ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਗੁਪਤਾ ਹਸਪਤਾਲ ਵੱਲੋਂ ਗਠੀਆ ਅਤੇ ਗੋਡੇ ਚੂਲ੍ਹੇ ਬਦਲਾਉਣ ਦਾ ਦੋ ਦਿਨਾਂ ਮੁਫਤ ਚੈਕਅਪ ਕੈਂਪ ਦੀ ਸ਼ਾਨਦਾਰ ਸ਼ੁਰੂਆਤ ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਗੁਪਤਾ ਹਸਪਤਾਲ ਪਾਵਰ ਹਾਊਸ ਰੋਡ ਵਿਖੇ ਕੀਤਾ ਗਿਆ।ਕੈਂਪ ਦੇ ਪਹਿਲੇ ਦਿਨ 120 ਤੋਂ ਵਧੇਰੇ ਮਰੀਜਾਂ ਦੀ ਮੁਫਤ ਜਾਂਚ ਕੀਤੀ ਗਈ। ਇਸ ਮੌਕੇ ਹੱਡੀਆਂ ਦੇ ਮਾਹਿਰ ਡਾ. ਅਮ੍ਰਿਤ ਗੁਪਤਾ ਅਤੇ ਡਾ. ਮੋਹਿਤ ਗੁਪਤਾ ਨੇ ਮਰੀਜਾਂ ਦਾ ਖਾਸ ਚੈਕਅਪ ਕੀਤਾ।ਮਰੀਜਾਂ ਨੂੰ ਡਾਕਟਰੀ ਸਲਾਹ ਅਤੇ ਫੀਜਓਥੈਰੇਪੀ ਸਲਾਹ ਮੁਫਤ ਦਿੱਤੀ ਗਈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਾਰਕੇਟਿੰਗ ਤੋਂ ਮੀਤੂ ਆਹੁਜਾ ਨੇ ਦੱਸਿਆ ਕਿ ਕੈਂਪ ਦੌਰਾਨ ਐਕਸਰੇ ਤੇ 50 ਫੀਸਦੀ ਤੱਕ ਦੀ ਛੂਟ ਦਿੱਤੀ ਜਾ ਰਹੀ ਹੈ, ਉਥੇ ਹੀ ਗਠੀਆ ਅਤੇ ਹੋਰ ਟੈਸਟਾਂ ਤੇ ਵੀ 50 ਫੀਸਦੀ ਵਧੇਰੇ ਛੂਟ ਦਿੱਤੀ ਜਾ ਰਹੀ ਹੈ। ਇਸਦੇ ਨਾਲ ਕਮਜੋਰ ਹੱਡੀਆਂ ਦੀ ਜਾਂਚ (ਬੀ.ਐਮ.ਡੀ) ਦੀ ਜਾਂਚ ਵਾਲਾ ਟੈਸਟ ਸਿਰਫ 100 ਰੁਪਏ ਵਿੱਚ ਕੀਤਾ ਗਿਆ, ਉਥੇ ਹੀ ਸਪੈਸ਼ਲ ਆਪਰੇਸ਼ਨ ਪੈਕੇਜ ਸਕੀਮ ਦੌਰਾਨ ਇੰੰਪੋਟਿਡ ਗੋਡਿਆਂ ਦੇ ਆਪਰੇਸ਼ਨ ਤੇ ਭਾਰੀ ਛੂਟ ਦਿੱਤੀ ਜਾ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਗੁਪਤਾ ਹਸਪਤਾਲ ਅਤੇ ਅਰੋਗਿਆ ਫਾਇਨਾਂਸ ਵੱਲੋਂ ਗੋਡੇ ਜਾਂ ਚੂਲ੍ਹੇ ਬਦਲਣ ਲਈ 12 ਤੋਂ 24 ਈਐਮਆਈ ਕਿਸ਼ਤਾ 100 ਫੀਸਦੀ ਲੋਨ ਸਕੀਮ ਵੀ ਉਪਲੱਬਧ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਗਵਰਨਮੇਂਟ ਇੰੰਪਲਾਏਜ਼ ਹੈਲਥ ਸਕੀਮ, ਈ.ਸੀ.ਐਚ.ਐਸ ਅਤੇ ਹੋਰ ਸਰਕਾਰੀ ਅਤੇ ਪ੍ਰਾਇਵੇਟ ਬੀਮਾ ਯੋਜਨਾ ਦੁਆਰਾ ਵੀ ਇਲਾਜ ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ।
Check Also
ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ
ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …
Punjab Post Daily Online Newspaper & Print Media