ਬਠਿੰਡਾ, 12 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-
ਸੰਤ ਕਬੀਰ ਕਾਨਵੈਂਟ ਸਕੂਲ ਦੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਬਲਾਕ ਵਿੱਚ ਦੇ ਨਿੱਕੇ ਨਿੱਕੇ ਵਿਦਿਆਰਥੀਆਂ ਵਲੋਂ ‘ਮਾਂ-ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ।ਬੱਚਿਆਂ ਨੇ ਕਿਹਾ ਕਿ ਸਿਆਣੇ ਕਹਿੰਦੇ ਹਨ ਕਿ ਪ੍ਰਮਾਤਮਾ ਬੱਚੇ ਦੀ ਪਾਲਣ ਪੋਸਣ ਲਈ ਮਦਦ ਕਰਦਾ ਹੈ ਅਤੇ ਆਪ ਹਰ ਥਾਂ ਹਰ ਇਕ ਦੀ ਮਦਦ ਲਈ ਹਰ ਥਾਂ ਮੌਜੂਦ ਨਹੀ ਹੋ ਸਕਦਾ।ਇਸ ਲਈ ਉਸ ਨੇ ਧਰਤੀ ਉੱਪਰ ਮਾਂ ਨੂੰ ਅਜਹਿੀ ਸ਼ਕਤੀ ਪ੍ਰਦਾਨ ਕਰਕੇ ਇਸ ਲੋਕਾਂ ਵਿਚ ਭੇਜਿਆ ਹੈ,ਜੋ ਆਪਣੇ ਦੁੱਖ ਸੁੱਖ ਨੂੰ ਭੁੱਲਾ ਕੇ ਆਪਣੇ ਬੱਚਿਆਂ ਦਾ ਖਿਆਲ ਕਰਦੀ ਹੈ।ਬੱਚਿਆਂ ਨੇ ਮਾਂ ਸ਼ਬਦ ਦੇ ਇਕ-ਇੱਕ ਅੱਖਰ ਦਾ ਅਰਥ ਸਾਰਿਆ ਬੱਚਿਆਂ ਨੂੰ ਸਮਝਾਇਆ।ਕੁੱਝ ਬੱਚਿਆ ਨੇ ਮਾਂ ਦੇ ਵਿਸੇ ਉੱਪਰ ਕਵਿਤਾਵਾਂ, ਕਹਾਣੀਆ ਅਤੇ ਭਾਸ਼ਣ ਦੇ ਦੁਆਰਾ ‘ਮਾਂ’ ਸ਼ਬਦ ਦਾ ਮਹੱਤਵ ਦਸਿਆ ਇਸ ਤੋ ਇਲਾਵਾਂ ਬੱਚਿਆਂ ਨੇ ਮਾਂ ਦੇ ਗੀਤਾਂ ਉੱਪਰ ‘ਨ੍ਰਿਤ’ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ। ਡਾਇਰੈਕਟਰ ਪ੍ਰੋ: ਐਮ ਅਰੋੜਾ, ਪ੍ਰਿੰਸੀਪਲ ਅੰਜੂ ਡੋਗਰਾ, ਮੈਡਮ ਸੋਨੀਆ ਧਵਨ ਅਤੇ ਮੈਡਮ ਰਚਨਾ ਜਿੰਦਲ ਨੇ ਸਾਰਿਆਂ ਬੱਚਿਆਂ ਅਤੇ ਸਟਾਫ ਨੂੰ ‘ਮਾਂ ਦਿਵਸ’ ਦੀ ਵਧਾਈ ਦਿੱਤੀ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media