Tuesday, April 28, 2026

ਅਕਾਦਮਿਕ ਕਾਊਂਸਿਲ ਦੀ ਅੱਠਵੀਂ ਮੀਟਿੰਗ ਵਿਚ ਨਵੇਂ ਕੋਰਸਾਂ ਨੂੰ ਪ੍ਰਵਾਨਗੀ

ਬਠਿੰਡਾ, 12 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN1205201710ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਅਕਾਦਮਿਕ ਕਾਊਂਸਿਲ ਦੀ ਅੱਠਵੀਂ ਮੀਟਿੰਗ ਵਿਚ ਭਾਰਤ ਦੇ 37 ਉੱਘੇ ਸਿੱਖਿਆ ਸ਼ਾਸ਼ਤਰੀਆਂ ਨੇ ਭਾਗ ਲਿਆ।ਮੀਟਿੰਗ ਦੇ ਸ਼ੁਰੂਆਤੀ ਦੌਰ ਵਿਚ ਡਾ. ਧਾਲੀਵਾਲ ਹੋਰਾਂ ਨੇ ਵਿਦਿਆਰਥੀ ਵਰਗ ਦੀ ਲੋੜ ਮੁਤਾਬਕ ਨਵੇਂ ਕੋਰਸਾਂ ਸਬੰਧੀ ਸੁਝਾਅ ਦੇਣ ਦੀ ਅਪੀਲ ਕੀਤੀ।ਸਭ ਹਾਜ਼ਰੀਨ ਵਲੋਂ ਯੂਨੀਵਰਸਿਟੀ ਦੇ ਅਧੀਨ ਪੈਂਦੇ ਵੱਖ-ਵੱਖ ਕਾਲਜਾਂ ਦੇ ਕੋਰਸਾਂ ਸਬੰਧੀ ਬਹੁਮੁੱਲੇ ਵਿਚਾਰ ਰੱਖੇ ਗਏ।ਜਿਥੇ ਨਵੇਂ ਕੋਰਸਾਂ ਵਿਚ ਪੀ.ਐਚ.ਡੀ, ਵੇਜੀਟੇਬਲ ਸਾਇੰਸ, ਸਮਾਜ ਸ਼ਾਸ਼ਤਰ,ਧਾਰਮਿਕ ਸਿੱਖਿਆ,ਯੋਗਾ ਥੈਰੇਪੀ ਅਤੇ ਹੋਮ ਸਾਇੰਸ ਦੀ ਐਮ.ਏ ਡਿਪਲੋਮੇ ਵਿਚ ਖੇਤੀਬਾੜੀ ਅਤੇ ਓਪਰੇਸ਼ਨ ਥਿਏਟਰ ਦੇ ਕੋਰਸ ਐਮ.ਫਿਲ ਵਿਚ ਇੰਗਲਿਸ਼, ਸਮਾਜ ਵਿਗਿਆਨ ਅਤੇ ਅਰਥ ਸ਼ਾਸ਼ਤਰ ਦੇ ਨਵੇਂ ਕੋਰਸਾਂ ਨੂੰ ਪ੍ਰਵਾਨਗੀ ਦਿੱਤੀ ਗਈ, ਉਥੇ ਅੰਤਰਰਾਸ਼ਟਰੀ ਪੱਧਰ ‘ਤੇ ਵੱਖ-ਵੱਖ ਖੇਤਰਾਂ ਵਿਚ ਨਾਮਨਾ ਖੱਟ ਚੁੱਕੇ ਸਾਇੰਸਦਾਨਾਂ ਨੂੰ ਆਨਰੇਰੀ ਡਿਗਰੀ ਨਾਲ ਸਨਮਾਨਿਤ ਕਰਨ ਦੀ ਪ੍ਰਵਾਨਗੀ ਦਿੱਤੀ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਇੱਕ ਪਾਵਰ ਪੁਆਇੰਟ ਪ੍ਰਸਤੂਤੀਕਰਨ ਦੇ ਜ਼ਰੀਏ ਸ਼ੈਸ਼ਨ 2017-18 ਵਿਚ ਸ਼ੁਰੂ ਕੀਤੇ ਜਾ ਰਹੇ ਨਵੇਂ ਕੋਰਸਾਂ ਨਾਲ ਜਾਣ-ਪਛਾਣ ਕਰਵਾਈ। ਸਮੂਹ ਮੈਬਰਾਨ ਨੇ ਯੂਨੀਵਰਸਿਟੀ ਦੇ ਚੱਲ ਰਹੇ ਅਤੇ ਨਵੇਂ ਕੋਰਸਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਯਕੀਨਨ ਹੀ ਇਹ ਕੋਰਸ ਯੁਵਕ ਸਮਾਪਤੀ ਮੌਕੇ ਸਾਰੇ ਮੈਬਰਾਂ ਨੂੰ ਯੂਨੀਵਰਸਿਟੀ ਵਲੋਂ ਸੁੰਦਰ ਮੋਮੈਂਟੋ ਭੇਂਟ ਕਰਕੇ ਸਨਮਾਨਿਆ ਗਿਆ।ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਅਕਾਦਮਿਕ ਕਾਊਂਸਿਲ ਦੇ ਸਾਰੇ ਮੈਬਰਾਂ ਦਾ ਧੰਨਵਾਦ ਕਰਕੇ ਕਿਹਾ ਕਿ ਉਹਨਾਂ ਦੀ ਜਿੰਦਗੀ ਦੇ ਨਿੱਗਰ ਤਜੱਰਬੇ ਵਿਦਿਆਰਥੀ ਵਰਗ ਨੂੰ ਯਕੀਨਨ ਹੀ ਸਫਲਤਾ ਦੇ ਰਾਹਾਂ ਵੱਲ ਤੋਰਨਗੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply