Sunday, October 11, 2026

ਰੰਜਿਸ਼ ਦੇ ਕਾਰਨ ਹੋਏ ਝਗੜੇ ਵਿਚ ਇੱਕ ਜ਼ਖ਼ਮੀ

PPN0905201712ਫਾਜ਼ਿਲਕਾ, 9 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) ਸਥਾਨਕ ਨਵੀਂ ਆਬਾਦੀ ਵਿਚ ਪੁਰਾਣੀ ਰੰਜਿਸ਼ ਕਾਰਨ ਹੋਏ ਝਗੜੇ ਵਿਚ ਇੱਕ ਨੋਜਵਾਨ ਜ਼ਖ਼ਮੀ ਹੋ ਗਿਆ।ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਅੰਸ਼ੁਲ ਬਤਰਾ (15) ਵਾਸੀ ਨਵੀਂ ਆਬਾਦੀ ਫਾਜ਼ਿਲਕਾ ਦੇ ਪਿਤਾ ਸੁਨੀਲ ਕੁਮਾਰ ਬਤਰਾ ਨੇ ਦੱਸਿਆ ਕਿ ਬੀਤੇ ਸਾਲ ਦੇ ਜੂਨ ਮਹੀਨੇ ਵਿਚ ਉਸ ਦੇ ਬੇਟੇ ਦਾ ਕੁੱਝ ਨੋਜਵਾਨਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਦੀ ਉਕਤ ਨੋਜਵਾਨ ਰੰਜਿਸ਼ ਰਖਦੇ ਹਨ।ਉਨ੍ਹਾਂ ਦੱਸਿਆ ਕਿ ਝਗੜੇ ਸਬੰਧੀ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਸੀ, ਪਰ ਉਕਤ ਨੋਜਵਾਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਨੇ ਦੱਸਿਆ ਕਿ ਬੀਤੀ ਰਾਤ ਲਗਭਗ 9.30 ਵਜੇ ਉਸ ਦਾ ਬੇਟਾ ਘਰ ਸੀ ਤਾਂ ਉਕਤ ਨੋਜਵਾਨ ਆਏ ਅਤੇ ਪੁਰਾਣੀ ਰੰਜਿਸ਼ ਦੇ ਚਲਦੇ ਉਸ ਦੇ ਬੇਟੇ ਅੰਸ਼ੁਲ ਬਤਰਾ ਨਾਲ ਝਗੜਾ ਅਤੇ ਮਾਰਕੁੱਟ ਕਰਨ ਲੱਗੇ। ਜਿਸ ਕਾਰਨ ਉਸਦਾ ਬੇਟਾ ਜ਼ਖ਼ਮੀ ਹੋ ਗਿਆ। ਝਗੜੇ ਦੌਰਾਨ ਉਸਦੇ ਬੇਟੇ ਦੇ ਸਿਰ ਅਤੇ ਸਰੀਰ ਤੇ ਸੱਟਾਂ ਲੱਗੀਆਂ ਹਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply