ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ ਬਿਊਰੋ) –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਅੱਜ ਭਾਰਤ ਸਰਕਾਰ ਦੇ ਖੇਤੀਬਾੜੀ ਵਿਭਾਗ ਨਾਲ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਜਿਲਾ ਅੰਮ੍ਰਿਤਸਰ ਵਿਖੇ ਜੈਵਿਕ ਖੇਤੀ ’ਤੇ ਕੌਮੀ ਪੱਧਰ ਦਾ ਵਿਸ਼ਾਲ ਸੈਮੀਨਰ ਕਰਵਾਇਆ ਗਿਆ।ਜਿਸ ਵਿੱੱਚ ਵਿਸ਼ੇਸ਼ ਤੋਰ ’ਤੇ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਡਾ. ਕ੍ਰਿਸ਼ਨਾ ਚੰਦਰਾ ਡਾਇਰੈਕਟਰ ਖੇਤੀਬਾੜੀ ਭਾਰਤ ਸਰਕਾਰ, ਹਰੀਸ਼ ਸ੍ਰੀਵਾਤਸ਼ਾ, ਰਾਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੰਡ, ਬਲਵਿੰਦਰ ਸਿੰਘ ਵੈਈਪੁਈ, ਸ਼੍ਰੋਮਣੀ ਕਮੇਟੀ ਸਕੱਤਰ ਡਾ. ਰੂਪ ਸਿੰਘ ਸ਼ਾਮਿਲ ਹੋਏ। ਇਸ ਸਮੇਂ ਮੈਨਜ਼ਰਾਂ ਅਤੇ ਆਹੁਦੇਦਾਰਾਂ ਨੂੰ ਸੰਬੋਧਨ ਕਰਦਿਆ ਡਾ. ਕ੍ਰਿਸ਼ਨਾ ਚੰਦਰਾ ਡਾਇਰੈਕਟਰ ਖੇਤੀਬਾੜੀ ਭਾਰਤ ਸਰਕਾਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋ ਜੈਵਿਕ ਖੇਤੀ ਵਿੱਚ ਲਿਆਂਦੀ ਜਾ ਰਹੀ ਹਰੀ ਕ੍ਰਾਂਤੀ ਨਾਲ ਪੰਜਾਬ ਦਾ ਨਾਮ ਜੈਵਿਕ ਖੇਤੀ ਵਜ਼ੋਂ ਉਭਰ ਕੇ ਸਾਹਮਣੇ ਆਵੇਗਾ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਪੰਜਾਬ ਅੰਦਰ ਜੈਵਿਕ ਅਭਿੰਨਤਾ ਲਿਆਉਣ ਲਈ ਸ਼੍ਰੋਮਣੀ ਕਮੇਟੀ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ।ਖੇਤੀਬਾੜੀ ਵਿਭਾਗ ਭਾਰਤ ਵਲੋਂ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਹਾਰਨਪੁਰ ਯੂ.ਪੀ ਵਿਖੇ ਸੈਟਰ ਚਲਾਇਆ ਜਾ ਰਿਹਾ ਹੈ, ਜਿਥੇ ਜੈਵਿਕ ਖੇਤੀ ਅਪਣਾਉਣ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਜੈਵਿਕ ਫਾਰਮ ਹੋਂਦ ਵਿੱਚ ਲਿਆਉਣ ਲਈ ਲਗਾਤਾਰ ਸੰਪਰਕ ਬਣਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਭਾਰਤ ਸਰਕਾਰ ਵਲੋਂ ਪੂਰੇ ਦੇਸ਼ ਅੰਦਰ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਰਾਜ ਸਰਕਾਰਾਂ ਦਾ ਹਰ ਤਰਾਂ ਦਾ ਸਹਿਯੋਗ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਭਾਰਤ ਸਰਕਾਰ ਵਲੋਂ ਗੁਰਦੁਆਰਾ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਵਿਖੇ ਦੇਸ਼ ਭਰ ਦੇ ਕੁਦਰਤੀ ਖੇਤੀ ਨੂੰ ਅਪਣਾਉਣ ਵਾਲੇ ਅਤੇ ਕੁਦਰਤੀ ਸਬਜ਼ੀਆ ਦੀ ਮਾਰਕਿੰਗ ਕਰਨ ਵਾਲੇ ਲੋਕਾਂ ਨੂੰ ਇਸ ਅਸਥਾਨ ’ਤੇ ਲਿਆ ਕੇ ਹੋਰ ਵੀ ਦੇਸ਼ ਪੱਧਰੀ ਸੈਮੀਨਰ ਅਯੋਜਿਨ ਕਰਕੇ ਸਥਾਨਕ ਲੋਕਾਂ ਨੂੰ ਜਾਗਰੂਕ ਅਤੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਵਲੋਂ ਜੈਵਿਕ ਖੇਤੀ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਪਿਛਲੇ ਲੰਮੇ ਤਿੰਨ ਸਾਲ ਤੋ ਸ਼ੁਰੂ ਕੀਤੇ ਸਤਲਾਣੀ ਸਾਹਿਬ ਵਿਖੇ ਸ਼ੁਰੂ ਕੀਤੇ ਜੈਵਿਕ ਖੇਤੀ ਫਾਰਮ ਹੁਣ ਸ਼੍ਰੋਮਣੀ ਕਮੇਟੀ ਜਿਥੇ ਲਾਹੇਵੰਦ ਸਾਬਤ ਹੋ ਰਿਹਾ ਹੈ, ਉਥੇ ਇਸ ਫਾਰਮ ਦਾ ਰਕਬਾ 13 ਏਕੜ ਤੋ ਦੁਗਣਾ ਕਰਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੰਗਰ ਘਰ ਵਿਖੇ ਸਬਜ਼ੀਆ ਭੇਜੀਆ ਜਾਣਗੀਆ।ਇਸ ਮੋਕੇ ਭਾਰਤ ਸਰਕਾਰ ਦੇ ਡਾਇਰੈਕਟਰ ਖੇਤੀਬਾੜੀ ’ਤੇ ਸਾਥੀਆਂ ਨੂੰ ਜੈਵਿਕ ਫਾਰਮ ਅਤੇ ਫਲਾਂ ਬਾਗ ਵੀ ਦਿਖਾਇਆ ਗਿਆ।ਆਏ ਸਮੂਹ ਮਹਿਮਾਨਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੋਕੇ ਮੈਨਜ਼ਰ ਹਰਜਿੰਦਰ ਸਿੰਘ ਭੂਰਾ ਕੋਹਨਾ, ਹਰਪਾਲ ਸਿੰਘ ਮੋਦਾ, ਮੈਨਜ਼ਰ ਰਾਜਿੰਦਰ ਸਿੰਘ ਅਟਾਰੀ, ਮੈਨਜ਼ਰ ਜਗੀਰ ਸਿੰਘ ਆਦਿ ਹਾਜ਼ਰ ਸਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media