ਪਠਾਨਕੋਟ, 12 ਮਈ (ਪੰਜਾਬ ਪੋਸਟ ਬਿਊਰੋ) –
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਤੰਬਾਕੂ ਕੰਟਰੋਲ ਸੈਲ ਪੰਜਾਬ ਵਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਅਤੇ ਕੋਟਪਾ ਐਕਟ 2003 ਨੂੰ ਸਖਤੀ ਨਾਲ ਲਾਗੂ ਕਰਨ ਲਈ “ਵਿਸ਼ਵ ਤੰਬਾਕੂ ਰਹਿਤ ਦਿਵਸ” ਦੇ ਸੰਬਧ ਵਿੱਚ ਤੰਬਾਕੂ ਦੇ ਸੇਵਨ ਨਾਲ ਸਿਹਤ ਉਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਲਾਊਡ ਸਪੀਕਰ ਕੰਪੇਨ ਦੀ ਸ਼ੂਰਆਤ ਕੀਤੀ ਗਈ ਜਿਸ ਨੂੰ ਜਸਵੀਰ ਸਿੰਘ (ਸਟੇਟ ਪ੍ਰੋਗਰਾਮ ਕੋਆਰਡੀਨੇਟਰ) ਤੰਬਾਕੂ ਕੰਟਰੋਲ ਸੈਲ ਪੰਜਾਬ ਅਤੇ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਨੇ ਸਿਵਲ ਹਸਪਤਾਲ ਪਠਾਨਕੋਟ ਤੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਜਿਲਾ ਸਿਹਤ ਅਫਸਰ ਡਾ. ਤਰਸੇਮ ਸਿੰਘ, ਡਿਪਟੀ ਮੈਡੀਕਲ ਕਮੀਸ਼ਨਰ ਡਾ. ਬਲਵਿੰਦਰ ਕੁਮਾਰ, ਮੈਡੀਕਲ ਅਫਸਰ ਡਾ. ਐਮ.ਐਲ ਅੱਤਰੀ, ਡਾ. ਪਿ੍ਰਅੰਕਾ, ਰੇਡਿੳਗ੍ਰਰਾਫਰ ਰਵਿੰਦਰ ਕੁਮਾਰ, ਜਿਲਾ ਮਾਸ ਮੀਡੀਆ ਇੰਚਾਰਜ ਸ਼੍ਰੀਮਤੀ ਗੁਰਿੰਦਰ ਕੌਰ, ਅਮਨਦੀਪ ਸਿੰਘ ਜਿਲਾ ਬੀ.ਸੀ.ਸੀ ਆਦਿ ਹਾਜ਼ਰ ਸਨ।
ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ.ਭੁਪਿੰਦਰ ਸਿੰਘ ਨੇ ਦੱਸਿਆ ਕਿ ‘ਤੰਬਾਕੂ ਮੁਕਤ ਪੰਜਾਬ ਮੁਹਿੰਮ’ ਆਈ.ਈ.ਸੀ ਪਬਲੀਸਿਟੀ ਵੈਨ ਦਾ ਅਗਾਜ਼ ਮਿਤੀ 02.05.2017 ਨੂੰ ਮਾਨਯੋਗ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਜੀ ਨੇ ਕੀਤਾ ਸੀ ਜੋ ਕਿ ਮਈ ਦੇ ਪੂਰੇ ਮਹੀਨੇ ਵਿੱਚ ਮਾਈਕਰੋਪਲਾਨ ਮੁਤਾਬਿਕ ਪੂਰੇ ਪੰਜਾਬ ਨੂੰ ਕਵਰ ਕੀਤਾ ਜਾਵੇਗਾ।ਇਸ ਤੋ ਇਲਾਵਾ 16 ਮਈ 2017 ਤੋ 31 ਮਈ 2017 ਤੱਕ ਰਾਜ ਵਿੱਚ ਇਨਫੋਰਸਮੈਂਟ ਡਰਾਇਵ ਵੀ ਚਲਾਈ ਜਾ ਰਹੀ ਹੈ ਜਿਸ ਵਿੱਚ ਰੋਜ਼ਾਨਾ ਸਿਹਤ ਵਿਭਾਗ ਦੀਆਂ ਟੀਮਾਂ ਵਲੋ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਕੀਤੀ ਜਾਵੇਗੀ ਅਤੇ ਤੰਬਾਕੂ ਐਕਟ 2003 ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱੱਟੇ ਜਾਣਗੇ।ਸਕੂਲਾਂ ਵਿੱਚ ਵੀ ਤੰਬਾਕੂ ਦੇ ਸੇਵਨ ਨਾਲ ਸਿਹਤ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਪ੍ਰੋਗਰਾਮ ਕਰਵਾਏ ਜਾਣਗੇ।ਲਾਊਡ ਸਪੀਕਰ ਕੰਪੇਨ ਰਾਹੀਂ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਦੇ ਨਾਲ ਨਾਲ ਕੋਟਪਾ ਐਕਟ 2003 (ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ) ਦੀਆਂ ਧਰਾਵਾਂ ਜਿਸ ਵਿਚ ਧਾਰਾ 4, ਧਾਰਾ 5, ਧਾਰਾ 6 ਏ, ਧਾਰਾ 6 ਬੀ, ਧਾਰਾ 7, ਡਰੱਗ ਐਂਡ ਕਾਸਮੈਟਿਕ 1940 ਐਕਟ, ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ, 2015,ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006, ਦ ਪੁਆਇਜਨ ਐਕਟ 1919, ਮੋਟਰ ਵਹੀਕਲ ਐਕਟ ਆਦਿ ਦੇ ਬਾਰੇ ਵੀ ਬਾਰੇ ਜਾਗਰੂਕ ਕੀਤਾ ਜਾਵੇਗਾ।
ਤੰਬਾਕੂ ਬਾਰੇ ਜਾਣਕਾਰੀ ਦਿੰਦਿਆਂ ਕਿ ਉਨਾਂ ਕਿਹਾ ਕਿ ਤੰਬਾਕੂ ਵਿੱਚ ਅਨੇਕਾਂ ਕਿਸਮ ਦੇ ਖਤਰਨਾਕ ਤੱਤ ਪਾਏ ਜਾਂਦੇ ਹਨ।ਕਰੀਬ 90 ਫੀਸਦੀ ਤੰਬਾਕੂ ਮੂੰਹ ਦੇ ਕੈਂਸਰ ਦਾ ਕਾਰਨ ਬਣਦਾ ਹੈ।ਭਾਰਤ ਵਿੱਚ ਰੋਜ਼ਾਨਾ ਲਗਭਗ 3500 ਮੋਤਾਂ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਕਾਰਨ ਹੰੁਦੀਆਂ ਹਨ ਅਤੇ ਹਰ ਸਾਲ 10 ਲੱਖ ਭਾਰਤੀ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।ਇਸ ਤੋਂ ਇਲਾਵਾ ਤੰਬਾਕੂ ਦੇ ਸੇਵਨ ਕਰਨ ਨਾਲ ਬੁੱਲਾਂ ਦਾ ਕੈਂਸਰ,ਦੰਦਾਂ ਦਾ ਕੈਂਸਰ, ਗਲੇ ਦਾ ਕੈਂਸਰ, ਤਾਲੂ ਦਾ ਕੈਂਸਰ, ਜੀਭ ਦਾ ਕੈਂਸਰ, ਭੋਜਨ ਵਾਲੀ ਨਾਲੀ ਦਾ ਕੈਂਸਰ, ਦਿਲ ਦਾ ਰੋਗ, ਅੰਧਰੰਗ, ਸਰੀਰ ਵਿਚ ਕੰਮਜੋਰੀ, ਦੰਦਾ ਦਾ ਕਾਲਾ ਹੋਣਾ, ਚਿਹਰੇ ਤੇ ਝੁਰੜੀਆਂ ਅਤੇ ਨਿਪੰਸੁਕਤਾ ਵਰਗੀਆਂ ਬਿਮਾਰੀਆਂ ਦਾ ਖਤਰਾ ਵੀ ਵੱਧਦਾ ਹੇੈ।ਉਨਾਂ ਦੱਸਿਆ ਕਿਜੋ ਲੋਕ ਤੰਬਾਕੂ ਦੀ ਆਦਤ ਨੂੰ ਛੱਡਣਾ ਚੰਹੁਦੇ ਹਨ।ਉਹਨਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕਾੳਂੂਸਲਿੰਗ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media