Friday, October 16, 2026

ਚੀਫ ਖਾਲਸਾ ਦੀਵਾਨ ਦਿੱਲੀ ਲੋਕਲ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- PPN1305201704ਚੀਫ ਖਾਲਸਾ ਦੀਵਾਨ ਦਿੱਲੀ ਲੋਕਲ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਦੇ ਦਿਹਾਂਤ ‘ਤੇ ਚੀਫ਼ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਵਲੋਂ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ।ਉਹਨਾਂ ਗੁਰੂਦੁਆਰਾ ਸ੍ਰੀ ਕਲਗੀਧਰ ਸਾਹਿਬ ਚੀਫ ਖਾਲਸਾ ਦੀਵਾਨ ਵਿਖੇ ਸੰਸਾਰ ਤੋਂ ਵਿਛੜੀ ਆਤਮਾ ਦੀ ਸ਼ਾਂਤੀ ਤੇ ਪਿਛੋਂ ਪਰਿਵਾਰ ਨੁੰ ਭਾਣਾ ਮੰਨਣ ਦਾ ਬਲ ਬੱਖਸ਼ਣ ਦੀ ਗੁਰੂ ਚਰਨਾਂ ਵਿਚ ਅਰਦਾਸ ਕੀਤੀ।ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਸੰਨ 1975 ਤੋਂ ਚੀਫ ਖਾਲਸਾ ਦੀਵਾਨ ਨਾਲ ਜੁੜੇ ਜਸਪਾਲ ਸਿੰਘ ਇਕ ਨੇਕਦਿਲ, ਲੋੜਵੰਦਾਂ ਦੀ ਮਦਦ ਕਰਨ ਵਾਲੇ ਤੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਇਨਸਾਨ ਸਨ।ਦਿੱਲੀ ਵਿਖੇ ਚੀਫ ਖਾਲਸਾ ਦੀਵਾਨ ਪ੍ਰਤੀ ਨਿਭਾਈਆਂ ਆਪਣੀਆਂ ਜਿੰਮੇਦਾਰੀਆਂ ਤੇ ਸੇਵਾਵਾਂ ਲਈ ਉਹ ਹਮੇਸ਼ਾ ਯਾਦ ਰੱਖੇ ਜਾਣਗੇ।ਜਸਪਾਲ ਸਿੰਘ ਦਾ ਸਦੀਵੀ ਵਿਛੋੜਾ ਪਰਿਵਾਰ ਤੇ ਚੀਫ ਖਾਲਸਾ ਦੀਵਾਨ ਲਈ ਬਹੁਤ ਹੀ ਦੁੱਖਦਾਈ ਅਤੇ ਕਦੇ ਨਾ ਪੂਰਾ ਹੌਣ ਵਾਲਾ ਘਾਟਾ ਹੈ।ਇਸ ਮੌਕੇ ਉਪ ਪ੍ਰਧਾਨ ਧੰਨਰਾਜ ਸਿੰਘ, ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਣਾ, ਚਰਨਜੀਤ ਸਿੰਘ ਕੋਠੀ ਵਾਲੇ, ਹਰਜੀਤ ਸਿੰਘ, ਇੰਜੀ. ਜਸਪਾਲ ਸਿੰਘ ਤੇ ਹੋਰ ਸ਼ਖਸੀਅਤਾਂ ਹਾਜਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply