ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚਲ ਰਹੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ।ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਮੁੱਖ ਮਹਿਮਾਨ ਅਤੇ ਏ.ਪੀ ਮਹਿਤਾ ਸਾਬਕਾ ਪ੍ਰਿੰਸੀਪਲ ਡੀ.ਏ.ਵੀ ਕਾਲਜ ਧਾਰੀਵਾਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਦਰਜਾ ਚਾਰ ਮੁਲਾਜ਼ਮਾ ਨੂੰ ਮਜ਼ਦੂਰ ਦਿਵਸ ਦੀ ਵਧਾਈ ਦਿੱਤੀ ।
ਪ੍ਰੋਗਰਾਮ ਦਾ ਆਰੰਭ ਸਕੂਲ ਸ਼ਬਦ ਨਾਲ ਕੀਤਾ ਗਿਆ।ਦਰਜਾ ਚਾਰ ਮੁਲਾਜ਼ਮਾ ਨੇ ‘‘ਉਲੰਪਿਕ ਮੈਡਲ” ਪੰਜਾਬੀ ਸਕਿਟ ਅਤੇ ਗਾਣਿਆ ਰਾਹੀਂ ਸਾਰਿਆਂ ਸਰੋਤਿਆ ਦਾ ਮਨੋਰੰਜਨ ਕੀਤਾ।ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੰਮ ਕੋਈ ਵੀ ਹੋਵੇ ਹਰੇਕ ਦੀ ਬਰਾਬਰ ਮਹੱਤਤਾ ਹੁੰਦੀ ਹੈ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ।ਉਹਨਾਂ ਨੇ ਦਰਜਾ ਚਾਰ ਮੁਲਾਜ਼ਮਾਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਮਾਇਕ ਤੌਰ ਤੇ ਕਰਮਚਾਰੀਆਂ ਨੂੰ ਵਿਸ਼ੇਸ਼ ਇਨਾਮ ਦੇਣ ਦਾ ਐਲਾਨ ਕੀਤਾ । ਪ੍ਰਿੰਸੀਪਲ ਏ.ਪੀ ਮਹਿਤਾ ਨੇ ਮਜ਼ਦੂਰ ਦਿਵਸ ਦੇ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਅਸੀਂ ਸਾਰੇ ਹੀ ਮਜ਼ਦੂਰ ਹਾਂ ਪਰ ਸਾਡੀਆਂ ਸ਼੍ਰੇਣੀਆਂ ਵੱਖ ਹਨ ।ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਇਸ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਚੀਫ਼ ਖ਼ਾਲਸਾ ਦੀਵਾਨ ਦਾ ਇੱਕ ਇਤਿਹਾਸਿਕ ਪ੍ਰੋਗਰਾਮ ਹੋ ਨਿਬੜਿਆਂ ਹੈ ।
ਇਸ ਮੌਕੇ ਤੇ ਰਿਟਾਇਰਡ ਦਰਜਾ ਚਾਰ ਕਰਮਚਾਰੀਆਂ ਸ੍ਰੀਮਤੀ ਸ਼ਾਂਤੀ, ਰਾਣੀ, ਕੰਵਲ, ਕਸ਼ਮੀਰ ਅਤੇ ਬੂਟਾ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਸ੍ਰੀਮਤੀ ਮਧੂ ਦੇ 25 ਸਾਲ ਦੀ ਸੇਵਾਵਾ ਬਦਲੇ ਸਨਮਾਨਿਤ ਕੀਤਾ ਗਿਆ। ਦਰਜਾ ਚਾਰ ਗੁਰਮੀਤ ਰਾਜ ਨੂੰ ਵਧੀਆ ਅੰਗਰੇਜ਼ੀ ਬੋਲਣ ਲਈ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਸਕੂਲ ਮੈਂਬਰ ਇੰਚਾਰਜ ਨਵਪ੍ਰੀਤ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸਰੋਤਿਆ ਦਾ ਧੰਨਵਾਦ ਕੀਤਾ।ਇਸ ਮੌਕੇ ਸ੍ਰੀਮਤੀ ਬੀ. ਮਨਮੋਹਨ ਸਿੰਘ ਸਾਬਕਾ ਪ੍ਰਿੰਸੀਪਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਬਾਈਪਾਸ ਅਤੇ ਡਾ: ਅਮਰਪਾਲੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਮੁੱਖਅਧਿਆਪਕਾ ਸ੍ਰੀਮਤੀ ਰੇਣੂ ਆਹੂਜਾ, ਸ੍ਰੀਮਤੀ ਕਵਲਪ੍ਰੀਤ ਕੌਰ, ਸ੍ਰੀਮਤੀ ਨਿਸਚਿੰਤ ਕਾਹਲੋਂ, ਸ੍ਰੀਮਤੀ ਰਵਿੰਦਰ ਕੌਰ ਨਰੂਲਾ, ਸ੍ਰੀਮਤੀ ਕਿਰਨਜੋਤ ਕੌਰ, ਸੁਪਰਵਾਈਜ਼ਰ ਸ੍ਰੀਮਤੀ ਮੰਜੂ ਸਪਰਾ, ਅਧਿਆਪਕ ਅਤੇ ਦਰਜਾ ਚਾਰ ਮੁਲਾਜ਼ਮ ਹਾਜ਼ਰ ਸਨ ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media