Saturday, October 10, 2026

ਪੰਜਾਬ, ਹਰਿਆਣਾ ਤੇ ਰਾਜਸਥਾਨ `ਚ ਸੰਗੀਨ ਅਪਰਾਧਾਂ ਨੂੰ ਅੰਜ਼ਾਮ ਦੇਣ ਵਾਲਾ ਪੰਜ ਮੈਬਰੀ ਗਰੋਹ ਕਾਬੂ

ਸਫਾਰੀ ਗੱਡੀ ਤੇ ਮਾਰੂ ਹਥਿਆਰ ਬਰਾਮਦ- ਨਸ਼ੇ ਦੀ ਪੂਰਤੀ ਲਈ ਬਣਾਇਆ ਗਰੋਹ
ਬਠਿੰਡਾ, 10 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN1005201704ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ ਜਦੋ ਸਥਾਨਕ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ `ਤੇ ਕਤਲ, ਇਰਾਦਾ ਕਤਲ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਬਰ ਕਾਬੂ ਕਰ ਲਏ। ਇਸ ਗਰੋਹ ਬਾਰੇ ਜਾਣਕਾਰੀ ਦਿੰਦਿਆ ਐਸ.ਐਸ.ਪੀ ਬਠਿੰਡਾ ਨਵੀਨ ਸਿੰਗਲਾ ਨੇ ਦੱਸਿਆ ਕਿ ਐਸ.ਪੀ.ਡੀ ਬਿਕਰਮਜੀਤ ਸਿੰਘ ਅਤੇ ਸੀ.ਆਈ.ਏ ਇੰਚਾਰਜ ਰਜਿੰਦਰ ਕੁਮਾਰ ਵੱਲੋ ਬਠਿੰਡਾ-ਡਬਵਾਲੀ ਮਾਰਗ ਤੇ ਸੰਗਤ ਕੈਚੀਆਂ ਵਿਖੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਪੁਲਿਸ ਅਧਿਕਾਰੀ ਨੂੰ ਗੁਪਤ ਸੂਚਨਾ ਮਿਲੀ ਕਿ ਕੁੱਝ ਨੌਜਵਾਨਾਂ ਮਾਰੂ ਹਥਿਆਰਾਂ ਨਾਲ ਇਲਾਕੇ ਵਿਚ ਘੁੰਮ ਰਹੇ ਹਨ। ਗੁਪਤ ਸੂਚਨਾ ਦੇ ਆਧਾਰ `ਤੇ ਕਾਰਵਾਈ ਕਰਦਿਆ ਪੁਲਿਸ ਪਾਰਟੀ ਵੱਲੋ ਮਛਾਣਾ ਸੰਗਤ ਰੋਡ ਦੀ ਡਰੇਨ ਤੋ ਇਨਾਂ ਨੌਜਵਾਨਾਂ ਨੂੰ ਸਫਾਰੀ ਗੱਡੀ ਸਮੇਤ ਕਾਬੂ ਕੀਤਾ ਗਿਆ। ਪੁਲਿਸ ਦੀ ਪੁੱਛਗਿਛ ਦੌਰਾਨ ਗੱਡੀ ਵਿਚ ਸਵਾਰ ਨੋਜਵਾਨਾਂ ਦੀ ਪਹਿਚਾਣ ਗੋਬਿੰਦ ਸਿੰਘ ਵਾਸੀ ਸੰਗਤ ਮੰਡੀ, ਸੁਭਾਸ਼ ਖੀਚੜ ਵਾਸੀ ਸਲੇਮਗੜ ਰਾਜਸਥਾਨ, ਸੁਖਪਾਲ ਸਿੰਘ ਵਾਸੀ ਹੁਸਨਰ ਜਿਲਾ ਮੁਕਤਸਰ, ਸੰਦੀਪ ਸਿੰਘ ਵਾਸੀ ਚੌਟਾਲਾਂ ਅਤੇ ਸੁਨੀਲ ਕੁਮਾਰ ਵਾਸੀ ਬਾਗੜੀਆ ਵਾਸੀ ਕਾਲਾ ਟਿੱਬਾ ਅਬੋਹਰ ਵੱਜਂੋ ਹੋਈ। ਪੁਲਿਸ ਨੇ ਇਨਾਂ ਨੋਜਵਾਨਾਂ ਕੋਲੋ 2 ਪਿਸਟਲ 32 ਬੋਰ, ਇੱਕ ਰਿਵਾਲਵਰ 32 ਬੋਰ 20 ਰੌਦ, ਇੱਕ ਪਿਸਤੌਲ 315 ਬੋਰ ਸਮੇਤ 5 ਰੌਦ, ਕਾਪਾ ਅਤੇ ਸਫਾਰੀ ਗੱਡੀ ਨੰ: ਐਚ ਆਰ 36 ਪੀ 0151 ਬਰਾਮਦ ਕੀਤੀ ਹੈ।ਗਿ੍ਰਫਤਾਰ ਕੀਤੇ ਗਏ ਨੌਜਵਾਨਾਂ ਵਿਚੋ ਗੋਬਿੰਦ ਸਿੰਘ ਖਿਲਾਫ ਕਰੀਬ 8 ਮਾਮਲੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਸੰਗੀਨ ਮਾਮਲੇ ਦਰਜ ਹਨ, ਸੁਭਾਸ਼ ਖੀਚੜ ਖਿਲਾਫ ਕਰੀਬ ਇੱਕ ਦਰਜਨ ਮਾਮਲੇ ਕਤਲ, ਇਰਾਦਾ ਕਤਲ, ਲੜਾਈ ਝਗੜੇ ਅਤੇ ਅਸਲਾ ਐਕਟ ਤਹਿਤ ਦਰਜ ਹਨ।ਇਥੇ ਜ਼ਿਕਰਯੋਗ ਇਹ ਹੈ ਕਿ ਇਹ ਨਸ਼ੇ ਦੀ ਪੂਰਤੀ ਅਤੇ ਐਸ਼ੋ ਅਰਾਮ ਦੀ ਜਿੰਦਗੀ ਜਿਉਣ ਲਈ ਲੁੱਟਖੋਹ ਆਦਿ ਕਰਦੇ ਸਨ।ਇਸ ਤਰਾਂ ਸੁਖਪਾਲ ਸਿੰਘ ਖਿਲਾਫ ਕਰੀਬ ਚਾਰ ਮਾਮਲੇ ਦਰਜਨ ਹਨ, ਪੁਲਿਸ ਵੱਲੋ ਉਕਤ ਨੌਜਵਾਨਾਂ ਦਾ ਅਦਾਲਤ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply