Tuesday, July 21, 2026

ਚੰਗੇ ਪੈਕੇਜ ਤੇ ਨੌਕਰੀਆਂ ਪ੍ਰਾਪਤ ਕਰਨ ਵਿਚ ਸਫਲ ਰਹੇ ਸੀ.ਕੇ.ਡੀ ਇੰਸਟੀਚਿਉਟ ਦੇ ਵਿਦਿਆਰਥੀ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – PPN0605201717ਸਿਖਿਆ ਖੇਤਰ ਵਿਚ ਮੋਹਰੀ ਸੀ.ਕੇ.ਡੀ ਇੰਸਟੀਚਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਦੇ ਵਿਦਿਆਰਥੀ 2017 ਵਿਚ ਸ਼ਾਨਦਾਰ ਪਲੇਸਮੈਂਟ ਪ੍ਰਾਪਤ ਕਰਨ ਵਿਚ ਸਫਲ ਰਹੇ ਹਨ।ਵਿਦਿਆਰਥੀਆਂ ਨੂੰ ਉਚ ਪੱਧਰੀ ਟੈ੍ਰਨਿੰਗ ਤੇ ਰੁਜਗਾਰ ਅਵਸਰ ਪ੍ਰਦਾਨ ਕਰਨ ਦੇ ਮਨੋਰਥ ਨਾਲ ਉਤਪਾਦਨ, ਇਨਫਾਰਮੈਸ਼ਨ, ਤਕਨੀਕੀ, ਐਫ.ਐਮ.ਸੀ.ਜੀ, ਰਿਟੇਲ, ਬੈਕਿੰਗ, ਟੂਰਿਜਮ, ਅਤੇ ਹੋਟਲ ਇੰਡਸਟਰੀ ਤੋਂ ਸੰਬੰਧਿਤ ਕੰਪਨੀਆਂ ਨੂੰ ਸੀ.ਕੇ.ਡੀ ਇੰਸਟੀਚਿਉਟ ਵਿਖੇ ਬੁਲਾਾਇਆਂ ਗਿਆ।ਪਲੇਸਮੈਂਟ ਦੇ ਮੁਸ਼ਕਲ ਮਾਪਦੰਡਾਂ ਤੇ ਖਰਾ ਉਤਰਦਿਆਂ ਅਤੇ ਇੰਟਰਵਿਉ ਦੇ ਚੁਣੌਤੀ ਪੂਰਨ ਰਾਉਂਡ ਪਾਰ ਕਰਦਿਆਂ ਸੀ.ਕੇ.ਡੀ ਇੰਸਟੀਚਿਉਟ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਤੇ ਬਹੁ ਰਾਸ਼ਟਰੀ ਕੰਪਨੀਆਂ ਜਿਵੇ ਟਾਟਾ ਕੰਸੈਲਟੈਂਸੀ, ਟੈਕ ਮਹਿੰਦਰਾ ਯੂਰੇਕਾ ਫੋਰਬਿਸ, ਅੋਪੋ ਮੋਬਾਈਲ, ਜਸਟ ਡਾਇਲ, ਸ਼ੇਵਰੋਲੈਟ, ਭਾਰਤੀ ਏਅਰਟੈਲ, ਸੱਪਲ ਟੈਕ ਇੰਡਸਰੀ, ਐਸ.ਕੇ.ਟੀ.ਜੀ ਐਸਫਰਾ ਸਾਫਟ ਸੋਲੂਸ਼ਨ, ਪੇ.ਟੀ.ਐਮ, ਮੀਡੀਆ ਆਨ ਕਲਾਉਡ, ਡੀ.ਐਚ.ਐਫ. ਐਲ, ਹਾਲੀ ਡੇ ਇਨ, ਹੰਬਲ ਊਨਾ, ਰੈਡੀਸਨ ਬਲੂ, ਤੇ ਰਾਮਾਡਾ ਵਿਚ ਪਲੇਸਮੈਂਟ ਹਾਸਿਲ ਕੀਤੀ ਜਿਸ ਤਹਿਤ ਅਖੀਰਲੇ ਸੈਮੇਸਟਰ ਦੇ 40 ਵਿਦਿਆਰਥੀ ਐਮ.ਬੀ.ਏ ਦੇ 10 ਵਿਦਿਆਰਥੀ ਬੀ.ਸੀ.ਏ ਦੇ, ਬੀ. ਬੀ. ਏ ਤੇ ਬੀ.ਕਾਮ ਦੇ 100% ਵਿਦਿਆਰਥੀਆਂ ਦੀ ਪਲੇਸਮੈਂਟ ਹੋ ਚੁੱਕੀ ਹੈ।
ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਾਲਜ ਮੈਨੇਜਮੈਂਟ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜੋਕੀ ਪੀੜੀ ਲਈ ਪੜਾਈ ਖਤਮ ਕਰਨ ਤੋਂ ਬਾਅਦ ਉਚ ਕੰਪਨੀਆਂ ਵਿਚ ਚੰਗੇ ਪੈਕੇਜ ਤੇ ਨੌਕਰੀਆਂ ਹਾਸਿਲ ਕਰਨਾ ਬੜੀ ਵੱਡੀ ਚੁਣੌਤੀ ਹੰੁਦੀ ਹੈ ਤੇ ਸੀ.ਕੇ.ਡੀ ਇੰਸਟੀਚਿਊਟ ਆਾਪਣੇ ਸਿਰ ਤੋੜ ਯਤਨਾਂ ਸਦਕਾ  ਵਿਦਿਆਰਥੀਆਂ ਨੂੰ ਪੜਾਈ ਪੂਰੀ ਕਰਨ ਤੋਂ ਪਹਿਲਾਂ ਹੀ ਆਂਰਥਿਕ ਤੌਰ ਤੇ ਸਵੈ ਨਿਰਭਰ ਕਰਨ ਵਿਚ ਸਫਲ ਰਿਹਾ ਹੈ।ਮੈਂਬਰ ਇੰਚਾਰਜ ਡਾ: ਸੁਖਬੀਰ ਕੌਰ ਮਾਹਲ, ਨਵਪ੍ਰੀਤ ਸਿੰਘ ਸਾਹਨੀ ਤੇ ਪ੍ਰਿਸੀਪਲ ਡਾ: ਗੁਰਪ੍ਰਤਾਪ ਸਿੰਘ ਨੇ ਕਾਲਜ ਦੀ 100% ਪਲੇਸਮੈਂਟ ਲਈ ਪਲੇਸਮੈਂਟ ਅਫਸਰ ਜਗਦੀਪ ਪੰਨੂ ਦੀ ਭਰਪੂਰ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਭਵਿੱਖ ਵਿਚ ਸੀ.ਕੇ.ਡੀ ਇੰਸਟੀਚਿਉਟ ਵੱਧ ਤੋਂ ਵੱਧ ਪ੍ਰਸਿੱਧ ਤੇ ਹਾਈ ਕਲਾਸ ਕੰਪਨੀਆਂ ਰਾਹੀਂ ਵਿਦਿਆਰਥੀਆਂ ਦੀ ਚੰਗੇ ਪੈਕੇਜ ਤੇ ਪਲੇਸਮੈਂਟ ਕਰਵਾਉਣ ਲਈ ਯਤਨਸ਼ੀਲ ਰਹੇਗਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply