ਭਰੂਣ ਹੱਤਿਆ, ਘਰੇਲੂ ਹਿੰਸਾ ਅਤੇ ਨਸ਼ਿਆਂ ਦੀ ਰੋਕਥਾਮ ’ਤੇ ਕੀਤਾ ਵੱਡਾ ਕੰਮ
ਅੰਮਿ੍ਰਤਸਰ, 14 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –
ਮਾਣਯੋਗ ਜੱਜ ਮੈਡਮ ਗਰੀਸ਼, ਚੀਫ ਜ਼ੁਡੀਸ਼ੀਅਲ ਮੈਜਿਸਟ੍ਰੇਟ ਅੰਮਿ੍ਰਤਸਰ ਜੋ ਕਿ ਹੁਣ ਪਦ ਉਨਤ ਹੋ ਕੇ ਮੁਹਾਲੀ ਜਾ ਰਹੇ ਹਨ, ਨੇ ਆਪਣੇ ਦੋ ਸਾਲ ਦੀ ਅੰਮਿ੍ਰਤਸਰ ਸੇਵਾ ਦੌਰਾਨ ਬਤੌਰ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਹੁਤ ਸਾਰੇ ਸਮਾਜ ਸੁਧਾਰਕ ਕੰਮ ਕੀਤੇ, ਜਿਸ ਨਾਲ ਲੋਕਾਂ ਨੂੰ ਬਹੁਤ ਲਾਭ ਮਿਲਿਆ। ਇਸ ਸਮੇਂ ਦੌਰਾਨ ਮੈਡਮ ਗਰੀਸ਼ ਵਲੋਂ ਭਰੂਣ ਹੱਤਿਆ, ਘਰੇਲੂ ਹਿੰਸਾ, ਡਰੱਗਜ ਅਤੇ ਬੇਟੀ ਬਚਾਓ ਬੇਟੀ ਪੜਾਓ ਯੋਜਨਾ ਨੂੰ ਕਾਮਯਾਬ ਕਰਨ ਲਈ ਜਾਗਰੂਕਤਾ ਕੈਂਪ ਤੇ ਸੈਮੀਨਾਰ ਲਗਾਏ ਗਏ।ਪਾਈਟੈਕਸ, ਹੈਰੀਟੇਜ਼, ਦੁਰਗਿਆਨਾ ਮੰਦਰ ਤੇ ਰਾਮ ਤੀਰਥ ਵਿਖੇ ਅਯੋਜਿਤ ਮੇਲਿਆਂ ਵਿਚ ਸਟਾਲ ਲਗਾ ਕੇ ਕਾਨੂੰਨੀ ਜਾਗਰੂਕਤਾ ਫੈਲਾਉਣ ਲਈ ਯੋਗ ਉਪਰਾਲੇ ਕੀਤੇ।ਇਸ ਤੋਂ ਇਲਾਵਾ ਬਚਿਆਂ ਕੋਲੋਂ ਸਕੂਲਾਂ ਕਾਲਜਾਂ ਵਿੱਚ ਭੰਗੜਾ, ਗਿੱਧਾ, ਨੁੱਕੜ ਨਾਟਕ ਆਦਿ ਗਤੀਵਿਧੀਆਂ ਕਰਵਾ ਕੇ ਭਰੂਣ ਹਤਿਆ, ਡਰਗਜ, ਘਰੇਲੂ ਹਿੰਸਾ ਬਾਰੇ ਜਾਗਰੂਕਤਾ ਫੈਲਾਈ ਗਈ।ਕਾਨੂੰਨੀ ਸਹਾਇਤਾ ਪ੍ਰਦਾਨ ਕਰਵਾਉਣ ਲਈ ਲੀਗਲ ਏਡ ਕਲੀਨਿਕ ਅਤੇ ਲੀਗਲ ਲਿਟਰੇਸੀ ਕਲੱਬ ਖੋਲੇ ਗਏ, ਜਿਸ ਵਿੱਚ ਕੁੱਲ 909 ਲੋਕਾਂ ਨੇ ਲਾਭ ਪ੍ਰਾਪਤ ਕੀਤਾ।ਇਸ ਸਮੇਂ ਦੌਰਾਨ ਮੈਡਮ ਗਰੀਸ਼ ਵਲੋਂ ਕੁੱਲ 2115 ਲੋਕਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ 38 ਲੋਕ ਅਦਾਲਤਾਂ ਲਗਾ ਕੇ ਕੁਲ 145390 ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਇਸ ਤੋਂ ਇਲਾਵਾ ਵਾਤਾਵਰਨ ਦਿਵਸ, ਰੁੱਖ ਲਗਾਓ, ਲੇਬਰ ਦਿਵਸ, ਲੇਬਰ ਕੈਂਪ, ਮੈਡੀਕਲ ਕੈਂਪ ਲਗਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਮੈਡਮ ਗਰੀਸ਼ ਵਲੋਂ ਸੈਂਟਰਲ ਜੇਲ, ਅੰਮਿ੍ਰਤਸਰ ਵਿਚ ਵੀ ਲੀਗਲ ਏਡ ਕਲੀਨਿਕ ਖੋਲਿਆ ਗਿਆ, ਜਿਸ ਨਾਲ ਬਹੁਤ ਸਾਰੇ ਕੈਦੀਆਂ ਨੂੰ ਕਾਨੂੰਨੀ ਸਹਾਇਤਾ ਦਿਤੀ ਗਈ। ਇਸ ਦੇ ਨਾਲ ਹੀ ਜ਼ੇਲ ਵਿਚ ਸਰਕਾਰੀ ਡਾਕਟਰਾਂ ਦੇ ਰੋਜਾਨਾ ਦੌਰੇ ਨੂੰ ਯਕੀਨੀ ਬਣਾਇਆ ਗਿਆ। ਮੈਂਟਲੀ ਰਿਟਾਰਡਡ ਹੋਮ ਦੇ ਵਾਤਵਰਨ, ਸਫਾਈ ਤੇ ਖਾਣ-ਪੀਣ ਵਿਚ ਕਾਫੀ ਸੁਧਾਰ ਲਿਆਂਦੇ ਗਏ ਅਤੇ ਬਿਮਾਰ ਕੁੜੀਆਂ ਦੇ ਇਲਾਜ ਲਈ ਸਰਕਾਰੀ ਡਾਕਟਰ ਦੀ ਸਪੈਸ਼ਲ ਡਿਊਟੀ ਲਗਾਈ ਗਈ।ਪਿੰਗਲਵਾੜੇ ਵਿੱਚ ਰਹਿੰਦੇ ਬੱਚਿਆਂ/ਬਜੁਰਗਾਂ ਦੇ ਆਧਾਰ ਕਾਰਡ, ਪੈਨਸ਼ਨ ਕਾਰਡ ਆਦਿ ਬਣਵਾਏ ਗਏ।ਇਸ ਦੇ ਨਾਲ ਹੀ ਸੜਕ ਉਪਰ ਘੁੰਮ ਰਹੀਆਂ ਲਾਵਾਰਸ ਜਾਂ ਮੰਦਬੁਧੀ ਕੁੜੀਆਂ ਤੇ ਔਰਤਾਂ ਦੇ ਰਿਸੈਪਸ਼ਨ ਆਰਡਰ ਲੈ ਕੇ ਉਹਨਾਂ ਨੂੰ ਮੈਂਟਲ ਹਸਪਤਾਲ ਅਤੇ ਮੈਂਟਲੀ ਰਿਟਾਰਡਡ ਹੋਮ ਵਿਚ ਦਾਖਲ ਕਰਵਾਇਆ ਗਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media