ਬਠਿੰਡਾ, 13 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਐਜ਼ੂਕੇਸ਼ਨ ਪਿ੍ਰੰਸੀਪਲ ਡਾ. ਨਾਇਬ ਸਿੰਘ ਤੇ ਸਟਾਫ਼ ਦੁਆਰਾ ‘ਭਾਰਤੀ ਸਕੂਲ ਸਿੱਖਿਆ ਦੀਆਂ ਨੀਤੀਆਂ’ ਕਿਤਾਬ ਦੀ ਘੁੰਡ ਚੁਕਾਈ ਕੀਤੀ।ਇਸ ਕਿਤਾਬ ਵਿੱਚ ਬਾਬਾ ਫ਼ਰੀਦ ਕਾਲਜ ਆਫ ਐਜ਼ੂਕੇਸ਼ਨ ਵੱਲੋਂ ਕਰਵਾਏ ‘ਰਾਸ਼ਟਰੀ ਸੈਮੀਨਾਰ’ ਵਿੱਚ ਦਿੱਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਿਸਰਚ ਪੇਪਰ ਛਪੇ ਹਨ।ਸੈਮੀਨਾਰ ਵਿੱਚ ਇਹ ਰਿਸਰਚ ਪੇਪਰ ਵਿਦਿਆਰਥੀਆਂ ਅਤੇ ਅਧਿਆਪਕਾਂ, ਰਿਸਰਚ ਸਕਾਲਰਾਂ, ਪਿ੍ਰੰਸੀਪਲਾਂ ਦੁਆਰਾ ਪੜੇ ਗਏ ਸਨ।ਕਾਲਜ ਦੇ ਰਿਸਰਚ ਐਂਡ ਡਿਵੈਲਪਮੈਂਟ ਵਿਭਾਗ ਅਨੁਸਾਰ ਇਸ ਕਿਤਾਬ ਵਿੱਚ ਵਿਦਿਆਰਥੀਆਂ ਦੇ ਬੌਧਿਕ ਤੇ ਅਕਾਦਮਿਕ ਵਿਕਾਸ ਲਈ ਵਿਦਿਆਰਥੀਆਂ ਨੂੰ ਰਿਸਰਚ ਪੇਪਰ ਲਿਖਣਾ ਅਤੇ ਪੜਣਾ ਸਿਖਾਇਆ ਗਿਆ ਹੈ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਦੀ ਰਿਸਰਚ ਪ੍ਰਤੀ ਰੁਚੀ ਨੂੰ ਵਧਾਉਣ ਲਈ ਸਮੂਹ ਸਟਾਫ਼ ਤੇ ਪਿ੍ਰੰਸੀਪਲ ਨੂੰ ਵਧਾਈ ਦਿੰਦਿਆਂ ਇਸ ਕਾਰਜ ਦੀ ਪ੍ਰਸੰਸਾ ਕੀਤੀ।ਉਹਨਾਂ ਅਨੁਸਾਰ ਵਿਦਿਆਰਥੀ ਅਧਿਆਪਕ ਨੂੰ ਸਿੱਖਿਆ ਨਾਲ ਸੰਬੰਧਿਤ ਨੀਤੀਆਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਹੀ ਉਹ ਸਿੱਖਿਆ ਖੇਤਰ ਵਿੱਚ ਸਾਕਾਰਾਤਮਕ ਪਰਿਵਰਤਨ ਕਰ ਸਕਣਗੇ।ਇਸ ਮੌਕੇ ਤੇ ਕਾਲਜ ਦੇ ਵਾਇਸ ਪਿ੍ਰੰਸੀਪਲ ਨੇ ਸਹਿਯੋਗ ਦੇਣ ਲਈ ਮੈਨਜਮੈਂਟ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।ਬੀ. ਐਡ. ਕਾਲਜ ਦਾ ਸਮੂਹ ਸਟਾਫ ’ਤੇ ਵਿਦਿਆਰਥੀ ਇਸ ਸਮੇਂ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media