Friday, October 9, 2026

ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਵਲੋਂ ਮਨਜ਼ੂਰ ਗਰਾਂਟਾਂ ਨਹੀਂ ਮਿਲੀਆਂ

ਬਠਿੰਡਾ, 10 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –   ਸਥਾਨਕ ਅਮਰਜੈਸੀ ਬਲੱਡ ਡੋਨਰ ਸੁਸਾਇਟੀ ਰਜਿ: ਦੇ ਅਹੁੱਦੇਦਾਰਾਂ ਦੀ ਮੀਟਿੰਗ ਹੋਈ ਜਿਸ ਪਿਛਲੇ ਸਾਲਾਂ ਦਾ ਲੇਖਾ ਜੋਖਾ ਕੀਤਾ ਗਿਆ।ਸੁਸਾਇਟੀ ਪ੍ਰਧਾਨ ਨੇ ਮੈਂਬਰਾਂ ਨਾਲ ਵਿਚਾਰ ਵਟਾਂਦਰਾਂ ਕਰਦਿਆਂ ਕਿਹਾ ਕਿ ਸੁਸਾਇਟੀ ਪਿਛਲੇ ਤਿੰਨ-ਚਾਰ ਸਾਲਾਂ ਤੋਂ ਬਠਿੰਡਾ ਅਤੇ ਆਸ-ਪਾਸ ਦੇ ਸਮੂਹ ਸ਼ਹਿਰਾਂ ਵਿਚ ਅਮਰਜੈਸੀ ਸਮੇਂ ਖੂਨਦਾਨ ਕਰਦੀ ਆ ਰਹੀ ਹੈ। ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵਲੋਂ 20 ਅਪ੍ਰੈਲ 2014 ਨੂੰ ਈ.ਬੀ.ਡੀ.ਐਸ ਨੂੰ 50 ਹਜ਼ਾਰ ਰੁਪਏ ਦੀ ਗਰਾਂਟ ਮਨਜੂਰ ਕੀਤੀ ਗਈ ਸੀ, ਦੂਜੀ ਗਰਾਂਟ 2 ਲੱਖ 15 ਜੁਲਾਈ 2015 ਨੂੰ ਪਾਸ ਕੀਤੀ ਗਈ ਸੀ ਅਤੇ ਤੀਜੀ ਗਰਾਂਟ 18 ਦਸੰਬਰ 2016 ਨੂੰ ਐਮ.ਪੀ ਫੰਡ ਵਿਚੋਂ 2 ਲੱਖ ਦੀ ਗਰਾਂਟ ਲਈ ਕਿਹਾ ਗਿਆ ਸੀ।ਇਨਾਂ ਸਾਰੀਆਂ ਗਰਾਂਟਾਂ ਦਾ ਵਿਧਾਇਕ ਸਰੂਪ ਚੰਦ ਸਿੰਗਲਾ ਵਲੋਂ ਐਲਾਨ ਕੀਤਾ ਗਿਆ ਸੀ।ਪ੍ਰੰਤੂ ਇਨਾਂ ਗਰਾਟਾਂ ਵਿਚੋਂ ਕੋਈ ਵੀ ਗਰਾਂਟ ਹੁਣ ਤੱਕ ਸੁਸਾਇਟੀ ਨੂੰ ਨਹੀ ਮਿਲੀ। ਸੰਸਥਾ ਦੇ ਮੈਂਬਰਾਂ ਵਿਚ ਇਸ ਗੱਲ ਨੂੰ ਲੈ ਕੇ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਉਨਾਂ ਨੂੰ ਕਿਹਾ ਗਿਆ ਸੀ 31 ਮਾਰਚ 2017 ਤੱਕ ਸੁਸਾਇਟੀ ਨੂੰ ਸਾਰੀਆਂ ਗਰਾਂਟਾਂ ਮਿਲ ਜਾਣ ਗਈਆਂ।ਉਨਾਂ ਪ੍ਰੈਸ ਨੋਟ ’ਚ ਕਿਹਾ ਕਿ ਗਰਾਂਟ ਨਾ ਮਿਲਣ ਦਾ ਕਾਰਨ ਦੱਸਿਆ ਜਾਵੇ ਅਤੇ ਸਾਰੀਆਂ ਗਰਾਂਟਾਂ ਦੇ ਰੁਪਏ ਜਲਦੀ ਤੋਂ ਜਲਦੀ ਦਿਵਾਏ ਜਾਣ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply