ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚਲ ਰਹੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਪ੍ਰਾਇਮਰੀ ਵਿਭਾਗ ਵੱਲੋਂ ‘ਸ੍ਰੀ ਗੁਰੂ ਅਰਜਨ ਦੇਵ ਆਡੀਟੋਰੀਅਮ’ ਵਿੱਚ ‘ਮਾਂ ਦਿਵਸ’ ਮਨਾਇਆ ਗਿਆ, ਜਿਸ ਵਿੱਚ ਸ੍ਰੀਮਤੀ ਰਾਜਵਿੰਦਰ ਕੌਰ ਅਸਿਸਟੈਂਟ ਐਕਸਾਈਜ਼ ਅਤੇ ਟੈਕਸੇਸ਼ਨ ਕਮਿਸ਼ਨਰਸ਼-2 ਨੇ ਮੁੱਖ ਮਹਿਮਾਨ ਅਤੇ ਸਰਦਾਰਨੀ ਹਰਬੰਸ ਕੌਰ ਚੱਢਾ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਦੀ ਪ੍ਰਧਾਨਗੀ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕੀਤੀ।ਸਕੂਲ ਦੇ ਮੈਂਬਰ ਇੰਚਾਰਜ ਨਵਪ੍ਰੀਤ ਸਿੰਘ ਸਾਹਨੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਪ੍ਰੋਗਰਾਮ ਦਾ ਆਰੰਭ ਸਕੂਲ ਸ਼ਬਦ ਨਾਲ ਹੋਇਆ।ਨੰਨ੍ਹੇ ਮੁੰਨ੍ਹੇ ਬੱਚਿਆਂ ਦੁਆਰਾ ਬਹੁਤ ਹੀ ਵਧੀਆ ‘ਸਵਾਗਤੀ ਗੀਤ’ ਅਤੇ ‘ਬਾਲੀਵੁੱਡ ਡਾਂਸ’ (ਓਲਡ ਇਜ਼ ਗੋਲਡ) ਪੇਸ਼ ਕੀਤਾ ਗਿਆ।‘ਮਾਂ’ ਦੀ ਅਹਿਮੀਅਤ ਨੂੰ ਦਰਸਾਉਂਦੇ ਹੋਏ ਗੀਤ ‘ਮਾਂ ਹੁੰਦੀ ਏ ਮਾਂ’ ਨੇ ਸਭ ਦੇ ਦਿਲਾਂ ਨੂੰ ਛੂਹ ਲਿਆ।ਸਕੂਲ ਦੇ ਬੱਚਿਆਂ ਵੱਲੋਂ ਲਘੂ ਨਾਟਕ ‘ਨਾਜ਼ੁਕ ਸੁਪਨੇ’ ਪੇਸ਼ ਕੀਤਾ ਗਿਆ ਜੋ ਦਰਸ਼ਕਾਂ ਦੇ ਦਿਲਾਂ ’ਤੇ ਇੱਕ ਅਮਿੱਟ ਛਾਪ ਛੱਡ ਗਿਆ ਅਤੇ ਇਹ ਸੰਦੇਸ਼ ਦੇ ਗਿਆ ਕਿ ਮਾਤਾ-ਪਿਤਾ ਵੱਲੋਂ ਆਪਣੇ ਅਧੂਰੇ ਸੁਪਨੇ ਬੱਚਿਆਂ ਰਾਹੀਂ ਪੂਰੇ ਕਰਨ ਤੋਂ ਪਹਿਲਾਂ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ।ਅੰਤ ਵਿੱਚ ਬੱਚਿਆਂ ਵੱਲੋਂ ਪੰਜਾਬੀ ਲੋਕ-ਨਾਚ ‘ਲੁੱਡੀ’ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਆਪਣੇ ਭਾਸ਼ਣ ਵਿੱਚ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਅਤੇ ਦੀਵਾਨ ਦੇ ਸਮਾਜਿਕ ਕੰਮਾਂ ਦੀ ਸ਼ਲਾਘਾ ਕੀਤੀ ਗਈ।ਪ੍ਰਧਾਨ ਚੱਢਾ ਨੇ ਚੀਫ਼ ਖ਼ਾਲਸਾ ਦੀਵਾਨ ਦੀਆਂ ਕਾਰਗੁਜ਼ਾਰੀਆਂ `ਤੇ ਰੌਸ਼ਨੀ ਪਾਉਂਦੀਆਂ ਬੱਚਿਆਂ ਨੂੰ ਵਡੇਰੀ ਉਮਰ ਵਿੱਚ ਮਾਂਪਿਆ ਦਾ ਸਤਿਕਾਰ ਕਰਨ ਅਤੇ ਉਹਨਾਂ ਨੂੰ ਮਾਨਸਿਕ ਤੌਰ ਤੇ ਨਜ਼ਦੀਕ ਰਹਿਣ ਦਾ ਅਹਿਸਾਸ ਦੇਣ ਲਈ ਪ੍ਰੇਰਿਆ ਤਾਂ ਜੋ ਬਜ਼ੁੱਰਗ ਮਾਪੇ ਸ਼ਰੀਰਕ ਅਤੇ ਮਾਨਸਿਕ ਰੂਪ ਵਿੱਚ ਤੰਦਰੁਸਤ ਰਹਿ ਸਕਣ ।
ਇਸ ਮੌਕੇ ਤੇ ਸਕੂਲ ਦੇ ਪ੍ਰਾਇਮਰੀ ਸੈਕਸ਼ਨ ਦੇ ਸਲਾਨਾ ਇਮਤਿਹਾਨਾਂ ਵਿੱਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਅਤੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੱਤੀ ਅਤੇ ਨਾਲ ਹੀ ਪ੍ਰੇਰਨਾ ਦਿੱਤੀ ਕਿ ਮਾਤਾ-ਪਿਤਾ ਦੀ ਸੇਵਾ ਹੀ ਜੀਵਨ ਦੀ ਸਰਵ-ਉਚੱ ਸੇਵਾ ਹੈ।ਸਕੂਲ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਪ੍ਰਧਾਨ ਸਾਹਿਬ ਅਤੇ ਹੋਰ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਹਿਬਾਨ ਵੱਲੋਂ ਮੁੱਖ ਮਹਿਮਾਨ ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਹਰਬੰਸ ਕੌਰ ਚੱਢਾ, ਸੇਵਾ ਮੁਕਤ ਮੁੱਖ ਅਧਿਆਪਕਾਵਾਂ ਸ੍ਰੀਮਤੀ ਸੁਰਿੰਦਰ ਕੌਰ ਗੁਲਰੀ, ਸ੍ਰੀਮਤੀ ਹਰਵਿੰਦਰ ਕੌਰ, ਸ੍ਰੀਮਤੀ ਰਾਜਦਵਿੰਦਰ ਕੌਰ ਗਿੱਲ ਅਤੇ ਸੀਨੀਅਰ ਅਧਿਆਪਕਾ ਸ੍ਰੀਮਤੀ ਗੁਰਚਰਨ ਕੌਰ ਖੁਰਾਣਾ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਮੈਂਬਰ ਇੰਚਾਰਜ ਡਾ: ਅਮਰਪਾਲੀ, ਦਿਲਜੋਤ ਸਿੰਘ ਚੱਢਾ, ਸੰਸਥਾ ਦੇ ਅਧੀਨ ਚਲ ਰਹੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਮੁੱਖ ਅਧਿਆਪਕਾ ਸ੍ਰੀਮਤੀ ਰੇਣੂ ਆਹੂਜਾ, ਸ੍ਰੀਮਤੀ ਨਿਸਚਿੰਤ ਕਾਹਲੋਂ, ਸ੍ਰੀਮਤੀ ਕਵਲਪ੍ਰੀਤ ਕੋਰ, ਸ੍ਰੀਮਤੀ ਕਿਰਨਜੋਤ ਕੌਰ, ਸ੍ਰੀਮਤੀ ਰਵਿੰਦਰ ਕੌਰ, ਵਿਦਿਆਰਥੀ ਅਤੇ ਮਾਪੇ ਸ਼ਾਮਿਲ ਸਨ ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media