ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –
ਹਾਲ ਹੀ ਵਿਚ ਹੋਈ ਏਅਰ ਫੋਰਸ ਦੀ ਭਰਤੀ, ਜਿਸ ਵਿਚ ਨੌਜਵਾਨਾਂ ਨੇ ਬੜੇ ਜੋਸ਼ ਨਾਲ ਹਿੱਸਾ ਲਿਆ ਸੀ, ਦੀ ਸਫਲਤਾ ਤੋਂ ਬਾਅਦ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ 4 ਅਕਤੂਬਰ ਹੋ ਰਹੀ ਫੌਜ ਦੀ ਭਰਤੀ ਲਈ ਜਿਲ੍ਹੇ ਦੇ ਨੌਜਵਾਨਾਂ ਨੂੰ ਸਿਖਲਾਈ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ, ਜਿਸ ਨੂੰ ਯੁਵਕਾਂ ਦੇ ਸਿਖਲਾਈ ਤੇ ਰੋਜ਼ਗਾਰ ਕੇਂਦਰ ਪੰਜਾਬ (ਸੀ ਪਾਈਟ) ਮੁਫਤ ਕਰਵਾਏਗਾ। ਉਕਤ ਜਾਣਕਾਰੀ ਦਿੰਦੇ ਸੰਘਾ ਨੇ ਦੱਸਿਆ ਕਿ ਇਹ ਕੈਂਪ ਰਣੀਕੇ ਆਈ ਟੀ ਆਈ ਵਿਖੇ ਲਗਾਇਆ ਜਾਵੇਗਾ। ਉਨਾਂ ਦੱਸਿਆ ਕਿ ਪੰਜਾਬ ਦੇ ਨੌਜਵਾਨ ਸਿਹਤ ਪੱਖੋਂ ਠੀਕ ਹਨ, ਪਰ ਭੱਜਣ ਅਤੇ ਉਚੀ-ਲੰਮੀ ਛਾਲ ਆਦਿ ਦੇ ਤਕਨੀਕੀ ਨੁਕਤਿਆਂ ਦੀ ਘਾਟ ਕਾਰਨ ਅਕਸਰ ਨੌਜਵਾਨ ਪਛੜ ਜਾਂਦੇ ਹਨ ਅਤੇ ਭਰਤੀ ਹੋਣ ਤੋਂ ਰਹਿ ਜਾਂਦੇ ਹਨ ਅਤੇ ਇਸ ਘਾਟ ਨੂੰ ਕੈਂਪ ਦੀ ਸਹਾਇਤਾ ਨਾਲ ਦੂਰ ਕੀਤਾ ਜਾਵੇਗਾ।
ਆਈ.ਟੀ.ਆਈ ਰਣੀਕੇ ਸਥਿਤ ਲੱਗਣ ਵਾਲੇ ਕੈਂਪ ਦੇ ਇੰਚਾਰਜ ਰਵਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਉਕਤ ਕੇਂਦਰ ਵੱਲੋਂ ਉਨਾਂ ਸਾਰੇ ਨੌਜਵਾਨਾਂ ਨੂੰ ਸਿਖਲਾਈ ਦੇਣ ਦਾ ਪ੍ਰੋਗਰਾਮ ਉਲੀਕ ਲਿਆ ਗਿਆ ਹੈ, ਜੋ ਕਿ ਫੌਜ ਵਿਚ ਭਰਤੀ ਹੋਣ ਦੀ ਇੱਛਾ ਰੱਖਦੇ ਹਨ।ਉਨਾਂ ਦੱਸਿਆ ਕਿ ਸਾਡੇ ਕੇਂਦਰ ਵੱਲੋਂ ਜਿਲ੍ਹੇ ਦੇ ਨੌਜਵਾਨਾਂ ਲਈ ਭਰਤੀ ਸਿਖਲਾਈ ਵਾਸਤੇ ਪਹਿਲਾ ਬੈਚ ਛੇਤੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਵਾਸਤੇ ਟਰਾਇਲ ਹਰੇਕ ਸੋਮਵਾਰ ਤੇ ਬੁੱਧਵਾਰ ਨੂੰ ਸਵੇਰੇ ਲਏ ਜਾਣਗੇ।ਲਹਿਰੀ ਨੇ ਦੱਸਿਆ ਕਿ ਅਕਤੂਬਰ ਮਹੀਨੇ ਹੋਣ ਵਾਲੀ ਫੌਜ ਦੀ ਭਰਤੀ ਵਿਚ 17 ਸਾਲ 6 ਮਹੀਨੇ ਤੋਂ 21 ਸਾਲ ਤੱਕ ਉਮਰ ਦੇ ਨੌਜਵਾਨ ਭਾਗ ਲੈ ਸਕਣਗੇ, ਜਿਸ ਵਿਚ ਉਮੀਦਵਾਰ ਦੀ ਵਿਦਿਅਕ ਯੋਗਤਾ ਦਸਵੀਂ 45 ਫੀਸਦੀ ਨੰਬਰਾਂ ਨਾਲ ਜਾਂ ਜਮਾ 2 ਪਾਸ ਕੀਤੀ ਹੋਣੀ ਚਾਹੀਦੀ ਹੈ।ਇਸ ਤੋਂ ਇਲਾਵਾ ਉਮੀਦਵਾਰਾਂ ਦਾ ਕੱਦ 50 ਕਿਲੋਗ੍ਰਾਮ ਅਤੇ 170 ਸੈਂਟੀਮੀਟਰ ਹੋਣਾ ਜ਼ਰੂਰੀ ਹੈ। ਉਨਾਂ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਸ੍ਰੋਣੀਆਂ ਵਿਚੋਂ ਪਾਸ ਹੋਣ ਦੇ ਸਰਟੀਫਿਕੇਟ ਅਤੇ ਜਨਮ ਤਾਰੀਖ ਦਰਸਾਉਂਦਾ ਸਬੂਤ ਲੈ ਕੇ ਰਣੀਕੇ ਸਟੋਡੀਅਮ ਵਿਚ ਰਿਪੋਰਟ ਕਰਨ, ਤਾਂ ਜੋ ਅਕਤੂਬਰ ਮਹੀਨੇ ਹੋ ਰਹੀ ਭਰਤੀ ਵਿਚ ਵੱਧ ਤੋਂ ਵੱਧ ਕਾਮਯਾਬੀ ਪ੍ਰਾਪਤ ਕੀਤੀ ਜਾ ਸਕੇ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media