Sunday, August 9, 2026

ਅਮਨਦੀਪ ਹਸਪਤਾਲ ਵਲੋਂ ”ਦੂਜਾ ਭਾਰਤ-ਅਮਰੀਕਾ ਫੂਟ ਐਡ ਐਨਕਲ ਕੋਰਸ” ਆਯੋਜਿਤ 

ਹੱਡੀਆਂ ਦੀ ਸਾਰੀ ਟੁੱਟ-ਭੱਜ ਵਿਚੋਂ ਪੈਰ ਦੀ ਟੁੱਟ-ਭੱਜ 12.3% – ਖੋਜ਼ 

PPN280601
ਅੰਮ੍ਰਿਤਸਰ, 28  ਜੂਨ ( ਪੰਜਾਬ ਪੋਸਟ ਬਿਊਰੋ)-   ”10 ਵਿਚੋਂ ਇਕ ਵਿਅੱਕਤੀ ਤਾਂ ਜ਼ਿੰਦਗੀ ਵਿਚ ਅੱਡੀ ਦੀ ਪੀੜ ਜ਼ਰੂਰ ਝੇਲਦਾ ਹੈ। ਪਰ ਪੈਰ ਅਤੇ ਗਿੱਟੇ ਦੀ ਤਕਲੀਫ਼ ਨੂੰ ਅਕਸਰ ਅਣਗੌਲਿਆ ਜਾਂਦਾ ਹੈ। ਲੋਕਾਂ ਨੂੰ ਅਕਸਰ ਲੰਗੜਾਂਉਦੇ ਜਾ ਸੋਟੀ ਲੈ ਕੇ ਚਲਦੇ ਦੇਖਦੇ ਹਾਂ ਜੋ ਇਸ ਪੈਰ ਜਾਂ ਗਿੱਟੇ ਦੀ ਤਕਲੀਫ਼ ਦੇ ਇਲਾਜ ਤੋਂ ਝਿਜਕਦੇ ਹਨ। ਭਾਵੇਂ ਤਕਲੀਫ਼ ਕਿਸੇ ਸਧਾਰਨ ਘਟਨਾ ਕਰਕੇ ਹੋਈ ਹੋਵੇ ਪਰ ਉਹ ਸੱਟ ਵੱਧ ਕੇ ਪੱਕੀ ਹੋ ਜਾਂਦੀ ਹੈ। ਇਹ ਕੁਝ ਸਧਾਰਨ ਸਿਖਿਆਵਾਂ ਸਨ ਜੋ ‘ਦੂਜਾ ਭਾਰਤ-ਅਮਰੀਕਾ ਫੂਟ ਐਡ ਐਨਕਲ ਕੋਰਸ ਦੌਰਾਨ ਅਮਨਦੀਪ ਹਸਪਤਾਲ ਅਤੇ ਪਾਰਖ ਫ਼ੈਮਲੀ ਫ਼ਾਊਂਡੇਸ਼ਨ ਦੇ ਸਹਿਯੋਗ ਆਯੋਜਤ ਕੀਤੀ ਗਈ।  ਇਹ ਕੋਰਸ ਡਾ. ਸੈਲਨ ਜੀ. ਪਾਰਖ ਰਾਹੀ. ਪੰਜ ਸਾਲ ਪਹਿਲਾਂ ਉਲੇਕਿਆ ਗਿਆ ਸੀ।  
ਹੋਟਲ ਰੈਡਿਸਨ ਬਲੂ ਵਿਚ ਆਯੋਜਤ ਇਹ ਪਹਿਲਾ ਸਿੱਖਿਆ ਕੋਰਸ ਸੀ ਜੋ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਇਸ ਦੋ ਦਿਨਾਂ ਦੇ ਪਹਿਲੇ ਅਕਾਦਮਿਕ ਸੈਸ਼ਨ ਵਿਚ ਭਾਰਤ ਅਤੇ ਵਿਦੇਸ਼ਾਂ ਵਿਚੋ ਆਏ ਤਕਰੀਬਨ 90-ਆਰਥੋਪੈਡਿਕ ਸਰਜਨ ਹਾਜ਼ਰ ਹੋਏ ਜਿਹਨਾਂ ਵਿਚ ਨਵ-ਸ਼ਿਖ਼ਸ਼ਤ ਸਰਜਨ ਵੀ ਸਨ ਜੋ ਇਸ ਨਵ-ਪਰਣਾਲੀ ਵਿਚ ਵਿਸ਼ੇਸ਼ਤਾ ਹਾਸਲ ਕਰਨ ਲਈ  ਉਤੇਜਿਤ ਸਨ।ਅੰਤਰ-ਰਾਸ਼ਟਰੀ ਸਥਾਨਾਂ ਤੇ ਸੁਸ਼ੋਭਤ ਸਨ- ਡਾ. ਅਸ਼ੀਸ਼ ਸ਼ਾਹ (ਯੂ.ਐਸ ਏ), ਡਾ. ਜੈਸਨ ਕਲਹਨ (ਯੂ.ਐਸ), ਡਾ. ਨਿਕੋਲਸ ਸਾਵਾ (ਯੂ.ਕੇ) ਅਤੇ ਨੈਸ਼ਨਲ ਚੇਅਰ ਤੇ ਡਾ. ਰਾਜੀਵ ਸ਼ਾਹ (ਬੜੋਦਾ) ਜਿਨ੍ਹਾਂ  ਦਾ ਅਮਨਦੀਪ ਹਸਪਤਾਲ ਤੋਂ ਡਾ. ਅਵਤਾਰ ਸਿੰਘ ਅਤੇ ਡਾ. ਰਾਜੀਵ ਵੋਹਰਾ ਨੇ ਭਰਪੂਰ ਗਰਮ-ਜੋਸ਼ੀ ਨਾਲ ਸੁਆਗਤ ਕੀਤਾ।
      ਭਾਸ਼ਨਾਂ ਦੇ ਨਾਲ ਹੱਡੀਆਂ ਦੇ ਮਾਡਲਜ਼ ਤੇ ਸਿਖਲਾਈ ਦੇ ਇਲਾਵਾ ਮਲੱਟੀ-ਮੀਡੀਆ ਰਾਹੀਂ ਅਤੇ ਇਸ ਤੋ ਬਾਅਦ  ਵਿਚਾਰ-ਵਟਾਂਦਰਾ ਅਤੇ ਆਧੁਨਿਕ ਤਕਨੀਕਾਂ ਦਾ ਵਿਸਤਾਰ ਕੀਤਾ ਗਿਆ ਜਿਸ ਤੋਂ ਜ਼ਿੰਦਗੀ ਦੇ ਰੋਜ਼ਾਨਾਂ ਹਾਲਾਤਾਂ ਵਿਚ ਅਨੇਕ ਖੇਤਰਾਂ ਤੋਂ ਪ੍ਰਭਾਵ ਅਤੇ ਜਮਾਂਦਰੂ ਅਸਰਾਂ ਬਾਰੇ ਵੀ ਦੱਸਿਆ ਗਿਆ। ਇਨ੍ਹਾਂ ਪੀੜਾਂ  ਨੂੰ ਸਾਧਾਰਨ ਸਰਜਰੀ ਨਾਲ ਠੀਕ ਕੀਤਾ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਜ਼ਿੰਦਗੀ ਦੇ ਕੰਮ ਕਾਜ ਦੀ ਸੰਭਾਵਨਾ ਵਿਚ, ਸ਼ਾਦੀਆਂ ਅਤੇ ਜੀਵਨ ਸ਼ੈਲੀ ਤੇ ਆਮ ਚਲਣ ਫਿਰਨ ਅਤੇ ਸ਼ਰੀਰਕ ਦਿੱਖ ਵਿਚ ਸੁਧਾਰ ਬਣਾਇਆ ਜਾ ਸਕਦਾ ਹੈ।ਅਮਰੀਕਾ ਅਤੇ ਬਰਤਾਨੀਆਂ ਤੋਂ ਇਲਾਵਾ ਭਾਰਤ ਵਿਚੋਂ ਗੋਆ, ਬੜੋਦਾ, ਦਿੱਲੀ, ਪੁਣੇ, ਲੁਧਿਆਣਾ, ਜਲੰਧਰ, ਯਮੂਨਾ ਨਗਰ, ਪਟਿਆਲਾ ਅਤੇ ਚੰਡੀਗੜ੍ਹ ਤੋਂ ਵੀ ਡੈਲੀਗੇਟ ਇਸ ਕੋਰਸ ਚ ਸ਼ਿਕਰਕਤ ਕਰਨ ਆਏ ਹੋਏ ਸਨ। 
ਡਾ. ਨਿਕੋਲਸ ਸਾਵਾ (ਯੂ.ਕੇ)  ਨੇ ਤਾਲਸ ਗਰਦਨ ਫਰੈਕਚਰ ਬਾਰੇ ਦੱਸਿਆ ਜੋ ਕਿਸੇ ਅਚਾਨਕ ਖਿੱਚ ਪੈਣ ਨਾਲ ਹੋ ਸਕਦੀ ਹੈ ਜਿਵੇਂ ਜੋਰ ਨਾਲ ਬਰੇਕ ਲੱਗਣ ਵੇਲੇ ਜਾਂ ਕਿਸੇ ਵਾਹਨ ਦੁਰਘਟਨਾ ਵੇਲੇ ਜਾਂ ਕਿਸੇ ਉਚਾਈ ਤੋਂ ਡਿੱਗਣ ਦੇ ਨਾਲ।ਡਾ. ਅਸ਼ੀਸ਼ ਸ਼ਾਹ (ਯੂ.ਐਸ.)  ਨੇ ਪੈਰ ਅਤੇ ਗਿੱਟੇ ਦੀ ਪੂਰੀ ਤਰ੍ਹਾਂ ਸਹੀ ਸਥਿਤੀ ਬਾਰੇ ਜੀਵਤ ਪਰਦਰਸ਼ਨ ਸਹਿਤ ਦਸਿਆ ਅਤੇ ਡਾ. ਰਾਜੀਵ ਸ਼ਾਹ ਨੇ ਪੈਰ ਅਤੇ ਗਿੱਟੇ ਦੀ ਰੇਡਿਆਲੋਜ਼ੀ ਵਰਤੋਂ ਬਾਰੇ ਦਸਿਆ। ਇਕ ਆਧੁਨਿਕ ਅਧਿਐਨ ਤੋਂ ਪਤਾ ਚਲਿਆ ਕਿ ਸ਼ਰੀਰ ਦੇ ਸਾਰੇ ਟੁੱਟ-ਭੱਜ ਵਿਚੋਂ 12.3 ਪ੍ਰਤੀਸ਼ਤ ਪੈਰਾਂ ਨੂੰ ਹੀ ਹੁੰਦਾ ਹੈ।
‘ਐਛਲੀ ਹੀਲ’ ਦੀ ਕਹਲ ਜੋ ਅੱਡੀ ਦੇ ਉਸ ਸੂਖਮ ਹਿੱਸੇ ਨਾਲ ਸੰਬੰਧਿਤ ਹੈ ਜਿਸ ਵਿਚ ਪੂਰਨ ਸ਼ਕਤੀ ਨੁੱਚੜ ਜਾਂਦੀ ਹੈ ਬਾਰੇ  ਡਾ. ਸੰਪਤ ਦਰੰਪਤੀ ਨੇ ਦਸਿਆ। ਬਾਅਦ ਵਿਚ ‘ਐਛਲੀ ਹੀਲ’ ਦੇ ਇਲਾਜ ਦੇ ਸਾਧਨ, ਪੂਨਰਨਿਰਮਾਨ ਬਾਰੇ ਹੱਡੀ ਦੇ ਨਮੂਨੇ ਤੇ ਦਿਖਾਇਆ ਗਿਆ।ਡਾ. ਅਸ਼ੀਸ਼ ਸ਼ਾਹ ਨੇ ਪੈਰ ਦੇ ਅਗੂਠੇ ਦੀ ਬੇਢੰਗੀ ਬਣਤਰ ਬਾਰੇ ਦਸਿਆ ਜੋਕਿ 18-65 ਸਾਲ ਦੇ ਲੋਕਾਂ ਵਿਚ 23 ਪ੍ਰਤੀਸ਼ਤ ਪਾਈ ਜਾਂਦੀ ਹੈ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply