀ ਸਿੱਖਿਆ ਵੀ ਦਿੱਤੀ ਜਾਵੇ ਤਾਂ ਜੋ ਬੱਚੇ ਸਿੱਖੀ ਸਰੂਪ ਵਿਚ ਰਹਿ ਕੇ ਉਚ-ਵਿਦਿਆ ਪ੍ਰਾਪਤ ਕਰਨ ਅਤੇ ਸਨਮਾਨਯੋਗ ਅਹੁੱਦਿਆਂ ਉਪਰ ਰਹਿ ਕੇ ਸੇਵਾ ਕਰ ਸਕਣ।ਪ੍ਰਬੰਧਕ ਕਮੇਟੀਆਂ ਨੂੰ ਸਖ਼ਤ ਹਦਾਇਤ ਵੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਦੇ ਮਸਲਿਆਂ ਨੂੰ ਕੋਰਟਾਂ ਵਿਚ ਨਾ ਲਿਜਾਇਆ ਜਾਵੇ।ਸਗੋਂ ਆਪਸ ਵਿਚ ਮਿਲ ਬੈਠ ਕੇ ਸਾਰੇ ਮਸਲੇ ਹੱਲ ਕੀਤੇ ਜਾਣ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply