ਜੰਡਿਆਲਾ ਗੁਰੂ, 12 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) –
ਪਿੰਡ ਫੇਰੂਮਾਨ ਵਿੱਖੇ ਧੰਨ ਧੰਨ ਬਾਬਾ ਸੁੰਦਰ ਦਾਸ ਜੀ ਯੰਗ ਸਪੋਰਟਸ ਐਂਡ ਵੈਲਫੇਅਰ ਕਲੱਬ ਦੀ ਮੀਟਿੰਗ ਜਗਦੀਪ ਸਿੰਘ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਵਿਧਾਇਕ ਬਾਬਾ ਬਕਾਲਾ ਸੰਤੋਖ ਸਿੰਘ ਭਲਾਈਪੁਰ ਦੇ ਬੇਟੇ ਪ੍ਰਦੀਪ ਸਿੰਘ ਉਚੇਚੇ ਤੌਰ `ਤੇ ਸ਼ਾਮਿਲ ਹੋਏ।ਇਸ ਮੌਕੇ ਕਲੱਬ ਦੀ ਚੋਣ ਕਰਾਈ ਗਈ ਜਿਸ ਵਿੱਚ ਜਗਦੀਸ਼ ਸਿੰਘ ਮਾਨ ਨੂੰ ਸਰਬ ਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ, ਜਦਕਿ ਦਵਿੰਦਰ ਸਿੰਘ ਮੀਤ ਪ੍ਰਧਾਨ, ਸੁਖਦੇਵ ਸਿੰਘ ਸੱਕਤਰ, ਰਾਜੇਸ਼ ਕੁਮਾਰ ਖਜ਼ਾਨਚੀ, ਸਤਨਾਮ ਸਿੰਘ, ਰਾਜਿੰਦਰ ਸਿੰਘ, ਨਵਦੀਪ ਸਿੰਘ, ਮੈਂਬਰ ਚੁਣੇ ਗਏ।ਇਸ ਮੌਕੇ ਜਸ਼ਨਪ੍ਰੀਤ ਸਿੰਘ ਭਿੰਡਰ, ਨੌਬੀ ਨਿਰੋਤਮਪੁਰ, ਪ੍ਰਭਦੀਪ ਥੋਥੀਆਂ, ਸੰਦੀਪ ਸਿੰਘ ਥੋਥੀਆਂ, ਮਲੂਕ ਸਿੰਘ, ਹਰਜੀਤ ਸਿੰਘ ਸਾਬਕਾ ਸਰਪੰਚ, ਕਸ਼ਮੀਰ ਸਿੰਘ ਮੀਤ ਪ੍ਰਧਾਨ, ਹਰਮੀਤ ਸਿੰਘ ਸਰਪੰਚ ਵਡਾਲਾ ਕਲਾਂ, ਹਰਮਨ ਪਹਿਲਵਾਨ, ਬੰਨੀ ਡੀ.ਪੀ, ਸੁਖਦੇਵ ਸਿੰਘ, ਸੁਰਜੀਤ ਸਿੰਘ, ਕੁਸ਼ਲ ਦੁਬਈ, ਨੰਬਰਦਾਰ ਰਣਜੀਤ ਸਿੰਘ, ਆਦਿ ਸ਼ਾਮਿਲ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media