ਅਲਗੋਕੋਠੀ/ ਅਮਰਕੋਟ, 9 ਮਈ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਪੰਜਾਬ ਸਰਕਾਰ ਵਲੋਂ ਬਜੁੱਰਗਾਂ, ਅੰਗਹੀਣਾ ਅਤੇ ਵਿਧਵਾਵਾਂ ਨੂੰ ਸਹਾਇਤਾ ਵਜੋਂ ਦਿੱਤੀ ਜਾ ਰਹੀ ਮਹੀਨਾਵਾਰ ਪੈਨਸ਼ਨ ਯੋਜਨਾ ਤਹਿਤ ਅੱਜ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਸਬਾ ਅਲਗੋਕੋਠੀ ਦੇ ਸਰਪੰਚ ਮਨਜੀਤ ਸਿੰਘ, ਸੈਕਟਰੀ ਮੈਡਮ ਮੋਨੀਕਾ ਅਤੇ ਕਾਂਗਰਸੀ ਆਗੂ ਰਾਜ ਕੁਮਾਰ ਹਾਂਡਾ, ਬਲਜੀਤ ਸਿੰਘ ਲਲਿਆਣੀ, ਸੇਵਾ ਸਿੰਘ ਮਗੋਲ, ਬਾਊ ਰਾਮ, ਗੁਰਦੀਪ ਸਿੰਘ, ਵਿਕੀ ਪਹਿਲਵਾਨ, ਹਰਦੀਪ ਸਿੰਘ, ਬਲਜੀਤ ਸਿੰਘ ਮਗੋਲ ਆਦਿ ਵਲੋਂ ਚਾਰ ਮਹੀਨੇ ਦੀਆਂ ਪੈਨਸ਼ਨਾਂ ਵੰਡੀਆਂ ਗਈਆਂ।ਉਕਤ ਕਾਂਗਰਸੀ ਆਗੂਆਂ ਨੇ ਕਿਹਾ ਕਿ ਹਲਕਾ ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਹਰੇਕ ਵਰਗ ਨੂੰ ਸਹੂਲਤਾਂ ਦਿਤੀਆਂ ਜਾਣਗੀਆਂ ਅਤੇ ਕਿਸੇ ਨਾਲ ਵੀ ਵਿਤਕਰੇਬਾਜੀ ਨਹੀ ਕੀਤੀ ਜਾਵੇਗੀ।ਇਸ ਮੋਕੇ ਸਾਬਕਾ ਸਰਪੰਚ ਸ਼ੁਰੇਸ਼ ਕੁਮਾਰ,ਕਰਮ ਸਿੰਘ,ਹਰਦੀਪ ਸਿੰਘ,ਦਿਲਬਾਗ ਸਿੰਘ ਅੋਲਖ,ਗੁਰਸੇਵਕ ਸਿੰਘ,ਵੇਦ ਪ੍ਰਕਾਸ਼,ਮਾਸਟਰ ਸਾਹਿਬ ਸਿੰਘ,ਬਚਨ ਸਿੰਘ,ਸੁਖਰਾਜ ਹਾਡਾਂ ਆਦਿ ਹਾਜਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media