Wednesday, September 9, 2026

ਚਿੰਤਾਪੂਰਨੀ ਮੰਦਰ ’ਚ ਮੂਰਤੀ ਸਥਾਪਨਾ ਕੀਤੀ ਗਈ

ਬਠਿੰਡਾ, 12 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN1205201709ਸ਼ਹਿਰ ਦੇ ਲਾਈਨੋਂ ਪਾਰ ਬਹਿਮਣ ਦੀਵਾਨਾ ਰੋਡ ਦੇ ਇਲਾਕੇ ਪਰਸਰਾਮ ਨਗਰ ਸਥਿਤ ਮਾਤਾ ਚਿੰਤਾਪੂਰਨੀ ਮੰਦਰ ’ਚ ਮਾਤਾ ਚਿੰਤਾਪੂਰਨੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ।ਮੂਰਤੀ ਸਥਾਪਨਾ ਦੀ ਰਸਮ ਕੁਸੁਮ ਗਰਗ ਅਤੇ ਜੇ.ਕੇ ਗਰਗ ਵਲੋਂ ਕੀਤੀ ਗਈ।ਭਾਰੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ, ਸ੍ਰੀ ਮਹਾਂਵੀਰ ਸੁਕੀਰਤਨ ਮੰਡਲ ਰਜਿ: ਵਲੋਂ ਮਹਾਂਮਾਈ ਦੇ ਭਜਨਾਂ ਦੇ ਗਾਇਣ ਸਮੇਂ ਭਗਤਜਨਾਂ ਨੇ ਨੱਚ ਨੱਚ ਕੇ ਅਨੰਦ ਮਾਣਿਆ।ਸੁਰਿੰਦਰ ਵੈਦ ਨੇ ਕਿਹਾ ਕਿ ਸਾਰਾ ਮੰਦਰ ਬਣਾਉਣ ਦੀ ਸੇਵਾ ਗਰਗ ਪਰਿਵਾਰ ਵਲੋਂ ਕੀਤੀ ਗਈ ਹੈ।ਇਸ ਇੱਛਾਪੂਰਤੀ ਮੰਦਰ ’ਚ ਬਾਹਰੋ ਆਏ ਵਿਦਵਾਨ ਪੰਡਤਾਂ ਦੁਆਰਾ ਹਵਨ ਕਰਵਾਇਆ ਗਿਆ।ਸਮਾਰੋਹ ਵਿਚ ਪ੍ਰੋ: ਐਮ.ਐਲ ਅਰੋੜਾ, ਡਾ: ਅਤਿਨ ਗੁਪਤਾ, ਤਰਸੇਮ ਗੋਇਲ ਡਿਪਟੀ ਮੇਅਰ, ਰਤਨ ਲਾਲ, ਡਾ: ਸ਼ਾਮ ਲਾਲ ਠੁਕਰਾਲ, ਡਾ: ਰਾਜੇਸ਼ ਜਿੰਦਲ, ਸੰਜੇ ਮਿੰਤਲ, ਰਮੇਸ਼ ਮਹਿਤਾ, ਪੰਕਜ ਗਰਗ, ਬੁੱਧਰਾਮ ਮਾਹੀਨੰਗਲ, ਸੰਜੀਵ ਨੰਗਲ, ਪਵਨ ਮਿੱਤਲ ਐਸ.ਡੀ.ਓ, ਮਾਘੀ ਰਾਮ ਜਿੰਦਲ ਆਦਿ ਹਾਜ਼ਰ ਸਨ।ਸ਼ਰਧਾਲੂਆਂ ਲਈ ਭੰਡਾਰਾ ਵੀ ਕੀਤਾ ਗਿਆ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply