Thursday, June 11, 2026

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਥੇਬੰਧਕ ਵਰਕਸ਼ਾਪ ‘ਚ ਨਾਮਵਰ ਸਾਹਿਤਕਾਰ ਭਰਨਗੇ ਹਾਜ਼ਰੀਆਂ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਦਵਿੰਦਰ ਸਿੰਘ)- PPN1305201705ਵਿਸ਼ਵ ਭਰ ਦੇ ਲੇਖਕਾਂ ਦੀ ਬਹੁ-ਵਕਾਰੀ ਸੰਸਥਾ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬ ਅਤੇ ਪੰਜਾਬੋਂ ਬਾਹਰਲੀਆਂ ਸਾਹਿਤਕ ਸਭਾਵਾਂ ਦੀ ਆਪਸੀ ਤਾਲਮੇਲ ਸਬੰਧੀ ਅਰੰਭੀ ਜਥੇਬੰਦਕ ਵਰਕਸ਼ਾਪਾਂ ਦੀ ਲੜੀ ਤਹਿਤ ‘ਅੰਮ੍ਰਿਤਸਰ ਜੋਨ-4 ਜਥੇਬੰਦਕ ਵਰਕਸ਼ਾਪ’ 14 ਮਈ ਐਤਵਾਰ ਨੂੰ ਸਥਾਨਕ ਵਿਰਸਾ ਵਿਹਾਰ ਵਿਖੇ ਕਰਵਾਈ ਜਾ ਰਹੀ ਹੈ।
ਵਰਕਸ਼ਾਪ ਦੇ ਕਨਵੀਨਰ ਅਤੇ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ, ਡਾ. ਹਜ਼ਾਰਾ ਸਿੰਘ ਚੀਮਾ ਅਤੇ ਦੇਵ ਦਰਦ ਨੇ ਅੱਜ ਇੱਥੋਂ ਜਾਰੀ ਬਿਆਨ ਵਿੱਚ ਡਾ. ਸਰਬਜੀਤ ਸਿੰਘ ਦੇ ਹਵਾਲੇ ਨਾਲ ਦੱਸਿਆ ਕਿ ਵਿਰਸਾ ਵਿਹਾਰ ਸੋਸਾਇਟੀ ਅਤੇ ਸਥਾਨਕ ਸਾਹਿਤਕ ਸਭਾਵਾਂ ਦੀ ਮੇਜਬਾਨੀ ਹੇਠ ਲੇਖਕਾਂ ਦੇ ਇਸ ਜਥੇਬੰਦਕ ਇਕੱਠ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਪਾਠਨਕੋਟ ਤੋਂ ਇਲਾਵਾ ਜੰਮੂ ਕਸ਼ਮੀਰ ਤੋਂ ਸੁਰਿੰਦਰ ਨੀਰ ਦੀ ਅਗਵਾਈ ਵਿੱਚ ਨਾਮਵਰ ਸਾਹਿਤਕਾਰ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਵਿਰਸਾ ਵਿਹਾਰ ਦੇ ਨਾਨਕ ਸਿੰਘ ਸੈਮੀਨਾਰ ਹਾਲ ’ਚ ਸਵੇਰੇ 10:30 ਵਜੇ ਸ਼ੁਰੂ ਹੋਣ ਵਾਲੇ ਸਾਹਿਤਕ ਇਕੱਠ ’ਚ ‘‘ਜਥੇਬੰਦੀ ਦੀ ਸਾਹਿਤਕ ਅਤੇ ਸਮਾਜਿਕ ਭੂਮਿਕਾ’’ ਵਿਸ਼ੇ ’ਤੇ ਵਿਦਵਾਨ ਡਾ. ਕਰਮਜੀਤ ਸਿੰਘ, ਡਾ. ਪਰਮਿੰਦਰ, ਡਾ. ਸੁਖਦੇਵ ਸਿਰਸਾ, ਮੱਖਣ ਕੁਹਾੜ, ਅਰਤਿੰਦਰ ਸੰਧੂ ਅਤੇ ਵਿਰਗਿਸ ਸਲਾਮਤ ਆਦਿ ਬੁਲਾਰੇ ਵਿਚਾਰ ਚਰਚਾ ਕਰਨਗੇ।ਇਸ ਸਾਹਿਤਕ ਸਮਾਗਮ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ ਵਿੱਚ ਨਿਰਮਲ ਅਰਪਣ, ਸੁਮੀਤ ਸਿੰਘ, ਡਾ. ਕਸ਼ਮੀਰ, ਹਰਜੀਤ ਸੰਧੂ, ਧਰਵਿੰਦਰ ਔਲਖ, ਗੁਰਬਾਜ ਛੀਨਾ, ਜਸਬੀਰ ਝਬਾਲ, ਸਰਬਜੀਤ ਸੰਧੂ, ਮਲਵਿੰਦਰ, ਜਗਤਾਰ ਗਿੱਲ, ਡਾ. ਪਰਮਜੀਤ ਸਿੰਘ ਬਾਠ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਹਿਤਕ ਸਭਾਵਾਂ ਦੇ ਅਹੁਦੇਦਾਰ ਹਾਜ਼ਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply