Sunday, October 11, 2026

ਦਮਦਮੀ ਟਕਸਾਲ ਵੱਲੋਂ ਐਡਵੋਕੇਟ ਸਿਆਲਕਾ ਦਾ ਸਨਮਾਨ

PPN0905201716ਚੌਕ ਮਹਿਤਾ, 9 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- 6 ਜੂਨ 1984 ਦੇ ਘੱਲੂਘਾਰੇ ਦੌਰਾਨ 365 ਵਿਅਕਤੀਆਂ ਨੂੰ ਲਗਾਤਾਰ 5 ਸਾਲ ਜੋਧਪੁਰ ਦੀ ਜੇਲ ਵਿੱਚ ਨਜਰਬੰਦ ਰੱਖਣ ਦੇ ਬਾਦ ਰਿਹਾਅ ਕਰ ਦਿੱਤਾ ਗਿਆ, 222 ਵਿਅਕਤੀਆਂ ਵੱਲੋਂ 1990 ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਪਾਸੋਂ ਮੁਆਵਜੇ ਲਈ ਕੇਸ ਪਾਏ ਗਏ, ਕੇਸਾਂ ਦੀ ਸਹੀ ਢੰਗ ਨਾਲ ਪੈਰਵਾਈ ਨਾ ਹੋਣ ਕਾਰਨ ਕੇਸ ਲੰਬਾ ਅਰਸਾ ਲਟਕਦੇ ਰਹੇ, ਉਪਰੰਤ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 40 ਕੇਸਾਂ ਦੀ ਪੈਰਵਾਈ ਕਰਨ ਤੇ ਜਿੱਤ ਪ੍ਰਾਪਤ ਹੋਈ, ਜਿਸ ਵਜੋਂ ਬੀਤੇ ਦਿਨੀਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੁੱਖ ਬੁਲਾਰਾ ਦਮਦਮੀ ਟਕਸਾਲ ਚਰਨਜੀਤ ਸਿੰਘ ਜੱਸੋਵਾਲ, ਬਾਬਾ ਸੁਖਵੰਤ ਸਿੰਘ ਚੰਨਣਕੇ, ਭਾਈ ਅਜੈਬ ਸਿੰਘ ਅਭਿਆਸੀ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲੇ ਵਾਲੇ, ਪ੍ਰਿੰ. ਗੁਰਦੀਪ ਸਿੰਘ ਰੰਧਾਵਾ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply