Friday, June 26, 2026

ਅਕਾਲੀ ਆਗੂ ਜਨਮੇਜਾ ਸਿੰਘ ਸੇਖੋਂ ਨੂੰ ਤਨਖਾਹੀਆ ਘੋਸ਼ਿਤ ਕਰਕੇ ਤਨਖਾਹ ਲਗਾਈ ਗਈ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ ਬਿਊਰੋ) – janmeja-singh-sekhonਮਿਤੀ 23 ਵੈਸਾਖ ਸੰਮਤ ਨਾਨਕਸ਼ਾਹੀ 549 ਮੁਤਾਬਿਕ ਦਿਨ ਸ਼ੁੱਕਰਵਾਰ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ।ਜਿਸ ਵਿਚ ਵੋਟਾਂ ਖਾਤਰ ਸੌਦਾ ਅਸਾਧ ਦੇ ਡੇਰੇ ਜਾਣ ਵਾਲੇ ਜਾਂ ਉਸ ਦੇ ਪੈਰੋਕਾਰਾਂ ਨਾਲ ਇਕੱਤਰਤਾਵਾਂ ਕਰਨ ਵਾਲੇ ਵਿਅਕਤੀਆਂ ਵਿਚ ਸ਼ਾਮਿਲ ਜਨਮੇਜਾ ਸਿੰਘ ਨੂੰ ਤਨਖਾਹੀਆ ਘੋਸ਼ਿਤ ਕਰਕੇ ਪੰਜ ਸਿੰਘ ਸਾਹਿਬਾਨ ਵੱਲੋਂ ਹੇਠ ਲਿਖੀ ਤਨਖਾਹ ਲਗਾਈ ਜਾਂਦੀ ਹੈ।
                1 ਇਹ ਤਿੰਨ ਦਿਨ ਗੁਰਦੁਆਰਾ ਜਾਮਨੀ ਸਾਹਿਬ, ਬਜੀਦਪੁਰ, (ਫਿਰੋਜਪੁਰ)

                    ਵਿਖੇ ਇੱਕ ਘੰਟਾ ਜੋੜੇ ਸਾਫ ਕਰਨ
                2 ਇੱਕ ਘੰਟਾ ਲੰਗਰ ਵਿਚ ਬਰਤਨ ਸਾਫ ਕਰਨ
                3 ਪ੍ਰਕਰਮਾਂ ਵਿਚ ਝਾੜੂ ਮਾਰਨ ਦੀ ਸੇਵਾ
4 ਤਿੰਨ ਦਿਨ ਸੇਵਾ ਕਰਨ ਉਪਰੰਤ ਇਹ ਦੋ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਘੰਟਾ ਜੋੜੇ ਸਾਫ ਕਰਨ, ਇੱਕ ਘੰਟਾ ਛਬੀਲ ਉਪਰ ਜਲ ਦੀ ਸੇਵਾ ਕਰਨ, ਇੱਕ ਘੰਟਾ ਕੀਰਤਨ ਸੁਨਣ ਉਪਰੰਤ ਪੰਜ ਸੋ ਇੱਕ ਰੁਪਏ ਦੀ ਦੇਗ ਲੈ ਕੇ ਇੱਕਵੰਜਾ ਸੋ ਰੁਪਏ ਗੁਰੂ ਕੀ ਗੋਲਕ ਵਿਚ ਪਾ ਕੇ ਖਿਮਾਂ ਯਾਚਨਾਂ ਦੀ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਉਣ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply