Friday, June 26, 2026

ਕੈਰੋਂ ਵਿਖੇ 8 ਲੱਖ 91 ਹਜ਼ਾਰ ‘ਚ ਹੋਈ ਕੋਰਟ ਦੇ ਸਟੇਅ ਵਾਲੀ 39 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ

PPN0905201702 ਪੱਟੀ, 9 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪਿੰਡ ਕੈਰੋਂ ਵਿਖੇ ਪੰਚਾਇਤੀ 39 ਏਕੜ ਜ਼ਮੀਨ ਦੀ ਬੋਲੀ ਬੀ.ਡੀ.ਓ ਪੱਟੀ ਮੇਲਾ ਸਿੰਘ ਦੀ ਅਗਵਾਈ ਹੇਠ ਹੋਈ।ਜਿਸ ਵਿਚ 39 ਏਕੜ ਜ਼ਮੀਨ ਨੂੰ 19 ਪਲਾਟਾਂ ਵਿਚ ਵੰਡਿਆ ਗਿਆ।ਜਿਨਾਂ ਵਿਚ 13 ਪਲਾਟ ਜਨਰਲ ਕੈਟਾਗਰੀ ਅਤੇ 6 ਪਲਾਟ ਐਸ ਸੀ ਕੈਟਾਗਿਰੀ ਲਈ ਰਾਖਵੇ ਸਨ।ਇਸ ਸਾਰੇ ਰਕਬੇ ਦੀ ਬੋਲੀ 8 ਲੱਖ 91 ਹਜ਼ਾਰ ਰੁਪਏ ਵਿਚ ਹੋਈ। ਜੋ ਕਿ ਮਹਿਕਮੇ ਨੂੰ ਜਮਾਂ ਕਰਵਾ ਦਿੱਤੇ ਗਏ ਹਨ।ਬੋਲੀ ਤੋ ਪਹਿਲਾਂ ਮੌਕੇ ਉਪਰ ਸਾਰੀਆਂ ਸ਼ਰਤਾਂ ਪੜ ਕੇ ਸੁਣਾਈਆਂ ਗਈਆਂ ਤੇ ਬੋਲੀਕਾਰ ਨੇ 5000 ਹਜ਼ਾਰ ਰੁਪਏ ਮੌਕੇ ਤੇ ਜ਼ਮਾਂ ਕਰਵਾਏ ਗਏ।ਬੋਲੀ ਸ਼ੁਰੂ ਹੋਣ ਤੋ ਪਹਿਲਾਂ ਪਹਿਲੀ ਧਿਰ ਜੋ ਇਸ ਜ਼ਮੀਨ ਨੂੰ 45-50 ਸਾਲ ਤੋ ਖੇਤੀ ਕਰਦੇ ਆ ਰਹੇ ਸਨ, ਉਨਾਂ ਨੇ ਬੀ.ਡੀ.ਉ ਪੱਟੀ ਨੂੰ ਅਦਾਲਤ ਵੱਲੋ ਸਟੇਅ ਦੀਆਂ ਕਾਪੀਆਂ ਦਿਖਾਈਆਂ ਗਈਆਂ, ਪਰ ਬੀ.ਡੀ.ਓ ਨਹੀ ਮੰਨਿਆ ਅਤੇ ਬੋਲੀ ਕਰਵਾਉਣੀ ਜਾਰੀ ਰੱਖੀ।PPN0905201703
ਪਿੰਡ ਕੈਰੋ ਦੇ ਵਾਸੀ ਸੁਰਿੰਦਰ ਸਿੰਘ, ਜੰਗ ਸਿੰਘ, ਗੁਰਜੰਟ ਸਿੰਘ, ਕੁਲਵੰਤ ਸਿੰਘ, ਸੁਖਬੀਰ ਸਿੰਘ, ਬਲਜਿੰਦਰ ਸਿੰਘ ਨੇ ਕਿਹਾ ਕਿ ਇਹ ਜੁਮਲਾ ਜ਼ਮੀਨ ਹੈ।ਜਿਸ ਦਾ ਕੋਰਟ ਵਿਚ ਸਟੇਅ ਚੱਲ ਰਿਹਾ ਹੈ ਅਤੇ ਉਨਾਂ ਚਿਰ ਪੰਚਾਇਤ ਜਾਂ ਬੀ.ਡੀ.ਉ ਇਸ ਜ਼ਮੀਨ ਦੀ ਬੋਲੀ ਨਹੀ ਕਰਵਾ ਸਕਦਾ।ਉਨਾਂ ਕਿਹਾ ਕਿ ਬੋਲੀ ਕਰਵਾਉਣ ਤੋ ਪਹਿਲਾਂ ਸਟੇਅ ਟੁੱਟਣਾ ਜ਼ਰੂਰੀ ਹੈ।ਉਨਾਂ ਨੇ ਦੋਸ਼ ਲਾਇਆ ਕਿ ਮਹਿਕਮੇ ਨੇ ਕਰੋਟ ਦੇ ਫੈਸਲੇ ਦੀ ਉਲੰਘਣਾ ਕਰਕੇ ਸੱਤਾਧਾਰੀ ਆਗੂਆਂ ਦੇ ਕਹਿਣ ਤੇ ਜ਼ਬਰਦਸਤੀ ਇਹ ਕਦਮ ਚੁੱਕਿਆ ਹੈ, ਜੋ ਸਰਾਸਰ ਗਲਤ ਤੇ ਧੱਕੇਸ਼ਾਹੀ ਕਦਮ ਹੈ। ਉਨਾਂ ਦੱਸਿਆ ਕਿ ਪੱਟੀ ਕੋਰਟ ਵਿਚ ਬੀਤੀ 29 ਅਪਰੈਲ 2017 ਨੂੰ ਹਦਾਇਤ ਕੀਤੀ ਕਿ ਇਸ ਥਾਂ ਦੀ ਪੰਚਾਇਤ ਤੇ ਬੀ.ਡੀ.ਓ ਪੱਟੀ ਬੋਲੀ ਨਹੀ ਕਰਵਾ ਸਕਦਾ।ਇਸ ਮੌਕੇ ਜੇ.ਈ ਰਸ਼ਪਾਲ ਸਿੰਘ, ਸੈਕਟਰੀ ਸੁਖਪਾਲ ਸਿੰਘ ਤੇ ਹੋਰ ਹਾਜ਼ਰ ਸਨ।
ਇਸ ਮਾਮਲੇ ਸਬੰਧੀ ਬੀ.ਡੀ.ਉ ਪੱਟੀ ਮੇਲਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਕਿਹਾ ਕਿ ਕੋਰਟ ਵੱਲੋਂ ਬੀ.ਡੀ.ਓ ਪੱਟੀ ਨੂੰ ਪਾਰਟੀ ਨਹੀ ਬਣਾਇਆ ਗਿਆ।ਜਿਸ ਕਰਕੇ ਜ਼ਮੀਨ ਦੀ ਬੋਲੀ ਅਸੀ ਕਰਵਾ ਸਕਦੇ ਹਾਂ।ਉਨਾਂ ਕਿਹਾ ਕਿ ਜੋ ਬੋਲੀ ਹੋਈ ਮਹਿਕਮੇ ਤੇ ਕਾਨੂੰਨ ਮੁਤਾਬਕ ਹੋਈ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply