Monday, July 20, 2026

ਜਸ਼ਨਪ੍ਰੀਤ ਨੇ ਕੌਮ ਦੇ ਵਕਾਰ ਦੀ ਲੜਾਈ ਲੜੀ – ਜੀ.ਕੇ

ਦਿੱਲੀ ਕਮੇਟੀ ਵੱਲੋਂ ਕਕਾਰ ਦੀ ਲੜਾਈ ਲੜਨ ਵਾਲੇ ਜਸ਼ਨਪ੍ਰੀਤ ਦਾ ਸਨਮਾਨ

ਨਵੀਂ ਦਿੱਲੀ, 8 ਮਈ (ਪੰਜਾਬ ਪੋਸਟ ਬਿਊਰੋ) – PPN0805201717ਨੀਟ ਪ੍ਰੀਖਿਆ ਦੌਰਾਨ ਸਿੱਖ ਕੌਮ ਦੇ ਵਕਾਰ ਅਤੇ ਕਕਾਰ ਦੀ ਲੜਾਈ ਲੜਨ ਵਾਲੇ ਕਾਕਾ ਜਸ਼ਨਪੀ੍ਰਤ ਸਿੰਘ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਜਸ਼ਨਪ੍ਰੀਤ ਅਤੇ ਉਸਦੀ ਮਾਤਾ ਕਰਮਜੀਤ ਕੌਰ ਨੂੰ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ ਜਸ਼ਨਪ੍ਰੀਤ ਵੱਲੋਂ ਦਿਖਾਈ ਗਈ ਦਲੇਰੀ ਦੀ ਸ਼ਲਾਘਾ ਕੀਤੀ।
ਦਰਅਸਲ ਕੱਲ ਹੋਈ ਪ੍ਰੀਖਿਆ ਦੌਰਾਨ ਜਸ਼ਨਪ੍ਰੀਤ ਨੂੰ ਕੇਂਦਰੀ ਵਿਦਿਆਲੇ ਪੀਤਮਪੁਰਾ ਵਿਖੇ ਅਧਿਕਾਰੀਆਂ ਵੱਲੋਂ ਕੜੇ ਅਤੇ ਕ੍ਰਿਪਾਨ ਦੇ ਨਾਲ ਪ੍ਰੀਖਿਆ ਕੇਂਦਰ ’ਚ ਦਾਖਿਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਦਿੱਲੀ ਕਮੇਟੀ ਵੱਲੋਂ ਜਾਰੀ ਕੀਤੀ ਗਈ ਐਡਵਾਇਜਰੀ ਤੋਂ ਪ੍ਰੇਰਣਾ ਲੈ ਕੇ ਪਰਿਵਾਰ ਵੱਲੋਂ ਪੁਲਿਸ ਅਤੇ ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੂੰ ਸ਼ਿਕਾਇਤ ਕੀਤੀ ਗਈ।ਜਿਸ ਕਰਕੇ ਪ੍ਰੀਖਿਆ ਕੇਂਦਰ ’ਚ ਜਸ਼ਨਪ੍ਰੀਤ ਦਾ ਦਾਖਿਲਾ ਕਕਾਰਾਂ ਸਹਿਤ ਮੁਮਕਿਨ ਹੋ ਪਾਇਆ ਸੀ।
ਕਮੇਟੀ ਦਫ਼ਤਰ ਪੁੱਜੇ ਜਸ਼ਨਪ੍ਰੀਤ ਨੂੰ ਥਾਪੜਾ ਦਿੰਦੇ ਹੋਏ ਜੀ.ਕੇ ਨੇ ਇਸ ਮਸਲੇ ’ਤੇ ਅੱਗੇ ਕਾਨੂੰਨੀ ਲੜਾਈ ਲੜਨ ਦਾ ਵੀ ਐਲਾਨ ਕੀਤਾ। ਜੀ.ਕੇ ਨੇ ਕਿਹਾ ਕਿ ਕਮੇਟੀ ਵੱਲੋਂ ਜਾਰੀ ਕੀਤੀ ਗਈ ਐਡਵਾਇਜਰੀ ਦੇ ਬਾਵਜੂਦ ਕਈ ਸਿੱਖ ਬੱਚਿਆਂ ਵੱਲੋਂ ਬਿਨਾਂ ਲੜਾਈ ਲੜੇ ਪ੍ਰੀਖਿਆ ਕੇਂਦਰ ’ਚ ਬਿਨਾਂ ਕਕਾਰਾਂ ਦੇ ਦਾਖਿਲ ਹੋਣ ਦੀ ਸਾਡੇ ਕੋਲ ਖ਼ਬਰਾਂ ਆਈਆਂ ਸਨ।ਪਰ ਜਸ਼ਨਪ੍ਰੀਤ ਨੇ ਨਾ ਕੇਵਲ ਕੌਮ ਦੇ ਵਕਾਰ ਦੀ ਲੜਾਈ ਲੜੀ ਸਗੋਂ ਕਕਾਰਾਂ ਸਹਿਤ ਪ੍ਰੀਖਿਆ ਦੇਣ ਵਿਚ ਕਾਮਯਾਬ ਰਿਹਾ। ਕਕਾਰਾਂ ਨੂੰ ਅੰਮ੍ਰਿਤਧਾਰੀ ਸਿੱਖ ਦਾ ਅਣਖਿੜਵਾ ਅੰਗ ਦੱਸਦੇ ਹੋਏ ਜੀ.ਕੇ ਨੇ ਮੁਕਾਬਲਾ ਪ੍ਰੀਖਿਆ ’ਚ ਧਾਤੂ ਤਤਾਂ ਦੀ ਆੜ ’ਚ ਕਕਾਰਾਂ ਤੇ ਅਸਿੱਧੇ ਤਰੀਕੇ ਨਾਲ ਲਗਾਈ ਜਾ ਰਹੀ ਰੋਕ ਨੂੰ ਗੈਰ ਸੰਵੈਧਾਨਿਕ ਦੱਸਿਆ।
ਸਿਰਸਾ ਨੇ ਕਿਹਾ ਕਿ ਨੌਜਵਾਨ ਦੋਸਤ ਨੇ ਜਿਸ ਤਰੀਕੇ ਨਾਲ ਬਹਾਦਰੀ ਵਿਖਾਉਂਦੇ ਹੋਏ ਕਕਾਰ ਲਾਹੁਣ ਤੋਂ ਇਨਕਾਰ ਕੀਤਾ ਹੈ ਉਸਦੀ ਇਸ ਦਿਲੇਰੀ ਨੂੰ ਨੌਜਵਾਨਾਂ ਨੂੰ ਰੋਲ-ਮਾਡਲ ਵਾਂਗ ਲੈਣਾ ਚਾਹੀਦਾ ਹੈ।ਸਿਰਸਾ ਨੇ ਹੈਰਾਨੀ ਜਤਾਈ ਕਿ ਸਿੱਖ ਦੇਸ਼ ਦੀ ਪਾਰਲੀਮੈਂਟ ’ਚ ਤਾਂ ਕਕਾਰਾਂ ਸਹਿਤ ਜਾ ਸਕਦਾ ਹੈ ਪਰ ਪ੍ਰੀਖਿਆ ਕੇਂਦਰ ਵਿਚ ਨਹੀਂ। ਸੀ.ਬੀ.ਐਸ.ਈ.ਵੱਲੋਂ ਇਸ ਸੰਬੰਧੀ ਜਾਰੀ ਕੀਤੀ ਗਈ ਗਾਈਡਲਾਈਨ ਨੂੰ ਅਦਾਲਤ ’ਚ ਚੁਨੌਤੀ ਦੇਣ ਦਾ ਵੀ ਸਿਰਸਾ ਨੇ ਐਲਾਨ ਕੀਤਾ।
ਧਰਮ ਪ੍ਰਚਾਰ ਕਮੇਟੀ ਚੇਅਰਮੈਨ ਕੁਲਮੋਹਨ ਸਿੰਘ ਨੇ ਜਸ਼ਨਪ੍ਰੀਤ ਵੱਲੋਂ ਲਗਭਗ 30 ਮਿੰਟ ਤਕ ਪੁਲਿਸ ਅਤੇ ਅਧਿਕਾਰੀਆਂ ਨਾਲ ਕਕਾਰਾਂ ਲਈ ਲੜੀ ਗਈ ਲੜਾਈ ਤੋਂ ਨੌਜਵਾਨਾਂ ਨੂੰ ਪ੍ਰੇਰਣਾ ਲੈਣ ਦੀ ਅਪੀਲ ਕੀਤੀ।ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਮੈਂਬਰ ਸਾਹਿਬਾਨ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply