Sunday, October 11, 2026

ਪ੍ਰਧਾਨ ਮੰਤਰੀ ਜਨਨੀ ਸੁਰੱਖਿਆ ਯੋਜਨਾ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਕੀਤੀ ਜਾਂਚ

PPN0905201714ਫਾਜ਼ਿਲਕਾ, 9 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) ਸਿਹਤ ਵਿਭਾਗ ਅਤੇ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸਾਂ ਅਤੇ ਸੀਨੀਅਰ ਮੈਡੀਕਲ ਅਧਿਕਾਰੀ ਖੂਈਖੇੜਾ ਡਾ. ਅਰੁਣ ਕੁਮਾਰ ਸੋਹਲ ਦੀ ਪ੍ਰਧਾਨਗੀ ਵਿਚ ਪ੍ਰਧਾਨ ਮੰਤਰੀ ਜਨਨੀ ਸੁਰੱਖਿਆ ਯੋਜਨਾ ਅਭਿਆਂਨ ਤਹਿਤ ਗਰਭਵਤੀ ਔਰਤਾਂ ਦੀ ਜਾਂਚ ਲਈ ਸੀਐਚਸੀ ਖੁਈ ਖੇੜਾ ਵਿਚ ਕੈਂਪ ਲਗਾਇਆ ਗਿਆ। ਜਿਸ ਵਿਚ ਮਹਿਲਾ ਰੋਗ ਮਾਹਿਰ ਡਾ. ਰੁਪਾਲੀ ਮਹਾਜਨ ਵੱਲੋਂ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ।
ਜਾਣਕਾਰੀ ਦਿੰਦੇ ਹੋਏ ਬਲਾਕ ਮਾਸ ਮੀਡੀਆ ਇੰਚਾਰਜ਼ ਸੁਸ਼ੀਲ ਬੇਗਾਂਵਾਲੀ ਨੇ ਦੱਸਿਆ ਕਿ ਦੇਸ਼ਭਰ ਵਿਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜਨਨੀ ਸੁਰੱਖਿਆ ਯੋਜਨਾ ਅਭਿਆਨ ਦੇ ਤਹਿਤ ਮਹੀਨੇ ਦੀ ਹਰ 9 ਤਰੀਕ ਨੂੰ ਸਿਹਤ ਕੇਂਦਰਾਂ ਵਿਚ ਗਰਭਵਤੀ ਔਰਤਾਂ ਦਾ ਚੈਕਅਪ ਕੀਤਾ ਜਾਂਦਾ ਹੈ।ਜਿੱਥੇ ਨੇੜਲੇ ਇਲਾਕੇ ਦੀਆਂ ਏਐਨਐਮ ਅਤੇ ਆਸ਼ਾ ਵਰਕਰਾਂ ਵੱਲੋਂ ਗਰਭਵਤੀ ਔਰਤਾਂ ਦੀ ਜਾਂਚ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਅਭਿਆਨ ਦਾ ਮੁੱਖ ਮੰਤਵ ਹਾਈ ਰਿਸਕ ਜਿਵੇਂ ਗਰਭ ਅਵਸਥਾ ਦੌਰਾਨ ਬਲੱਡ ਪ੍ਰੈਸ਼ਰ ਵੱਧਣਾ, ਖੂਨ ਵਿਚ ਐਚਬੀ ਘੱਟ ਹੋਣਾ, ਸ਼ੂਗਰ, ਥਾਈਰੇਡ ਅਤੇ ਕੋਈ ਹੋਰ ਬਿਮਾਰੀ ਦਾ ਸਮਾਂ ਰਹਿੰਦੇ ਪਤਾ ਲਗਾਉਂਣਾ ਹੈ।
ਡਾ. ਰੁਪਾਲੀ ਨੇ ਦੱਸਿਆ ਕਿ ਇਸ ਦਿਨ ਸਾਰੀਆਂ ਗਰਭਵਤੀ ਔਰਤਾਂ ਦੇ ਸਾਰੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ ਅਤੇ ਜੇਕਰ ਕੋਈ ਗਰਭਵਤੀ ਔਰਤ ਹਾਈ ਰਿਸਕ ਵਿਚ ਆਉਂਦੀ ਹੈ ਤਾਂ ਉਸਨੂੰ ਡਲੀਵਰੀ ਸਰਕਾਰੀ ਸਿਹਤ ਕੇਂਦਰ ਵਿਚ ਅਨੁਭਵੀ ਸਟਾਫ਼ ਦੀ ਹਾਜ਼ਰੀ ਵਿਚ ਹੀ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਮੌਕੇ ਡਾ. ਕੰਵਰਜੀਤ ਸਿੰਘ ਧਾਲੀਵਾਲ, ਐਲਐਚਵੀ ਵਿਜੈ ਲਕਸ਼ਮੀ, ਏਐਨਐਮ ਬਲਵੀਰ ਕੌਰ, ਸਟਾਫ਼ ਨਰਸ ਸਵਿਤਾ ਪਵਾਰ, ਆਸ਼ਾ ਫਿਸਲੀਟੇਟਰ ਕਿਰਨ, ਆਸ਼ਾ ਵਰਕਰ ਸਮੇਤ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply