Monday, October 12, 2026

ਸਿਹਤ ਵਿਭਾਗ ਦੀ ਟੀਮ ਵੱਲੋ ਤੰਬਾਕੂ ਦੇ ਮਾਰੂ ਪ੍ਰਭਾਵਾਂ ਬਾਰੇ ਦੱਸਿਆ

ਬਟਾਲਾ, 11 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – PPN1105201701ਸਮਾਜ ਨੂੰ ਨਸ਼ਾ ਮੁਕਤ ਤੇ ਨਰੋਏ ਸਮਾਜ ਦੀ ਪਹਿਚਾਣ ਸਬੰਧੀ ਪੀ ਐਚ ਸੀ ਭੁੱਲਰ ਵੱਲੋ ਇਕ ਤੰਬਾਕੂ ਜਾਗਰੂਕਤਾ ਕੈਪ ਸਰਕਾਰੀ ਸੀਨੀਅਰ ਸੰਕੈਡਰੀਸਕੂਲ ਭੁੱਲਰ ਵਿਖੇ ਲਗਾਇਆ ਗਿਆ। ਪ੍ਰਿੰਸੀਪਲ ਲਖਵਿੰਦਰ ੰਿਸੰਘ ਦੇ ਪ੍ਰਬੰਧਾ ਹੇਠ ਸਿਹਤ ਵਿਭਾਗ ਦੇ ਡਾ. ਤੇਜਿੰਦਰ ਸਿੰਘ ਤੇ ਡਾ. ਸੀਮਾ ਵਲੋ ਕਿਸ਼ੋਰ ਅਵਸਥਾ ਦੇ ਪ੍ਰਵੇਸ਼ ਕਰ ਚੁੱਕੇ ਵਿਦਿਆਰਥੀਆਂ ਨੂੰ ਸੰਬੌਧਨ ਕਰਦਿਆ ਕਿਹਾ ਕਿ ਹਰ ਨਸਾ ਸਮਾਜ ਵਾਸਤੇ ਮਾਰੂ ਸਿਧ ਹੁੰਦਾ ਹੈ, ਪਰ ਤੰਬਾਕੂ ਸਬੰਧੀ ਦੱਸਦਿਆ ਕਿਹਾ ਕੈਸਰ ਦੀ ਸੁਰੂਆਤ ਇਸ ਤੋ ਹੁੰਦੀ ਹੈ,ਤੇ ਹੋਲੀ ਹੌਲੀ ਇਹ ਤੰਬਾਕੂ ਸਮਾਜ ਨੂੰ ਆਪਣੀ ਲਪੇਟ ਵਿਚ ਲਈ ਜਾ ਰਿਹਾ ਹੈ।ਵਿਦਿਆਰਥੀ ਜੀਵਨ ਵਿਚ ਇਸ ਦੀ ਜਾਗਰੂਕਤਾ ਬਾਰੇ ਬਹੁਤ ਹੀ ਸੁਚੇਤ ਹੋਣ ਦੀ ਲੋੜ ਹੈ।ਹਾਜਰ ਡਾਕਟਰਾਂ, ਸਕੂਲ ਪ੍ਰਿੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋ ਇਕ ਸਹੂੰਚੁੱਕੀ ਗਈ ਕਿ ਉਹ ਤੰਬਾਕੂ ਦਾ ਸੇਵਨ ਨਹੀ ਕਰਨਗੇ।ਪ੍ਰਿੰਸੀਪਲ ਤੇ ਇਲਾਵਾ ਲੈਕ ਗੁਰਮੀਤ ਸਿੰਘ, ਨਰਿੰਦਰ ਸਿੰਘ, ਹਰਜਿੰਦਰ ਸਿੰਘ, ਦਵਿੰਦਰ ਸਿੰਘ, ਜਤਿੰਦਰਬੀਰ ਸਿੰਘ, ਅਰੁਣ ਕੁਮਾਰ, ਪਿਆਰਾ ਲਾਲ, ਗੁਰਮੀਤ ਸਿੰਘ ਤੋ ਇਲਾਵਾ ਸਮੂਚਾ ਸਕੂਲ ਸਟਾਫ ਹਾਜਰ ਸੀ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਤੰਬਾਕੂ ਦੇ ਪ੍ਰਭਾਂਵਾਂ ਨੂੰ ਦਰਸਾਉਦੇ ਵੱਖ ਚਾਰਟ ਬਣਾਏ ਤੇ ਸਿਹਤ ਵਿਭਾਗ ਦੀ ਟੀਮ ਵੱਲੋ ਵਧੀਆਂ ਥੀਮ ਵਾਲੇ ਚਾਰਟ ਨੂੰ ਇਨਾਮ ਵੀ ਦਿਤੇ ਗਏ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply