ਪਠਾਨਕੋਟ, 8 ਮਈ (ਪੰਜਾਬ ਪੋਸਟ ਬਿਊਰੋ) –
ਸਿਹਤ ਵਿਭਾਗ ਪਠਾਨਕੋਟ ਵਲੋਂ ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੇ ਨਿਰਦੇਸ਼ਾਂ ਅਨੁਸਾਰ ਵਿਸਵ ਰੈਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਦੇ ਜਨਮ ਦਿਹਾੜੇ ਤੇ ਵਿਸਵ ਰੈਡ ਕਰਾਸ ਦਿਵਸ `ਤੇ ਜਿਲਾ ਅਤੇ ਬਲਾਕ ਪੱਧਰ ਤੇ ਮੁਫਤ ਹੈਲਥ ਚੈਕ-ਅੱਪ ਕੈਂਪਾਂ ਦਾ ਅਯੋਜਨ ਕੀਤਾ ਗਿਆ, ਜਿਨਾਂ ਵਿੱਚ 118 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ।ਇਸ ਤੋਂ ਇਲਾਵਾ ਆਰ.ਬੀ.ਐਸ.ਕੇ ਦੀਆਂ ਟੀਮਾਂ ਦੁਆਰਾ ਸਕੂਲਾਂ ਵਿੱਚ ਵੀ ਕੈਂਪ ਲਗਾ ਕੇ ਵਿਦਿਆਰਥੀਆਂ ਦੀੇ ਸਿਹਤ ਜਾਂਚ ਕੀਤੀ ਗਈ।ਸੀਨੀਅਰ ਮੈਡੀਕਲ ਅਫਸਰ ਪਠਾਨਕੋਟ ਡਾ. ਭੁਪਿੰਦਰ ਸਿੰਘ ਨੇ ਕਿਹਾ ਰੈਡ ਕਰਾਸ ਦਾ ਗਠਨ ਬਿਨਾਂ ਕਿਸੇ ਭੇਦਭਾਵ ਦੇ ਮਾਨਵਤਾ ਦੀ ਸੇਵਾ ਕਰਨ ਲਈ ਕੀਤਾ ਗਿਆ ਸੀ। ਇਸ ਦਿਨ ਨੂੰ ਅੰਤਰਰਾਟਰੀ ਸਵੈਸੇਵਕ ਦੇ ਰੂਪ ਵੀ ਮਨਾਇਆ ਜਾਂਦਾ ਹੈ।ਇਸੀ ਸੰਬਧ ਵਿੱਚ ਅਜ ਮਾਡਲ ਟਾਊਨ, ਬਲਾਕ ਘਰੋਟਾ, ਸੁਜਾਨਪੁਰ, ਆਰ.ਐਸ.ਡੀ ਹਸਪਤਾਲ ਵਿਖੇ ਮੁਫਤ ਹੈਲਥ ਚੈਕਅਪ ਕੈਂਪ ਲਗਾਏ ਗਏ ਅਤੇ ਲੋਕਾਂ ਨੂੰ ਚੰਗੀ ਸਿਹਤ ਲਈ ਨਿਰੰਤਰ ਕਸਰਤ,ਫਲ ਅਤੇ ਸਬਜੀਆਂ ਦਾ ਜਿਆਦਾ ਇਸਤੇਮਾਲ, ਜੰਕ ਫੂਡ ਤੋਂ ਪਰਹੇਜ਼, ਖਾਣੇ ਵਿੱਚ ਆਇਓਡੀਨ ਯੁਕਤ ਨਮਕ ਦੀ ਵਰਤੋਂ ਆਦਿ ਬਾਰੇ ਜਾਗਰੂਕ ਵੀ ਕੀਤਾ ਗਿਆ।ਇਸ ਮੋਕੇ ਤੇ ਰੈੵਡ ਕਰਾਸ ਦੀਆਂ ਗਤੀਵਿਧੀਆਂ ਨੂੰ ਪ੍ਰਫੂਲਤ ਕਰਨ ਲਈ ਤਨ ਮਨ ਨਾਲ ਸੇਵਾ ਕਰਨ ਅਤੇ ਰੈੵਡ ਕਰਾਸ ਦੇ ਸੰਦੇਸ ਨੂੰ ਮਾਨਵਤਾ ਦੀ ਸੇਵਾ ਲਈ ਘਰ-ਘਰ ਤੱਕ ਪੰਹੁਚਾਉਣ ਲਈ ਪ੍ਰਣ ਵੀ ਲਿਆ ਗਿਆ।ਅੱਜ ਵਿਸ਼ਵ ਦੇ ਜਿਆਦਾ ਤਰ ਬਲੱਡ ਬੈਂਕਾਂ ਦੀ ਦੇਖ ਰੇਖ ਰੈਡ ਕਰਾਸ ਅਤੇ ਸਬੰਧਤ ਐਨ.ਜੀ.ਓ ਸੰਸਥਾਵਾਂ ਦੁਆਰਾ ਕੀਤੀ ਜਾ ਰਹੀ ਹੈ।ਰੈਡ ਕਰਾਸ ਦੁਆਰਾ ਚਲਾਏ ਜਾ ਰਹੇ ਖੂਨਦਾਨ ਜਾਗਰੂਕਤਾ ਅਭਿਆਨ ਸਦਕਾ ਹੀ ਅੱਜ ਥੈਲੈਸੀਮੀਆ, ਕੈਂਸਰ, ਅਨੀਮੀਆ ਵਰਗੀਆਂ ਅਨੇਕ ਜਾਨਲੇਵਾ ਬੀਮਾਰੀਆਂ ਤੋਂ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media