Tuesday, July 21, 2026

ਬੱਚਿਆਂ ਵਲੋਂ ਬਣਾਏ ਸਲੋਗਨਾਂ ਨੇ ਟੁੰਬੇ ਦਿਲ

ਬੱਚੇ ਆਪਣੇ ਮਾਤਾ ਪਿਤਾ ਤੇ ਵੱਡਿਆਂ ਦਾ ਮਾਣ ਸਤਿਕਾਰ ਕਰਨ – ਮਹਿੰਦਰ ਸਿੰਘ
ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਲਿਟਲ ਫ਼ਲਾਵਰ ਪਬਲਿਕ ਹਾਈ ਸਕੂਲ ਵਿਚ ਮਾਂ ਦਿਵਸ ਨੂੰ ਸਮਰਪਿਤ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ।ਬੱਚਿਆਂ ਨੇ ਮਾਂ ਦਿਵਸ ਅਤੇ ਮਮਤਾ ਨੂੰ ਦਰਸਾਉਦੇ ਸਲੋਗਨ ਅਤੇ ਕਾਰਡ ਤਿਆਰ ਕੀਤੇ ਜਿੰਨਾਂ ਨੂੰ ਦੇਖ ਹਰ ਇਕ ਦਾ ਦਿਲ ਟੁੰਬਦਾ ਸੀ। ਬੱਚਿਆਂ ਨੇ ਸਲੋਗਨਾਂ ਰਾਹੀ ਆਪਣੀ ਮਾਂ ਦੀ ਮਮਤਾ ਨੂੰ ਉਜਾਗਰ ਕੀਤਾ। ਸਲੋਗਨ ਮੁਕਾਬਲਿਆਂ ਵਿਚ ਚੌਥੀ ਜਮਾਤ ਦੀ ਰੀਤਿਕਾ ਨੇ ਪਹਿਲਾ, ਜਸਵਿੰਦਰ ਕੌਰ ਨੇ ਦੂਜਾ, ਹਰਕੀਰਤ ਨੇ ਤੀਜਾ, ਪੰਜਾਵੀ ਜਮਾਤ ਦੇ ਮੁਕਾਬਲੇ ਵਿਚ ਦੇਵ ਕੁਮਾਰ ਨੇ ਪਹਿਲਾ, ਜਸ਼ਨਦੀਪ ਕੌਰ ਨੇ ਦੂਜਾ, ਗੁਰਵਨੀਤ ਕੌਰ ਨੇ ਤੀਜਾ, 6ਵੀਂ ਏ ਜਮਾਤ ਦੇ ਮੁਕਾਬਲੇ ਵਿਚ ਲਵਪ੍ਰੀਤ ਸਿੰਘ ਨੇ ਪਹਿਲਾ, ਧਰਮਜੋਤ ਨੇ ਦੂਜਾ, ਬੋਬਿਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰਾਂ ਹੀ ਛੇਂਵੀ ਬੀ ਵਿਚ ਦੀਪਿਕਾ ਨੇ ਪਹਿਲਾ, ਸਚਿਨ ਮਿਸ਼ਰਾ ਨੇ ਦੂਜਾ, ਦਿਕਸ਼ਾ ਨੇ ਤੀਜਾ, 7ਵੀਂ ਏ ਜਮਾਤ ਦੇ ਮੁਕਾਬਲੇ ਵਿਚ ਬਲਜੀਤ ਸਿੰਘ ਨੇ ਪਹਿਲਾ, ਖੁਸ਼ਪ੍ਰੀਤ ਕੌਰ ਨੇ ਦੂਜਾ, ਨਵਜੋਤ ਕੌਰ ਨੇ ਤੀਜਾ, 7ਵੀਂ ਬੀ ਸੈਕਸ਼ਨ ਦੇ ਮੁਕਾਬਲੇ ’ਚ ਨੰਦਨੀ ਨੇ ਪਹਿਲਾ, ਸਿਮਰਨਜੀਤ ਨੇ ਦੂਜਾ, ਦੀਪਿਕਾ ਨੇ ਤੀਜਾ, 8ਵੀਂ ਜਮਾਤ ਦੇ ਮੁਕਾਬਲੇ ’ਚ ਲਵਪ੍ਰੀਤ ਨੇ ਪਹਿਲਾ, ਜਸ਼ਨ ਜੌੜਾ ਨੇ ਦੂਜਾ, ਸਹਿਜਪ੍ਰੀਤ ਕੌਰ ਤੇ ਹਰਸ਼ਦੀਪ ਕੌਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। 9ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲੇ ’ਚ ਮਨਪ੍ਰੀਤ ਕੌਰ ਨੇ ਪਹਿਲਾ, ਹਿਮਾਸ਼ੀ ਨੇ ਦੂਜਾ, ਕੋਮਲਦੀਪ ਨੇ ਤੀਜਾ ਅਤੇ ਇਸ ਤਰਾਂ ਹੀ ਦਸਵੀਂ ਜਮਾਤ ਦੇ ਜਬਰਜੰਗ ਤੇ ਸ਼ਿਵਮ ਸਿਮਰਾ ਨੇ ਪਹਿਲਾ, ਜਸਨਪ੍ਰੀਤ ਨੇ ਦੂਜਾ ਤੇ ਨੇਹਾ ਨੇ ਤੀਜਾ ਸਥਾਨ ਹਾਸਲ ਕੀਤਾ।
ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਐਮ.ਡੀ ਮਹਿੰਦਰ ਸਿੰਘ, ਪਿ੍ਰੰਸੀਪਲ ਜਸਪ੍ਰੀਤ ਕੌਰ, ਡਾਇਰੈਕਟਰ ਕੁਲਦੀਪ ਕੌਰ ਤੇ ਅਵਤਾਰ ਸਿੰਘ ਨੇ ਹੌਸਲਾ ਅਫ਼ਜਾਊ ਇਨਾਮ ਵੰਡੇ। ਇਸ ਮੌਕੇ ਐਮ.ਡੀ ਨੇ ਮਾਂ ਦਿਵਸ ਬਾਰੇ ਬੱਚਿਆਂ ਨੂੰ ਵਿਸਥਾਰ ’ਚ ਦੱਸਿਆ ਅਤੇ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਅਤੇ ਵੱਡਿਆਂ ਦਾ ਆਦਰ ਤੇ ਮਾਣ ਸਤਿਕਾਰ ਕਰਨ ਲਈ ਪੇ੍ਰਰਿਤ ਕੀਤਾ। ਉਨਾਂ ਕਿਹਾ ਕਿ ਮਾਂ ਦਿਵਸ ਦਾ ਸਾਡੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ। ਪ੍ਰੀ ਨਰਸਰੀ ਤੋਂ ਤੀਜੀ ਜਮਾਤ ਤਕ ਦੇ ਬੱਚਿਆਂ ਨੇ ਆਪਣੀ ਜਮਾਤ ਦੇ ਅਧਿਆਪਕਾਂ ਦੀ ਮਦਦ ਨਾਲ ਸਲੋਗਨ ਤਿਆਰੀ ਕੀਤੇ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply