Friday, October 30, 2026

ਕਾਰ ਅਤੇ ਐਕਟਿਵਾ ਦੀ ਟੱਕਰ ਵਿਚ ਦੋ ਵਿਦਿਆਰਥਣਾਂ ਜ਼ਖ਼ਮੀ

ਫਾਜ਼ਿਲਕਾ, 6 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – PPN0605201706ਫਾਜ਼ਿਲਕਾ ਉਪਮੰਡਲ ਦੇ ਪਿੰਡ ਰਾਮਪੁਰਾ ਦੇ ਨੇੜੇ ਕਾਰ ਅਤੇ ਐਕਟੀਵਾ ਦੇ ਵਿਚਕਾਰ ਹੋਈ ਟੱਕਰ ਵਿਚ ਦੋ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਸਿਮਰਨ ਅਤੇ ਅਨਾਮੀਕਾ ਵਾਸੀ ਪਿੰਡ ਟਾਹਲੀਵਾਲਾ ਬੋਦਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿਮਰਨ ਅਤੇ ਅਨਾਮੀਕਾ ਦੋਵ੍ਹੇਂ ਫਾਜ਼ਿਲਕਾ-ਅਬੋਹਰ ਰੋਡ ਤੇ ਸਥਿਤ ਜੋਤੀ ਬੀਐਡ ਕਾਲਜ ਵਿਚ ਪੜ੍ਹਦੀਆਂ ਹਨ। ਉਨ੍ਹਾਂ ਦੱਸਿਆ ਕਿ ਹਰ ਰੋਜ ਦੀ ਤਰ੍ਹਾਂ ਅੱਜ ਦੁਪਹਿਰ ਨੂੰ ਛੁੱਟੀ ਹੋਣ ਤੋਂ ਬਾਅਦ ਜਦੋਂ ਉਹ ਆਪਣੇ ਐਕਟੀਵਾ ਤੇ ਦੋਵ੍ਹੇਂ ਅਪਾਣੇ ਪਿੰਡ ਵਾਪਸ ਜਾ ਰਹੀਆਂ ਸਨ ਤਾਂ ਕਾਲਜ ਦੇ ਨੇੜੇ ਹੀ ਸਥਿਤ ਪਿੰਡ ਰਾਮਪੁਰਾ ਦੇ ਨੇੜੇ ਪਿੱਛੇ ਤੋਂ ਆ ਰਹੀ ਇੱਕ ਕਾਰ ਦੇ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਜਿਸ ਕਾਰਨ ਉਹ ਦੋਵ੍ਹੇਂ ਆਪਣੇ ਐਕਟੀਵਾ ਤੋਂ ਡਿੱਗ ਗਈਆਂ ਅਤੇ ਜ਼ਖ਼ਮੀ ਹੋ ਗਈਆਂ। ਟੱਕਰ ਵਿਚ ਦੋਵ੍ਹਾਂ ਦੇ ਸਿਰ ਅਤੇ ਸਰੀਰ ਤੇ ਸੱਟਾਂ ਲੱਗੀਆਂ ਹਨ।

Check Also

ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ 

ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …

Leave a Reply