ਬਠਿੰਡਾ, 8 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –

ਸਰਕਾਰੀ ਸਕੂਲਾਂ ਦੇ ਏ ਗਰੇਡ ਵਿਦਿਆਰਥੀਆਂ ਨੂੰ ਆਦਰਸ਼ ਅਤੇ ਨਵੋਦਿਆ ਸਕੂਲਾਂ ’ਚ ਦਾਖ਼ਡੇ ਲੈਣ ਲਈ ਤਿਆਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਠਿੰਡਾ ਡਵੀਜਨ ਦੇ 200 ਬੱਚਿਆਂ ਦੀ ਪਿ੍ਰਖੀਆ ਲਈ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਡੀ.ਐਮ ਸ਼੍ਰ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਦੀ ਰਹਿਨੁਮਾਈ ਹੇਠ ਬਠਿੰਡਾ ਮੰਡਲ ਦੇ ਸਰਕਾਰੀ ਸਕੂਲਾਂ ਦਾ ਇਕ ਸਰਵੇ ਕਰਵਾਇਆ ਗਿਆ ਜਿਸ ਵਿਚ ਏ-ਗਰੇਡ ਲੈਣ ਵਾਲੇ ਵਿਦਿਆਰਥੀਆਂ ਦੀ ਪਹਿਚਾਣ ਕੀਤੀ ਗਈੇ।ਸਵੈਸੇਵੀ ਸੰਸਥਾ ਪ੍ਰਥਮ ਦੁਆਰਾ ਦੇ ਸਹਿਯੋਗ ਨਾਲ ਇਨਾਂ ਬੱਚਿਆ ਦਾ ਇਕ ਸਕਰੀਨਿਗ ਟੈਸਟ ਲਿਆ ਗਿਆ।ਪਾਸ ਹੋਣ ਵਾਲੇ ਬੱਚਿਆਂ ਨੂੰ ਸਵੈ ਸੇਵੀ ਸੰਸਥਾ ਪ੍ਰਥਮ ਨਵੋਦਿਆ ਅਤੇ ਆਦਰਸ਼ ਸਕੂਲਾਂ ਵਿਖੇ ਦਾਖ਼ਲਾ ਲੈਣ ਸਬੰਧੀ ਪਿ੍ਰਖੀਆ ਲਈ ਤਿਆਰ ਕਰੇਗੀ।ਇਸ ਤੋ ਇਲਾਵਾ ਈ ਗਰੇਡ ਲੈਣ ਵਾਲੇ ਕਮਜੋਰ ਵਿਦਿਆਰਥੀਆਂ ਨੂੰ ਵੀ ਵੱਧ ਸਿਖਿਆ ਦਿੰਦੇ ਹੋਏ ਪ੍ਰਥਮ ਦੁਆਰਾ ਵਾਧੂ ਕਲਾਸਾਂ ਲਗਾਈ ਜਾਣਗੀਆਂ। ਉਨਾਂ ਦੱਸਿਆ ਕਿ ਜ਼ਿਲਾ ਸਿਖਲਾਈ ਅਤੇ ਖੋਜ ਸੰਸਥਾ ਦੁਆਰਾ ਚੌਥੀ ਅਤੇ ਪੰਜਵੀਂ ਕਲਾਸਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਲਈ ਇਕ ਮੋਡਿਉਲਡ ਬਣਾਇਆ ਗਿਆ ਹੈ ਜਿਸ ਤਹਿਤ ਹਰ ਇਕ ਵਿਸ਼ੇ ਦੇ ਹਰ ਇਕ ਪਾਠ ਨੂੰ ਪੜਾਉਣ ਦੀ ਵਿਧੀ ਦੱਸੀ ਗਈ ਹੈ।ਉਨਾਂ ਦੱਸਿਆ ਕਿ ਅਧਿਆਪਕ ਇਸ ਅਨੁਸਾਰ ਵਿਦਿਆਰਥੀਆਂ ਨੂੰ ਪੜਾ ਰਹੇ ਹਨ ।ਸ੍ਰੀਮਤੀ ਸਾਹਨੀ ਨੇ ਦੱਸਿਆ ਕਿ ਬਠਿੰਡਾ ਮੰਡਲ ’ਚ ਚਲਾਏ ਜਾ ਰਹੇ ਇਸ ਪ੍ਰੋਜੈਕਟ ਨੂੰ ਪੂਰੇ ਜ਼ਿਲੇ ਵਿਚ ਵੀ ਲਾਗੂ ਕੀਤਾ ਜਾਵੇਗਾ।
Punjab Post Daily Online Newspaper & Print Media