ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਸੁਲਤਾਨਵਿੰਡ ਇਲਾਕੇ ਵਿੱਚ ਬੱਚਿਆਂ ਨੂੰ ਅਧੁਨਿਕ ਕੰਪਿਊਟਰ ਤਕਨਾਲੋਜੀ ਦੀ ਸਿਖਿਆ ਦੇਣ ਲਈ ਕੰਵਰ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਦਾ ਸ਼ੁਭਅਰੰਭ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਵਲੋਂ ਫੀਤਾ ਕੱਟ ਕੇ ਕੀਤਾ ਗਿਆ, ਜਦਕਿ ਹਲਕਾ ਜੰਡਿਆਲਾ ਦੇ ਸਾਬਕਾ ਵਿਧਾਇਕ ਮਲਕੀਤ ਸਿੰਘ ਏ.ਆਰ ਤੋਂ ਇਲਾਵਾ ਕੌਂਸਲਰ ਜਸਕੀਰਤ ਸਿੰਘ ਵੀ ਮੌਜੂਦ ਰਹੇ।ਨਵੀਂ ਵਿਕਸਿਤ ਹੋਈ ਕਲੌਨੀ ਕੰਵਰ ਐਵਨਿਊ ਵਿਖੇ ਸ਼ੁਰੂ ਕੀਤੀ ਗਈ ਇਸ ਸੰਸਥਾ ਦੇ ਮੁੱਖੀ ਤੇ ਪੰਜਾਬ ਚੰਡੀਗੜ ਕੋ-ਆਪਰੇਟਿਵ ਬੈਂਕ ਦੇ ਸਾਬਕਾ ਡਾਇਰੈਕਟਰ ਮਿਲਾਪ ਸਿੰਘ ਖਜਾਨੇਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਥਾ ਵੱਲੋਂ ਕੰਪਿਊਟਰ ਟਰੇਨਿੰਗ, ਵੈਬ ਸਲਿਊਸ਼ਨ, ਸਰਟੀਫੀਕੇਸ਼ਨ ਅਤੇ ਸਕਿਲ ਡਿਵੈਲਪਮੈਨਟ ਨਾਲ ਸਬਧੰਤ ਕੋਰਸ ਕਰਵਾਏ ਜਾਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਹੋਣਹਾਰ ਲੋੜਵੰਦ ਬੱਚਿਆਂ ਨੂੰ ਉਨਾਂ ਦੀ ਕਾਬਲੀਅਤ ਦੇ ਅਧਾਰ ‘ਤੇ ਸਕਾਲਰਸ਼ਿਪ ਦਿੱਤੇ ਜਾਣਗੇ ।ਮੁੱਖ ਮਹਿਮਾਨ ਹਰਜਾਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਇਹ ਇੱਕ ਵਧੀਆ ਉਪਰਾਲਾ ਹੈ, ਕਿਉਂਕਿ ਇਸ ਇਲਾਕੇ ਵਿੱਚ ਅਧੁਨਿਕ ਕੰਪਿਊਟਰ ਤਕਨਾਲੋਜੀ ਦੀ ਸਿਖਿਆ ਮੁਹੱਈਆ ਕਰਵਾਉਣ ਲਈ ਮਿਆਰੀ ਸੰਸਥਾ ਦੀ ਲੋੜ ਸੀ।
ਇਸ ਮੌਕੇ ਜਰਮਨਜੀਤ ਸਿੰਘ ਬਾਠ, ਮਗਵਿੰਦਰ ਸਿੰਘ ਸੈਕਟਰੀ, ਨਿਰਮਲ ਸਿੰਘ ਨਿੰਮਾ, ਤੇਜਿੰਦਰਪਾਲ ਸਿੰਘ ਸੋਢੀ, ਹਰਪ੍ਰੀਤ ਸਿੰਘ ਸੰਧੂ, ਸੰਦੀਪ ਸਿੰਘ ਏ.ਆਰ., ਜਥੇਦਾਰ ਜਗੀਰ ਸਿੰਘ ਚਾਟੀਵਿੰਡ, ਨਵਤੇਜ ਸਿੰਘ ਤੇਜੀ, ਬਲਜੀਤ ਸਿੰਘ ਬੱਬੂ ਤੇ ਅਰਸ਼ਦੀਪ ਸਿੰਘ ਆਦਿ ਵੀ ਮੌਜੂਦ ਸਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media