ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਸਿੱਖਿਆ ਦੇ ਪਸਾਰ ਨੂੰ ਮੁੱਖ ਰੱਖਦੇ ਹੋਏ ਭਾਰਤ ਦੇ ਉੱਤਰ ਪੂਰਬੀ ਰਾਜ ਮਨੀਪੁਰ ਦੇ ਉੱਚ ਸਿੱਖਿਆ ਵਿਭਾਗ ਦੇ ਇਕ ਵਫਦ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ।ਇਸ ਵਫਦ ਵਿਚ ਮਨੀਪੁਰ ਦੇ ਉੱਚ ਵਿੱਦਿਆ ਦੇ ਡਾਇਰੈਕਟਰ ਮੈਡਮ ਚਿੱਤਰਾ ਦੇਵੀ ਅਤੇ ਵਿੱਤੀ ਅਧਿਕਾਰੀ ਮੈਡਮ ਰਿਬੀਕਾ ਵਾਈਫਾਈ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਪਹੁੰਚ ਕਰਕੇ ਉੱਚ ਅਧਿਕਾਰੀਆਂ ਨਾਲ ਇਕ ਨਿੱਘਰ ਮੀਟਿੰਗ ਕੀਤੀ। ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪਰੋ ਵਾਈਸ ਚਾਂਸਲਰ ਡਾ. ਜਗਪਾਲ ਸਿੰਘ, ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ, ਡਿਪਟੀ ਡਾਇਰੈਕਟਰ ਡਾ. ਅਸ਼ਵਨੀ ਸੇਠੀ, ਡਿਪਟੀ ਰਜਿਸਟਰਾਰ, ਡਾ. ਅਮਿਤ ਟੁਟੇਜਾ ਅਤੇ ਇੰਨਫਰਮੇਸ਼ਨ ਟੈਕਨਾਲੋਜੀ ਦੇੇ ਸਹਾਇਕ ਨਿਰਦੇਸ਼ਕ ਇੰਜੀ. ਸੰਨੀ ਅਰੌੜਾ ਨੇ ਵਫਦ ਨਾਲ ਅਕਾਦਮਿਕ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਪ੍ਰੋ. ਸੁਖਦਵਿੰਦਰ ਸਿੰਘ ਕੌੜਾ ਨੇ ਪਾਵਰ ਪੁੲਾਇੰਟ ਪ੍ਰਸਤੂਤੀਕਰਨ ਰਾਹੀਂ ਯੂਨੀਵਰਸਿਟੀਆਂ ਦੀਆਂ ਪਾਠ ਅਤੇ ਸਹਿਪਾਠ ਕਿਰਿਆਵਾਂ, ਚੱਲ ਰਹੇ ਕੋਰਸਾਂ ਅਤੇ ਸਮੁੱਚੇ ਇਨਫਰਾਸਟਰਕਚਰ ਬਾਖੂਬੀ ਬਿਆਨ ਕੀਤਾ।ਇਸ ਤੋਂ ਬਾਅਦ ਮਨੀਪੁਰ ਦੀ ਇਹ ਉੱਚ ਪੱਧਰੀ ਕਮੇਟੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਪੜ੍ਹ ਰਹੇ ਉਤਰ ਪੂਰਬੀ ਰਾਜਾਂ ਦੇ ਵਿਦਿਆਰਥੀਆਂ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਗੱਲਬਾਤ ਚੋਂ ਪੜਾਈ ਅਤੇ ਰਹਿਣ ਸਹਿਣ ਨੂੰ ਲੈਕੇ ਸਤੁੰਸ਼ਟੀ ਦੀ ਭਾਵਨਾ ਨਜਰ ਆਈ।ਮੈਡਮ ਚਿੱਤਰਾ ਅਤੇ ਉਹਨਾਂ ਦੀ ਟੀਮ ਵੱਲੋਂ ਵੱਖ-ਵੱਖ ਵਿਭਾਗਾਂ, ਲਾਇਬ੍ਰੇਰੀਆਂ, ਪ੍ਰਯੋਗਸ਼ਾਲਾਵਾਂ ਅਤੇ ਹੋਸਟਲਾਂ ਦਾ ਦੌਰਾ ਕੀਤਾ ਗਿਆ ਤਾਂ ਜੋ ਇਸ ਫੇਰੀ ਤੋਂ ਬਾਅਦ ਮਨੀਪੁਰ ਸਰਕਾਰ ਅਮਲੀ ਤੋਰ ਤੇ ਉਥੋ ਦੇ ਵਿਦਿਆਰਥੀਆਂ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਉੱਚ ਵਿੱਦਿਆ ਹਾਸਲ ਕਰਨ ਲਈ ਭੇਜੇ।ਮੈਡਮ ਚਿੱਤਰਾ ਅਤੇ ਉਹਨਾਂ ਦੀ ਟੀਮ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਚੱਲ ਰਹੇ ਇੰਜੀਨਿਰਿੰਗ, ਐਗਰੀਕਲਚਰ, ਹੋਟਲ ਮਨੇਜਮੈਂਟ, ਕੰਪਿਊਟਰ ਐਪਲੀਕੇਸ਼ਨ, ਲੀਗਲ ਸਟੱਡੀਜ, ਐਨੀਮੇਸ਼ਨ ਅਤੇ ਟੂਰੀਜਮ ਆਦਿ ਦੇ ਕੋਰਸਾਂ ਵਿਚ ਬਹੁਤ ਰੁਚੀ ਦਿਖਾਈ।ਗੁਰੂ ਕਾਸ਼ੀ ਯੂਨੀਵਰਸਿਟੀ ਹੋਟਲ ਮਨੇਜਮੈਂਟ ਵਿਭਾਗ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਵਧੀਆ ਪ੍ਰੋਹਣਚਾਰੀ ਵਿਖਾਉਂਦੇ ਹੋਏ ਦੁਪਹਿਰੀ ਭੋਜਨ ਵਿਚ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਵਿਸ਼ੇਸ਼ ਰੂਪ ਵਿਚ ਪਰੋਸੀ ਗਈ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਮਨੀਪੁਰ ਦੇ ਉੱਚ ਸਿੱਖਿਆ ਦੇ ਇਸ ਵਫਦ ਦਾ ਯੂਨੀਵਰਸਿਟੀ ਪਹੁੰਚ ਕੇ ਧੰਨਵਾਦ ਕੀਤਾ ਅਤੇ ਇਹ ਆਸ਼ਵਾਸ਼ਨ ਜਤਾਇਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੂਜੇ ਰਾਜਾਂ ਦੇ ਵਿਦਿਆਰਥੀਆਂ ਨੂੰ ਵੀ ਹਰ ਤਰਾਂ ਦੀ ਪੜਾਈ ਸਬੰਧੀ ਲੋਂੜੀਦੀ ਸਹੂਲਤ ਮਹੁੱਈਆ ਕਰਵਾਉਣ ਲਈ ਵਚਨਵੱਧ ਹੈ।ਅਖੀਰ ਵਿਚ ਮਹਿਮਾਨਾਂ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਸੁੰਦਰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਸ਼੍ਰੋਮਣੀ ਸ਼ਾਇਰ ਅਜਾਇਬ ਸਿੰਘ ਹੁੰਦਲ ਨਮਿਤ ਅੰਤਿਮ ਅਰਦਾਸ
ਅੰਮ੍ਰਿਤਸਰ, 30 ਅਕਤੂਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਜ਼ੁਬਾਨ ਦੇ ਨਾਮਵਰ ਸ਼ਾਇਰ, ਸ਼਼੍ਰੋਮਣੀ ਕਵੀ ਅਜਾਇਬ …
Punjab Post Daily Online Newspaper & Print Media