ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਸਥਾਨਕ ਸਰਕਾਰੀ ਕੰਨਿਆ ਸੀਨਂੀਅਰ ਸੈਕੰਡਰੀ ਸਕੂਲ ਮਾਲ ਰੋਡ, ਅੰਮ੍ਰਿਤਸਰ ਦੀ ਬਾਸਕਿਟਬਾਲ ਟੀਮ ਨੇ ਲੁਧਿਆਣੇ ਵਿਖੇ ਆਯੋਜਿਤ 68ਵੀਂ ਪੰਜਾਬ ਜੁਨੀਅਰ ਬਾਸਕਿਟਬਾਲ ਚੈਮਪੀਅਨਸ਼ਿਪ ਮੁਕਾਬਲਿਆਂ ਵਿਚ ਪ੍ਰਥਮ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ।ਇਸ ਮੁਕਾਬਲੇ ਵਿਚ ਪੰਜਾਬ ਤੋਂ ਵੱਖ-ਵੱਖ ਜ਼੍ਹਿਲਿਆਂ ਤੋਂ ਆਈਆਂ ਟੀਮਾਂ ਨੇ ਸ਼ਿਰਕਤ ਕੀਤੀ ਅਤੇ ਫਾਈਨਲ ਮੁਕਾਬਲੇ ਵਿਚ ਮਾਲ ਰੋਡ ਅੰਮ੍ਰਿਤਸਰ ਸਕੂਲ ਦੀ ਟੀਮ ਨੇ ਲੁਧਿਆਣਾ ਜ਼ਿਲ੍ਹੇ ਦੀ ਟੀਮ ਨੂੰ 46 ਅੰਕਾਂ ਦੇ ਮੁਕਾਬਲੇ 63 ਅੰਕਾਂ ਨਾਲ ਮਾਤ ਦਿੱਤੀ।ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਦਸਿਆ ਕਿ ਹੁਣ ਸਕੂਲ ਦੀ ਇਹ ਟੀਮ ਵਿਚੋਂ ਚੁਣਿਆਂ ਗਈਆਂ ਖਿਡਾਰਨਾਂ ਨੋਇਡਾ ਵਿਖੇ ਜੁਨੀਅਰ ਨੈਸ਼ਨਲ ਬਾਸਕਿਟਬਾਲ ਖੇਡਾਂ ਵਿਖੇ ਖੇਡਣ ਲਈ ਜਾਣਗੀਆਂ।ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਅੱਜ ਸਕੂਲ ਦੇ ਵਿਹੜੇ ਵਿਚ ਪਹੁੰਚਣ ਵਾਲੀ ਇਸ ਜੇਤੂ ਟੀਮ ਦੀਆਂ ਖਿਡਾਰਨਾਂ ਅਤੇ ਕੋਚ ਸ. ਰਵਿੰਦਰ ਸਿੰਘ ਬਿੰਦਾ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ।ਇਸ ਮੌਕੇ ਫਿਜੀਕਲ ਐਜੂਕੇਸ਼ਨ ਵਿਭਾਗ ਦੇ ਅਮਰਜੀਤ ਸਿੰਘ ਕਾਹਲੋਂ, ਮੈਡਮ ਬਲਵਿੰਦਰ ਕੌਰ ਨੇ ਖੁਸ਼ੀ ਸਾਂਝੀ ਕੀਤੀ।
Check Also
ਗੁਰਦੁਆਰਾ ਕਰਤਾਰਪੁਰ ਦਾ ਲਾਂਘਾ ਤੁਰੰਤ ਖੋਹਲੇ ਭਾਰਤ ਸਰਕਾਰ – ਬਾਬਾ ਬਲਬੀਰ ਸਿੰਘ 96 ਕਰੋੜੀ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਸਬੰਧੀ ਸੰਗਤਾਂ ਦੀ …
Punjab Post Daily Online Newspaper & Print Media