ਪਠਾਨਕੋਟ, 13 ਮਈ (ਪੰਜਾਬ ਪੋਸਟ ਬਿਊਰੋ) –
ਜ਼ਿਲਾ ਪਠਾਨਕੋਟ ਵਿੱਚ ਡੇਅਰੀਵਾਲ ਵਿਖੇ ਚਲ ਰਹੇ ਕੈਟਲ ਪਾਊਂਡ ਵਿੱਚ ਹੋਰ ਪਸ਼ੂਆਂ ਦੇ ਲਈ ਦੋ ਸ਼ੈਡਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜੋ ਜਲਦੀ ਹੀ ਬਣ ਕੇ ਤਿਆਰ ਹੋ ਜਾਣਗੀਆਂ ਅਤੇ ਜਲਦੀ ਹੀ ਸਿਟੀ ਪਠਾਨਕੋਟ ਦੇ ਨਾਲ ਕਸਬਾ ਸੁਜਾਨਪੁਰ ਵਿੱਚ ਜੋ ਲਾਵਾਰਿਸ ਪਸ਼ੂ ਹਨ ਉਨਾਂ ਨੂੰ ਵੀ ਕੈਟਲ ਪਾਊਂਡ ਡੇਅਰੀਵਾਲ ਵਿਖੇ ਪਹੁੰਚਾਉਂਣ ਦੀ ਪ੍ਰੀਕਿਆ ਸੁਰੂ ਕੀਤੀ ਜਾਵੇਗੀ।ਇਹ ਪ੍ਰਗਟਾਵਾ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਸਥਾਨਕ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੂਰ (ਪਠਾਨਕੋਟ) ਵਿਖੇ ਸਥਿਤ ਆਪਣੇ ਦਫਤਰ ਵਿੱਚ ਕੈਟਲ ਪਾਊਂਡ ਦੇ ਸਬੰਧ ਵਿੱਚ ਆਯੋਜਿਤ ਕੀਤੀ ਮੀਟਿੰਗ ਦੇ ਦੋਰਾਨ ਕੀਤਾ।ਇਸ ਮੋਕੇ ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਗੁਰਜੀਤ ਸਿੰਘ ਐਸ.ਡੀ.ਐਮ ਧਾਰਕਲਾਂ, ਕੁਲਦੀਪ ਸਿੰਘ ਡੀ.ਐਸ.ਪੀ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਡਾ. ਕੁਲਦੀਪ ਮਹਾਜਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਠਾਨਕੋਟ, ਕੈਟਲ ਪਾਊਂਡ ਕਮੇਟੀ ਮੈਂਬਰ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲਾ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਸੰਬੋਧਨ ਦੋਰਾਨ ਕਿਹਾ ਕਿ ਸ਼ਹਿਰ ਵਿੱਚੋਂ ਲਾਵਾਰਿਸ ਪਸੂਆਂ ਨੂੰ ਪਕੜਨ ਲਈ ਮੁਹਿੰਮ ਤੇਜ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਸੁਜਾਨਪੁਰ ਕਸਬੇ ਵਿੱਚ ਵੀ ਲਾਵਾਰਿਸ ਪਸ਼ੂਆਂ ਨੂੰ ਫੜ ਕੇ ਕੈਟਲ ਪਾਊਂਡ ਡੇਅਰੀਵਾਲ ਵਿਖੇ ਪਹੁੰਚਾਇਆ ਜਾਵੇਗਾ।ਡਾ. ਕੁਲਦੀਪ ਮਹਾਜਨ ਅਤੇ ਕਮੇਟੀ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਕੈਟਲ ਪਾਊਂਡ ਡੇਅਰੀਵਾਲ ਵਿਖੇ ਕੁਝ ਸਥਾਨ ਜਿਆਦਾ ਉੱਚੇ ਹਨ ਅਤੇ ਉਨਾਂ ਨੂੰ ਸਮਤਲ ਕਰਵਾਇਆ ਜਾਣਾ ਹੈ।ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਪਠਾਨਕੋਟ ਵੱਲੋਂ ਕੈਟਲ ਪਾੳੂਂਡ ਨੂੰ ਸਮਤਲ ਕਰਵਾਉਂਣ ਲਈ ਜੇ.ਸੀ.ਵੀ ਮੁਹਈਆਂ ਕਰਵਾਈ ਜਾਵੇਗੀ ਅਤੇ ਨਗਰ ਨਿਗਮ ਵੱਲੋਂ ਖਰੀਦਿਆ ਗਿਆ ਕੈਟਲ ਕੈਚਰ ਦਾ ਪ੍ਰਯੋਗ ਲਾਵਾਰਿਸ ਪਸ਼ੂਆਂ ਨੂੰ ਫੜਨ ਲਈ ਕੀਤਾ ਜਾਵੇਗਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media