Friday, September 25, 2026

ਖ਼ਾਲਸਾ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਹੈਂਡਬਾਲ ’ਚ ਜਿਤਿਆ ਕਾਂਸੀ ਦਾ ਤਗਮਾ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – PPN0705201712ਖਾਲਸਾ ਕਾਲਜ ਫ਼ਾਰ ਵੂਮੈਨ ਦੀ ਅੰਤਰਰਾਸ਼ਟਰੀ ਖਿਡਾਰਣ ਸਿਮਰਜੀਤ ਕੌਰ ਨੇ ਬੀਤੇ ਦਿਨੀਂ ਥਾਈਲੈਂਡ ਵਿਖੇ ਹੋਏ ਆਈ. ਐਚ.ਐਫ਼ ਚੈਲੇਂਜ ਟਰਾਫ਼ੀ ਦੇ ਦੂਜੇ ਗੇੜ ਦੇ ਹੈਂਡਬਾਲ ਮੁਕਾਬਲੇ ’ਚੋਂ ਕਾਂਸੀ ਦਾ ਤਗਮਾ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਖਿਡਾਰਣ ਸਿਮਰਜੀਤ ਕੌਰ ਦੀ ਇਸ ਜਿੱਤ ’ਤੇ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਅਧਿਆਪਕਾ ਸੁਖਦੀਪ ਕੌਰ, ਕੋਚ ਜਸਵੰਤ ਸਿੰਘ ਢਿੱਲੋਂ ਅਤੇ ਸਰੂਪ ਸਿੰਘ ਗਿੱਲ ਵੱਲੋਂ ਕਰਵਾਏ ਅਭਿਆਸ ਅਤੇ ਪ੍ਰੇਰਣਾ ਸਦਕਾ ਵਿਦਿਆਰਥਣ ਇਸ ਮੁਕਾਮ ’ਤੇ ਪਹੁੰਚੀ ਹੈ, ਜਿਸ ਲਈ ਉਨ੍ਹਾਂ ਦੀ ਮਿਹਨਤ ਕਾਬਲੇ ਤਾਰੀਫ਼ ਹੈ।ਉਨ੍ਹਾਂ ਵਿਦਿਆਰਥਣ ਦੇ ਉਜਵੱਲ ਭਵਿੱਖ ਦੀ ਕਾਮਨਾ ਕਰਦੇ ਹੋਏ ਅਗਾਂਹ ਵੀ ਸਫ਼ਲਤਾ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਜਿੱਤ ਦਾ ਸਿਹਰਾ ਵਿਦਿਆਰਥਣ ਨੇ ਆਪਣੇ ਪਿਤਾ ਜਗਤਾਰ ਸਿੰਘ ਦੁਆਰਾ ਵਧਾਏ ਜਾਂਦੇ ਉਤਸ਼ਾਹ ਦੇ ਸਿਰ ਬੰਨਿਆ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply