Sunday, October 11, 2026

ਭਾਵਾਧਸ ਭਾਰਤ ਨੇ ਲਾਏ ਬੂਟੇ

PPN0905201711ਫਾਜ਼ਿਲਕਾ, 9 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) ਭਾਰਤੀ ਵਾਲਮੀਕਿ ਧਰਮ ਸਮਾਜ ਭਾਰਤ ਦੀ ਫਾਜ਼ਿਲਕਾ ਇਕਾਈ ਵੱਲੋਂ ਵਾਤਾਵਰਣ ਬਚਾਉਣ ਲਈ ਬੂਟੇ ਲਗਾਓ ਅਭਿਆਨ ਚਲਾਇਆ ਗਿਆ। ਜਿਸਦੀ ਸ਼ੁਰੂਆਤ ਥਾਣਾ ਸਿਟੀ ਪੁਲਸ ਦੇ ਇੰਚਾਰਜ਼ ਐਸਐਚਓ ਭੋਲਾ ਸਿੰਘ ਨੇ ਸਥਾਨਕ ਸ਼੍ਰੀ ਬਾਲਾ ਜੀ ਧਾਮ ਦੇ ਮੇਨ ਗੇਟ ਦੇ ਨੇੜੇ ਬੂਟਾ ਲਗਾਕੇ ਕੀਤੀ। ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਐਸਐਚਓ ਭੋਲਾ ਸਿੰਘ ਨੇ ਵਾਤਾਵਰਣ ਨੂੰ ਬਚਾਉਣ ਲਈ ਪ੍ਰਸ਼ਾਸਨ, ਸਮਾਜਿਕ ਸੰਸਥਾਵਾਂ ਤੋਂ ਇਲਾਵਾ ਹਰ ਨਾਗਰਿਕ ਦਾ ਸਹਿਯੋਗ ਮੰਗਿਆ। ਭਾਵਾਧਸ ਭਾਰਤ ਦੇ ਜ਼ਿਲ੍ਹਾ ਪ੍ਰਧਾਨ ਲਵਲੀ ਵਾਲਮੀਕਿ ਨੇ ਕਿਹਾ ਕਿ ਉਨੇ ਹੀ ਬੂਟੇ ਲਗਾਏ ਜਾਣਗੇ ਜਿਨ੍ਹਾਂ ਦਾ ਖਿਆਲ ਰੱਖਿਆ ਜਾ ਸਕੇ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਘਰ, ਦੁਕਾਨ, ਦਫ਼ਤਰ ਦੇ ਕੋਲ ਕੋਈ ਵੀ ਬੂਟਾ ਹੈ ਤਾਂ ਉਸਦੀ ਦੇਖਭਾਲ ਕਰੋ। ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਵਿਨੈ ਪ੍ਰਵਾਨਾ, ਬਲਾਕ ਪ੍ਰਧਾਨ ਬੰਟੀ ਕਾਂਗੜਾ, ਬਲਾਕ ਸਕੱਤਰ ਵੀਰ ਮਹਿਪਾਲ, ਖਜ਼ਾਨਚੀ ਵੀਰ ਰਾਜਪਾਲ, ਮੀਤ ਪ੍ਰਧਾਨ ਗੋਬਿੰਦ ਵਾਲਮੀਕਿ, ਸਹਾਇਕ ਸਕੱਤਰ ਰਜੇਸ਼ ਚਾਂਵਰੀਆ, ਸੰਤੋਸ਼ ਕੁਮਾਰ, ਅਜੈ ਸਾਰਵਾਨ, ਨੋਜਵਾਨ ਸਮਾਜ ਸੇਵਾ ਸੰਸਥਾ ਦੇ ਬਲਾਕ ਪ੍ਰਧਾਨ ਰਾਜ ਖਨਗਵਾਲ, ਸ਼ੰਕਰ ਖੇਰੇਵਾਲ, ਕਰਨ ਮਸੀਹ, ਬਾਦਲ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਐਨ.ਸੀ.ਸੀ ਆਰਮੀ ਵਿੰਗ ਲਈ ਭਰਤੀ ਪ੍ਰਕਿਰਿਆ ਹੋਈ 

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਸੈਸ਼ਨ 2026-2027 ਲਈ ਨੈਸ਼ਨਲ …

Leave a Reply