ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ ਬਿਊਰੋ) –
ਦਿਲਬੀਰ ਫਾਊਂਡੇਸ਼ਨ ਨੇ ਹਫਤੇ ਦੇ ਦੌਰਾਨ ਤਾਜ਼ੀਆਂ ਔਰਗੈਨਿਕ ਸਬਜੀਆਂ ਦੀ ਸਪਲਾਈ ਸ਼ੁਰੂ ਕੀਤੀ ਜੋ ਸਬਜ਼ੀਆਂ ਸਾਰਾ ਹਫਤਾ ਉਪਲਬਧ ਹਨ।ਸੋਸ਼ਲ ਮੀਡੀਆ ਰਾਹੀਂ ਇਹ ਸੁਨੇਹਾ ਲੋਕਾਂ ਤਕ ਪਹੁੰਚਾਇਆ ਗਿਆ।ਪਿਛਲੇ ਹਫਤੇ ਤਰਨ-ਤਾਰਨ ਵਿਖੇ ਲਗਭਗ 1000 ਕਿਸਾਨਾਂ ਦੀ ਵੱਡੀ ਗਿਣਤੀ ਵਿੱਚ ਇੱਕ ਇਕੱਠ “ਇਨੋਵੇਟਿਵ ਫਾਰਮਰਜ਼ ਮੀਟ” ਦੇ ਤਹਿਤ ਸੀ.ਆਈ.ਆਈ ਦੀ ਨਿਗਰਾਨੀ ਹੇਠ ਹੋਇਆ ਜਿੱਥੇ ਦਿਲਬੀਰ ਫਾਊਂਡੇਸ਼ਨ ਦੇ ਪ੍ਰਧਾਨ ਗੁਨਬੀਰ ਸਿੰਘ ਨੇ ਕਿਸਾਨਾਂ ਨੂੰ ਕਮਰਕੱਸੇ ਕਰਨ ਲਈ ਸੱਦਾ ਦਿੱਤਾ।ਉਹਨਾਂ ਨੇ ਕਿਹਾ ਕਿ 1960 ਵਿੱਚ ਇਸੇ ਹੀ ਧਰਤੀ ਤੇ ਹਰੀ ਕ੍ਰਾਂਤੀ ਦਾ ਬੀਜ਼ ਬੀਜਿਆ ਗਿਆ ਸੀ ਅਤੇ ਹੁਣ ਕਿਸਾਨ ਔਰਗੈਨਿਕ ਖੇਤੀ ਦੀ ਇੱਕ ਹੋਰ ਕ੍ਰਾਂਤੀ ਲਿਆਉਣ।ਜਿੱਥੇ ਇਸ ਨਾਲ ਕਿਸਾਨਾਂ ਦੀ ਆਰਥਿਕਤਾ ਠੀਕ ਹੋਵੇਗੀ ਉੱਥੇ ਲੋਕਾਂ ਨੂੰ ਜ਼ਹਿਰ-ਮੁਕਤ ਚੰਗਾ ਭੋਜਨ ਤੇ ਚੰਗੀ ਸਿਹਤ ਮਿਲੇਗੀ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਤਬਦੀਲੀ ਦਾ ਸਮਾਂ ਆ ਗਿਆ ਹੈ ਅਤੇ ਕੁਦਰਤੀ ਖੇਤੀ ਨਵੀਆਂ ਤਕਨੀਕਾਂ, ਬਹੁ-ਫਸਲੀ ਖੇਤੀ, ਸਿੱੱਧੀ ਗ੍ਰਾਹਕ ਤੱਕ ਵੇਚ ਅਤੇ ਵਿਦੇਸ਼ਾਂ ਵਿੱਚ ਵਿਕਰੀ ਨਾਲ ਬਹੁਤ ਤਰੱਕੀ ਕਰ ਸਕਦੀ ਹੈ। ਹਫਤੇ ਦੇ ਦਰਮਿਆਨ ਸਬਜੀਆਂ ਆਦਿ ਦੀ ਸਪਲਾਈ ਦਾ ਪ੍ਰੋਗਰਾਮ ਕਿਸਾਨਾਂ ਦੇ ਸੁਝਾਵਾਂ ਨਾਲ ਸ਼ੁਰੂ ਕੀਤਾ ਗਿਆ ਹੈ।”ਦਾ ਅਰਥ ਸਟੋਰ” ਵੱਲੋਂ ਹਫਤੇ ਵਿੱਚ 2 ਵਾਰ ਆਰਡਰ ਕਰਨ ਲਈ 98150-45055 ਮੋਬਾਇਲ ਨੰਬਰ ਜਾਰੀ ਕੀਤਾ ਗਿਆ। ਇਸ ਨਾਲ ਜੋ ਲੋਕ ਔਰਗੈਨਿਕ ਸੰਡੇ ਜੋ ਸ਼ਹਿਜ਼ਾਦਾ ਨੰਦ ਕਾਲਜ ਸ਼ਾਮ 5-00 ਵਜੇ ਤੋਂ ਰਾਰ 9-00 ਵਜੇ ਤਕ ਚਲਾਈ ਜਾਂਦੇ ਮਾਰਕੀਟ ਵਿੱਚ ਨਹੀਂ ਪਹੁੰਚ ਸਕੇ ਉਹ ਘਰ ਬੈਠੇ ਹੀ ਸਬਜੀਆਂ, ਫਲ, ਮਸਾਲੇ ਆਦਿ ਮੰਗਵਾ ਸਕਦੇ ਹਨ।
ਦਿਲਬੀਰ ਫਾਊਂਡੇਸ਼ਨ ਵੱਲੋਂ ਗਰਮੀ ਦੇ ਮੌਸਮ ਨੂੰ ਵੇਖਦੇ ਹੋਏ ਔਰਗੈਨਿਕ ਸੰਡੇ ਸ਼ਾਮ ਦੇ ਸਮੇਂ ਤਬਦੀਲ ਕੀਤਾ ਸੀ ਜਿਸ `ਤੇ ਇਸ ਵਾਰ ਪਾਣੀ ਦੀ ਫੁਹਾਰ ਵਾਲੇ ਪੱਖਿਆਂ ਦਾ ਇੰਤਜਾਮ ਕੀਤਾ ਜਾ ਰਿਹਾ ਹੈ।ਜਿੱਥੇ ਆਏ ਹੋਏ ਗ੍ਰਾਹਕ ਠੰਡੇ ਮੌਸਮ ਵਿੱਚ ਖਰੀਦਦਾਰੀ ਕਰਨਗੇ ਉਥੇ ਸਬਜ਼ੀਆਂ ਵੀ ਤਾਜ਼ੀਆਂ ਰਹਿਣਗੀਆਂ।ਅੰਮ੍ਰਿਤਸਰ, ਤਰਨ-ਤਾਰਨ, ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ, ਪਠਾਨਕੋਟ ਅਤੇ ਚੰਡੀਗੜ੍ਹ ਦੇ ਨੇੜੇ ਲਾਂਡਰਾਂ ਤੋਂ ਆ ਰਹੇ ਕਿਸਾਨਾਂ ਨੇ ਮੀਡੀਆ ਵੱਲੋਂ ਦਿੱਤੇ ਜਾ ਰਹੇ ਲਗਾਤਾਰ ਸਹਿਯੋਗ ਦਾ ਧੰਨਵਾਦ ਕੀਤਾ।ਪ੍ਰਧਾਨ ਗੁਨਬੀਰ ਸਿੰਘ ਨੇ ਕਿਹਾ ਕਿ ਸਾਡੀ ਐਨ.ਜੀ.ਓ ਨੂੰ ਸੋਸ਼ਲ ਮੀਡੀਆ, ਲੋਕ ਅਤੇ ਪ੍ਰੈਸ ਵੱਡੇ ਪੱਧਰ ਤੇ ਸਪਰੋਟ ਕਰ ਰਹੇ ਹਨ। ਔਰਗੈਨਿਕ ਸੰਡੇ ਦੀ ਸ਼ੁਰੂਆਤ ਹੁਣ ਮੱਹਤਵਪੂਰਨ ਪੜਾਅ ਤੇ ਪਹੁੰਚ ਚੁੱਕੀ ਹੈ ਅਤੇ ਕਿਸਾਨ ਦੂਰੋਂ-ਨੇੜਿਉਂ ਆਪਣੀ ਫਸਲ ਸਬਜ਼ੀਆਂ ਆਦਿਕ ਲੈ ਕੇ ਆ ਰਹੇ ਹਨ। ਹਫਤੇ ਦੇ ਦੌਰਾਨ ਸਪਲਾਈ ਕਰਨ ਨਾਲ ਕਿਸਾਨਾਂ ਦਾ ਆਪਣੇ ਫਾਰਮ ਹਾਊਸ ਤੋਂ ਬਾਹਰ ਜਾਏ ਬਿਨਾਂ ਹੀ ਸਬਜੀਆਂ ਦੀ ਵਿਕਰੀ ਹੁੰਦੀ ਰਹੇਗੀ।ਦਿਲਬੀਰ ਫਾਊਂਡੇਸ਼ਨ ਲਗਾਤਾਰ ਲੋਕਾਂ ਅਤੇ ਕਿਸਾਨਾਂ ਦੀ ਮਦਦ ਲਈ ਯਤਨਸ਼ੀਲ ਰਹੇਗੀ ਅਤੇ “ਮੇਰੇ ਖਾਣੇ ਵਿੱਚ ਹੋਰ ਜ਼ਹਿਰ ਨਹੀਂ” ਦਾ ਮਕਸਦ ਪੂਰਾ ਕਰੇਗੀ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media