Monday, July 20, 2026

ਗੁ. ਗਿਆਨ ਗੋਦੜੀ ਸਾਹਿਬ ਦੀ ਸਥਾਪਨਾ ਲਈ ਹੋਇਆ ਭਰਵਾਂ ਇਕੱਠ

ਨਵੀਂ ਦਿੱਲੀ, 13 ਮਈ (ਪੰਜਾਬ ਪੋਸਟ ਬਿਊਰੋ) –PPN1305201708 ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ੍ਹ ਸਥਾਪਨਾ ਲਈ ਚਲਾਈ ਗਈ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਜਿੱਦ ਨਜ਼ਰ ਆ ਰਹੀ ਹੈ।ਇਸ ਗੱਲ ਦਾ ਸਾਫ਼ ਇਸ਼ਾਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਬੁਲਾਰਿਆਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਸਿੰਘ ਸਭਾ ਗੁਰਦੁਆਰਿਆਂ ਦੇ ਅਹੁਦੇਦਾਰਾਂ ਨੂੰ ਉਕਤ ਮੁਹਿੰਮ ਸੰਬੰਧੀ ਜਾਣਕਾਰੀ ਦੇਣ ਲਈ ਬੁਲਾਈ ਗਈ ਮੀਟਿੰਗ ’ਚ ਕੀਤਾ। PPN1305201709
ਜੀ.ਕੇ ਨੇ ਹਰਿ ਕੀ ਪੌੜੀ ਹਰਿਦੁਆਰ ਵਾਲੀ ਅਸਲੀ ਥਾਂ ਕੌਮ ਨੂੰ ਨਾ ਪ੍ਰਾਪਤ ਹੋਣ ਤਕ ਕਿਸੇ ਹੋਰ ਥਾਂ ‘ਤੇ ਗੁਰਦੁਆਰਾ ਗਿਆਨ ਗੋਦੜੀ ਦੇ ਨਾਂ ‘ਤੇ ਉਸਾਰੀ ਨਾ ਕਰਨ ਦਾ ਐਲਾਨ ਕੀਤਾ।ਫਿਲਹਾਲ ਗੁਰੂ ਘਰਾਂ ’ਚ 14 ਮਈ ਨੂੰ ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਦੀ ਗੱਲ ਕਰ ਰਹੇ ਹਾਂ।
ਹਰਿਦੁਆਰ ਵਿਖੇ ਬੀਤੇ 255 ਦਿਨਾਂ ਤੋਂ ਉਕਤ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੀ ਸੰਗਤ ਦੇ ਸਿਰ ‘ਤੇ ਲੜਾਈ ਜਿਉਂਦੀ ਰੱਖਣ ਦਾ ਸਿਹਰਾ ਬੰਨਦੇ ਹੋਏ ਜੀ.ਕੇ ਨੇ ਸਾਫ਼ ਕਿਹਾ ਕਿ ਦਿੱਲੀ ਕਮੇਟੀ ਇਸ ਮੁਹਿੰਮ ਦੀ ਸਿਰਫ਼ ਸਹਿਯੋਗੀ ਹੈ, ਜਿੱਤ ਪੰਥ ਦੀ ਹੋਵੇਗੀ ਤੇ ਥਾਂ ਦੀ ਪ੍ਰਾਪਤੀ ਤੋਂ ਬਾਅਦ ਬਣਨ ਵਾਲੇ ਗੁਰਦੁਆਰਾ ਸਾਹਿਬ ਦੀ ਸੰਭਾਲ ਹਰਿਦੁਆਰ ਦੀ ਸਿੱਖ ਸੰਗਤ ਕਰੇਗੀ।ਸਰਕਾਰਾਂ ਦੇ ਮਨ ਵਿਚ ਹਰਿ ਕੀ ਪੌੜੀ ਵਾਲੀ ਥਾਂ ਤੇ ਗੁਰੂ ਸਾਹਿਬ ਵੱਲੋਂ ਕਰਮਕਾਂਡਾ ਦੇ ਕੀਤੇ ਗਏ ਖੰਡਨ ਦੇ ਕਾਰਨ ਦੁਚਿੱਤੀ ਹੋਣ ਦਾ ਖਦਸਾ ਜਤਾਉਂਦੇ ਹੋਏ ਜੀ.ਕੇ ਨੇ ਕਿਹਾ ਕਿ ਜਿਸ ਜਨੇਊ ਨੂੰ ਗੁਰੂ ਨਾਨਕ ਸਾਹਿਬ ਨੇ ਧਾਰਣ ਕਰਨ ਤੋਂ ਇਨਕਾਰ ਕੀਤਾ ਸੀ ਉਸੇ ਜਨੇਊ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਸੀ। ਇਸੇ ਕਰਕੇ ਸਿੱਖ ਪਹਿਲੇ ਦਿਨ ਤੋਂ ਧਾਰਮਿਕ ਆਜ਼ਾਦੀ ਦਾ ਹਮਾਇਤੀ ਹੈ।ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਵਿਵਾਦ ਦਾ ਜਿਕਰ ਕਰਦੇ ਹੋਏ ਜੀ.ਕੇ ਨੇ ਕਿਹਾ ਕਿ ਉਕਤ ਵਿਵਾਦ ਦਾ ਹੱਲ ਦੋਨੋਂ ਕੌਮਾਂ ਨੇ ਮਿਲ ਕੇ ਕਰਨਾ ਹੈ, ਪਰ ਸਾਡਾ ਅਸਥਾਨ ਤਾਂ 1979 ਤਕ ਗੁਰਦੁਆਰੇ ਦੇ ਰੂਪ ਵਿਚ ਸੀ।ਇਸ ਕਰਕੇ ਹਰ ਹਾਲਾਤ ’ਚ ਮੌਕੇ ਦੀ ਥਾਂ ਮਿਲਣੀ ਚਾਹੀਦੀ ਹੈ।
ਸਿਰਸਾ ਨੇ ਬੀਤੇ 4 ਸਾਲਾਂ ਦੌਰਾਨ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਦਾ ਹਵਾਲਾ ਦਿੰਦੇ ਹੋਏ ਗੁਰਦੁਆਰਾ ਗਿਆਨ ਗੋਦੜੀ ਦੀ ਮੁਹਿੰਮ ਨੂੰ ਪਿਛਲੇ ਦਿਨਾਂ ’ਚ ਨਿਜ਼ੀ ਲੜਾਈ ਦੇ ਤੌਰ ਤੇ ਲੜਨ ਵਾਲੇ ਆਗੂਆਂ ਨੂੰ ਕਾਮਯਾਬੀ ਨਾ ਮਿਲਣ ਦੇ ਕਾਰਨਾਂ ਦਾ ਵੀ ਖੁਲਾਸਾ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਨਿਭਾਉਂਦੇ ਹੋਏ ਮੁਹਿੰਮ ਨਾਲ ਸੰਬੰਧਿਤ ਤਥਾਂ ਨੂੰ ਵੀ ਸੰਗਤਾਂ ਸਾਹਮਣੇ ਰੱਖਿਆ। ਅਕਾਲੀ ਆਗੂ ਪਰਮਜੀਤ ਸਿੰਘ ਰਾਣਾ ਅਤੇ ਉ_ਤਰਾਖੰਡ ਦੀ ਸੰਗਤ ਵੱਲੋਂ ਗੁਰਪ੍ਰੀਤ ਸਿੰਘ ਬੱਗਾ ਨੇ ਵੀ ਵਿਚਾਰ ਰੱਖੇ। ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ’ਚ ਕਈ ਕੌਮੀ ਮੱਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਦਿੱਲੀ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਇਸ ਮੌਕੇ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply